ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼ਰਧਾ ਨਾਲ ਮਨਾਇਆ ਗਿਆ
ਅੰਮਿ੍ਰਤਸਰ 3 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪਰਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਬੁਰਜ ਅਕਾਲੀ ਬਾਬਾ ਫੂੱਲਾ ਸਿੰਘ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੱੁਖ ਗੇਟ ਤੇ ਬੁੱਢਾ ਦਲ ਵੱਲੋ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਪੈ ਰਹੀ ਕਹਿਰ ਦੀ ਗਰਮੀ ਵਿਚ ਇਹ ਛਬੀਲਾਂ ਸ਼੍ਰੀ ਹਰਮੰਦਿਰ ਸਾਹਿਬ ਪੁਜਣ ਵਾਲੇ ਯਾਤਰੂਆਂ ਲਈ ਤਸਕੀਨ ਦਾ ਕੰਮ ਕਰ ਰਹੀਆਂ ਹਨ। ਬੱੁਢਾ ਦਲ ਦੇ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੱੁਢਾ ਦਲ ਦੇ ਆਦੇਸ਼ ਅਨੁਸਾਰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹਰ ਰੋਜ ਠੰਡੇ ਮਿੱਠੇ ਜਲ ਦੀਆਂ ਵੱਖ-ਵੱਖ ਗੇਟਾਂ ਤੇ ਛਬੀਲਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਅਤੇ 6 ਜੂਨ ਨੂੰ ਛੋਲਿਆਂ ਦੀਆਂ ਘੁੰਗਣੀਆ ਤੇ ਠੰਡੇ ਮਿੱਠੇੇ ਜਲ ਦੀ ਛਬੀਲ ਲੱਗੇਗੀ।

