ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਪੰਜਾਬ ਤੇ ਹੋ ਰਹੇ ਘਾਤਕ ਹਮਲਿਆਂ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਗਹਿਰੀ ਚਿੰਤਾ ਪ੍ਰਗਟਾਈ

ਅੰਮਿ੍ਰਤਸਰ 5 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਮੱੁਖ ਜੱਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰੰਘ 96 ਕਰੋੜੀ ਨੇ ਪੰਜਾਬ ਦੀ ਮੌਜੂਦਾ ਸਮਾਜਿਕ, ਆਰਥਿਕ, ਰਾਜਨੀਤਿਕ, ਸਥਿਤੀ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਦਿਨ ਬ ਦਿਨ ਉਭਰ ਰਹੀਆਂ ਹਨ। ਜੋ ਨਿਤ ਨਵੇਂ ਦਿਨ ਨਵੀਆਂ ਸਾਜਿਸਾਂ ਰੱਚ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ ਯਤਨਸ਼ੀਲ ਹਨ। ਜਿਨ੍ਹਾਂ ਤੋਂ ਸਮੁਚੇ ਪੰਥ ਨੂੰ ਸੁਚੇਤ ਹੰੁਦਿਆਂ ਇਨ੍ਹਾਂ ਪੰਥ ਮਾਰੂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਅਗੇ ਆਉਣਾ ਸਮੇਂ ਦੀ ਮੰਗ ਹੈ ਨਾ ਕੇ ਅਵੇਸਲੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿੱਖ ਕੌਮ ਨੂੰ ਪੰਜਾਬ ਵਿੱਚ ਹੀ ਘੱਟ ਗਿਣਤੀ ਬਣਾਉਣ ਲਈ, ਵਿਰੋਧੀ ਸ਼ਕਤੀਆਂ ਚੁਫੇਰਿਉਂ ਹਮਲਾਵਰ ਹਨ।ਪੰਜਾਬੀ ਜੋ ਸੰਸਾਰ ਭਰ ਵਿੱਚ ਮੇਹਨਤ ਪਸੰਦ ਸਨ ਉਹ ਅੱਜ ਆਪਣੇ ਘਰ ਵਿੱਚ ਵੇਹਲੜ, ਨਸ਼ਿਆਂ, ਕਰਜਿਆਂ, ਕੁਰੀਤੀਆਂ ਦੀ ਮਾਰ ਹੇਠ ਹਨ ਸਮਾਜਿਕ ਪੱਧਰ ਤੇ ਗੈਰ ਕਾਨੂੰਨੀ , ਗੈਰ ਲਾਇਸੈਂਸੀ, ਮਨੱੁਖ ਮਾਰੂ ਹਥਿਆਰਾਂ ਦਾ ਸੱਭਿਆਚਾਰ ਵੱਧ ਫੁਲ ਜਾ ਰਿਹਾ ਹੈ। ਜੋ ਸਮਾਜ ਦੇਸ਼ ਕੌਮ ਲਈ ਸ਼ੁਭ ਸੰਕੇਤ ਨਹੀ ਹਨ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੌਮੀ ਤੌਰ ਤੇ ਸਿੱਖ ਕੌਮ ਦੇ ਹਲਾਤ ਚਿੰਤਾ ਜਨਕ ਹਨ ਅੱਜ ਸਿੱਖੀ ਨੂੰ ਅੰਦਰੋਂ ਬਾਹਰੋੋਂ ਖੋਰਾ ਲਾਉਣ, ਸਿੱਖਾਂ ਦੇ ਸਵੈਮਾਨ ਤੇ ਗੈਰਤ ਨੂੰ ਨਿਪੁੰਸਕ ਕਰਨ ਲਈ ਅਤੇ ਆਉਣ ਵਾਲੀ ਪੀੜੀ ਨੂੰ ਮਾਨਸਿਕ ਸਰੀਰਕ ਤੌਰ ਤੇ ਗਰਕ ਕਰਨ ਦੀਆਂ ਸਾਜਿਸ਼ਾਂ ਤੇਜੀ ਨਾਲ ਸਿਰੇ ਚੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨੀ ਨਸ਼ਿਆਂ ਚ ਤਬਾਹ ਹੋ ਰਹੀ ਹੈ। ਆਮ ਸਿੱਖ, ਕਿਸਾਨ ਤੇ ਮਜਦੂਰ ਦੀ ਆਰਥਿਕ ਹਾਲਤ ਅੱਜ ਨਿਰਬਲਤਾ ਵਾਲੀ ਤੇ ਡਾਵਾਂ ਡੋਲ ਹੈ। ਆਰਥਿਕ ਪੱਖੋ ਮਦੋਲੇ ਹੋਏ ਸਿੱਖਾਂ ਨੂੰ ਦੇਹਧਾਰੀ ਗੁਰੂ ਗੁੰਮਰਾਹ ਕਰ ਰਹੇ ਹਨ ਅਤੇ ਇਨ੍ਹਾਂ ਵੱਲੋ ਸਿੱਖ ਸਿਧਾਤਾਂ, ਵਿਸ਼ਵਾਸਾਂ ਤੇ ਖੁੱਲੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਰਾਜਨੀਤੀ ਨੂੰ ਨੱਥ ਪਾ ਕੇ ਮਨਚਾਹੇ ਮਨਸੂਬੇ ਅਨੂਸਾਰ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਸਿੱਖਾਂ ਦੀ ਵੱਸੋ ਅਨੁਪਾਤ ਤੇਜੀ ਨਾਲ ਘਟ ਰਹੀ ਹੈ। ਇਹ ਨੌਜਵਾਨ ਆਪਣਾ ਭਵਿੱਖ ਧੁੰਦਲਾ ਵੇਖ, ਬੇਰੁਜ਼ਗਾਰੀ, ਬੇਵਿਸ਼ਵਾਸੀ ਨਾਲ ਟਾਕਰਾ ਲੈਣ ਹਿਤ ਵਿਦੇਸ਼ਾਂ ਨੂੰ ਭੱਜ ਰਹੇ ਹਨ। ਅੱਜ ਪੰਜਾਬ ਗੈਰ ਸਿੱਖਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬ ਦੀ ਰਾਜਸੀ ਲੀਡਰਸ਼ਿਪ ਅਤੇ ਧਾਰਮਿਕ ਆਗੂ ਬੇਖਬਰੀ ਦੀ ਨੀਂਦ ਸੱੁਤੇ ਹੋਏ ਹਨ। ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਜਲਦ ਹੀ ਸਾਨੂੰ ਸਾਰਿਆਂ ਨੂੰ ਇਸਦਾ ਖਮਿਆਜਾ ਭੁਗਤਨਾ ਪਵੇਗਾ। ਉਨ੍ਹਾਂ ਕਿਹਾ 1978 ਵੇਲੇ ਜੋ ਸਿੱਖ ਆਗੂਆਂ ਨੇ ਕੀਤਾ ਉਸਦਾ ਸੇਕ ਤਿੰਨ ਦਹਾਕੇ ਤੱਕ ਪੰਜਾਬ ਕੌਮ ਨੂੰ ਝਲਨਾ ਪਿਆ ਹੈ 1984 ਦਾ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ ਉਪਰ ਫੌਜੀ ਹਮਲਾ ਇਸ ਦੀ ਪੈਦਾਵਾਰ ਹੈ।ਉਨ੍ਹਾਂ ਸਪੱਸ਼ਟ ਕਿਹਾ ਕਿ ਫੌਜੀ ਹਮਲੇ ਤੋ ਬਾਅਦ ਕਈ ਨਸਲਾਂ ਪੀੜੀਆਂ ਬਦਲ ਜਾਂਦੀਆਂ ਹਨ ਪਰ ਏਨਾ ਕੁਝ ਹੋਣ ਦੇ ਬਾਵਜੂਦ ਅੱਜ ਫਿਰ ਪੰਜਾਬ ਤੇ ਜੋ ਹਮਲੇ ਕੀਤੇ ਜਾ ਰਹੇ ਹਨ ਉਹ ਪਹਿਲੇ ਸਮਂੇ ਨਾਲੋ ਵੀ ਘਾਤਕ ਹਨ।

Leave a Reply

Your email address will not be published. Required fields are marked *