75ਵੀ ਆਜ਼ਾਦੀ ਦਾ ਅਮਰੁਤ ਮਹੋਤਸਵ ਤਹਿਤ ਵਰਲਡ ਬਾਈਸਾਇਕਲ ਡੇ ਮਨਾਇਆ ਗਿਆ
ਜਲੰਧਰ (ਮਧੂਸਾਰ ਬਿਊਰੋ) ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਆਜ਼ਾਦੀ ਦੀ 75ਵੀ ਵਰੇਗੰਢ ਦੇ ਅਮਰੁਤ ਮਹੋਤਸਵ ਤਹਿਤ ਵਰਲਡ ਬਾਈਸਾਇਕਲ ਡੇ ਤੇ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਮੁਖ ਮਹਿਮਾਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਅਤੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਬਲਬੀਰ ਰਾਜ ਸਿੰਘ ਸਨ। ਇਸ ਮੌਕੇ ਬੋਲਦਿਆਂ ਰਿਸ਼ਿਵ ਸਿੰਗਲਾ ਲੇਖਾ ਅਤੇ ਪ੍ਰੋਗਰਾਮ ਸਹਾਇਕ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਇਕਲ ਰਾਇਡਰ੍ਸ ਨੂੰ ਜੀ ਆਇਆਂ ਨੂੰ ਕਿਹਾ ਅਤੇ ਦਸਿਆ ਕਿ ਇਹ ਰੈਲੀ 75 ਵੀ ਆਜ਼ਾਦੀ ਦਾ ਅਮਰੁਤ ਮਹੋਤਸਵ ਤਹਿਤ ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਸ਼੍ਰੀ ਨਿਤਿਆਨੰਦ ਯਾਦਵ ਜਿਲਾ ਯੁਵਾ ਅਧਿਕਾਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਈ ਗਈ। ਇਸ 7.5 ਕਿਲੋ ਮੀਟਰ ਦੀ ਰੈਲੀ ਵਿਚ 75 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਇਸ ਰੈਲੀ ਨੂੰ ਪੰਜਾਬ ਸਟੇਟ ਵਾਰ ਮੇਮੋਰਿਯਲ ਜਲੰਧਰ ਤੋਂ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਅਤੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਬਲਬੀਰ ਰਾਜ ਸਿੰਘ ਵਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਰੈਲੀ ਪੰਜਾਬ ਸਟੇਟ ਵਾਰ ਮੇਮੋਰਿਯਲ ਤੋਂ ਸ਼ੁਰੂ ਹੋ ਕੇ ਬੀ.ਐਮ.ਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਡਾਕਟਰ ਬੀ.ਆਰ ਅੰਬੇਡਕਰ ਚੌਕ, ਭਗਵਾਨ ਵਾਲਮੀਕੀ ਚੌਕ, ਸ਼੍ਰੀ ਰਾਮ ਚੌਕ, ਨਾਮਦੇਵ ਚੌਕ, ਬੀ.ਐਮ.ਸੀ ਚੌਕ, ਹੁੰਦੇ ਹੋਏ ਪੰਜਾਬ ਸਟੇਟ ਵਾਰ ਮੇਮੋਰਿਯਲ ਵਿਖੇ ਸਮਾਪਤ ਹੋਈ। ਇਸ ਰੈਲੀ ਵਿਚ ਵੱਖ ਵੱਖ ਕਾਲਜਾਂ, ਯੂਥ ਕਲੱਬਾਂ, ਸਾਇਕਲ ਕਲੱਬਾਂ ਅਤੇ ਵੱਖ ਵੱਖ ਮਹਿਕਮਿਆਂ ਤੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਜੀ ਨੇ ਸਾਰਿਆਂ ਨੂੰ ਸਾਇਕਲ ਚਲਾਉਣ ਸਿਹਤ ਬਣਾਉਣ ਲਈ ਪ੍ਰੇਰਿਤ ਕੀਤਾ। ਓਹਨਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਘਰ ਘਰ ਵਿਚ ਸਾਇਕਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਇਕਲ ਚਲਾਉਣ ਨਾਲ ਸਿਹਤ ਪੱਖੋਂ ਤੰਦਰੁਸਤ ਰਿਹਾ ਜਾ ਸਕੇ। ਇਸ ਮੌਕੇ ਸ਼੍ਰੀ ਬਲਬੀਰ ਰਾਜ ਸਿੰਘ ਉਪ ਮੰਡਲ ਮੈਜਿਸਟ੍ਰੇਟ ਜਲੰਧਰ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਜਿਥੇ ਆਪਾਂ ਸਿਹਤ ਨੂੰ ਤੰਦਰੁਸਤ ਰੱਖਦੇ ਹਾਂ ਉਥੇ ਨਾਲ ਨਾਲ ਆਪਾਂ ਵਾਤਾਵਰਨ ਨੂੰ ਵੀ ਬਚਾਉਣ ਵਿਚ ਯੋਗਦਾਨ ਪਾਉਂਦੇ ਹਾਂ। ਓਹਨਾ ਨੇ ਕਿਹਾ ਕਿ ਨੇੜੇ ਦੇ ਕੰਮਾਂ ਨੂੰ ਮੋਟਰਸਾਇਕਲ ਦੀ ਵਰਤੋਂ ਨਾ ਕਰ ਕੇ ਸਾਇਕਲ ਤੇ ਕਰਨੇ ਚਾਹੀਦੇ ਹਨ ਜਿਸ ਨਾਲ ਕਿ ਵਾਤਾਵਰਨ ਵਿਚ ਪ੍ਰਦੂਸ਼ਣ ਹੋਣ ਤੋਂ ਬਚਾਓ ਕੀਤਾ ਜਾ ਸਕਦਾ ਹੈ। ਇਸ ਮੌਕੇ ਦਵਿੰਦਰ ਦਿਆਲਪੁਰੀ ਅਤੇ ਜਸਬੀਰ ਸਿੰਘ ਸੰਧੂ ਨੈਸ਼ਨਲ ਅਵਾਰਡੀ ਨੇ ਸਾਰਿਆਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ, ਪ੍ਰੋਫੈਸਰ ਸਤਪਾਲ ਸਿੰਘ, ਰਾਕੇਸ਼ ਕੁਮਾਰ ਨਿਜੀ ਸਹਾਇਕ, ਵਿਸ਼ਾਲ ਕਲੱਬ ਪ੍ਰਧਾਨ, ਕਿਰਤੀ ਕਾਂਤ, ਅਤੇ ਨਹਿਰੂ ਯੁਵਾ ਕੇਂਦਰ ਦੇ ਸਾਰੇ ਵਲੰਟੀਅਰ ਹਾਜ਼ਿਰ ਸਨ।

