ਪਟਿਆਲਾ

ਆਪਸੀ ਭਾਈਚਾਰਕ ਬਲ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ— ਵਡੇਰਾ

ਪਟਿਆਲਾ (ਮਧੂਸਾਰ ਬਿਊਰੋ) : ਭਾਜਪਾ *ਚੋਂ ਕੱਢੇ ਗਏ ਰਾਸ਼ਟਰੀ ਮਹਿਲਾ ਸਪੋਕਸਮੈਨ ਨੁਪੁਰ ਸ਼ਰਮਾ ਵੱਲੋਂ ਇੱਕ ਨਿੱਜੀ ਨਿਊਜ ਚੈਨਲ ਦੀ ਡਿਬੇਟ ਦੌਰਾਨ ਪੈਗੰਬਰ ਮੁਹੰਮਦ ਸਾਹਿਬ ਸਬੰਧੀ ਵਿਵਾਦਿਕ ਟਿੱਪਣੀ ਕੀਤੇ ਜਾਣ ਬਾਅਦ ਹੀ ਕਤਰ, ਕੁਵੈਤ, ਇਰਾਨ ਨੇ ਜਿੱਥੇ ਭਾਰੀ ਰੋਸ ਜਾਹਿਰ ਕੀਤਾ, ਉੱਥੇ ਹੀ ਉਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਦੰਗੇ ਭੜਕੇ ਤੇ ਮੁਸਲਿਮ ਭਾਈਚਾਰੇ ਦੀ ਆਸਥਾ ਨੂੰ ਠੇਸ ਪਹੁੰਚਾਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਨੁਪੁਰ ਸ਼ਰਮਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਕਤ ਮਾਮਲੇ ਸੰਬਧੀ ਪ੍ਰੈਸ ਨੋਟ ਜਾਰੀ ਕਰਦਿਆਂ ਯੂਵਾ ਏਕਤਾ ਸਰਵ ਹਿੱਤ ਮੰਚ ਦੇ ਪ੍ਰਧਾਨ ਇਮਾਸ਼ੂ ਵਡੇਰਾ ਭਾਜਪਾ ਦੀ ਸਾਬਕਾ ਸਪੋਕਸਮੈਨ ਨਪੁਰ ਸ਼ਰਮਾ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਜਾਂ ਕਿਸੇ ਪੈਗੰਬਰ ਬਾਰੇ ਅਜਿਹੀ ਇਤਰਾਜਯੋਗ ਟਿਪਣੀਆਂ ਕਰਨਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।

ਇਤਿਹਾਸ ਗਵਾਹ ਹੈ ਜਦੋਂ ਵੀ ਕਿਸੇ ਧਰਮ ਜਾਂ ਗੁਰੂ ਪੀਰ ਸਬੰਧੀ ਅਜਿਹੀ ਵਿਵਾਦਿਕ ਬਿਆਨਬਾਜੀ ਹੋਣੀ ਤਾਂ ਮਾਹੌਲ ਖਰਾਬ ਹੀ ਹੋਇਆ ਹੈ ਤੇ ਹਿੰਸਾ ਹੀ ਭੜਕੀ ਹੈ। ਪਰ ਬੜੀ ਹੈਰਾਨੀ ਤੇ ਅਫਸੋਸ ਤਾਂ ਇਹ ਹੈ ਕਿ ਇਨ੍ਹਾਂ ਰਾਜਸੀ ਲੋਕਾਂ ਨੇ ਪਿਛਲੀਆਂ ਵਾਪਰੀਆਂ ਘਟਨਾਵਾਂ ਤੋਂ ਅਜੇ ਤੱਕ ਵੀ ਸਬਕ ਨਹੀਂ ਲਿਆ ਤੇ ਉੱਤੋਂ ਮੁੜ ਮੁੜ ਖੁੱਦ ਹੀ ਨਫ਼ਰਤ ਫੈਲਾਉਣ ਤੇ ਦੰਗੇ ਪੜਕਾਉਣ ਵਾਲੇ ਕੰਮ ਕਰ ਰਹੇ ਹਨ। ਵਡੇਰਾ ਨੇ ਕਿਹਾ ਕਿ ਨੇਤਾਵਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਨੁਪੁਰ ਸ਼ਰਮਾ ਜਿਹੜੀ ਪੈਗੰਬਰ ਮੁਹੰਮਦ ਜੀ ਸਬੰਧੀ ਟਿਪਣੀ ਕੀਤੀ ਹੈ ਉਸ ਤੇ ਅਨੇਕਾਂ ਦੇਸ਼ਾਂ ਨੇ ਰੋਸ ਜਤਾਇਆ ਹੈ ਤੇ ਕਾਨਪੁਰ ਵਿਖੇ ਹਿੰਸਾ ਭੜਕੀ। ਉਨ੍ਹਾਂ ਕਿਹਾ ਕਿ ਹਿੰਦੂ ਮਸਲਿਮ, ਸਿੱਖ ਸ਼ੁਰੂ ਤੋਂ ਹੀ ਆਪਸੀ ਪਿਆਰ ਮੋਹਬਤਾਂ ਨਾਲ ਰਹਿੰਦੇ ਆ ਰਹੇ ਹਨ। ਜਿਨ੍ਹਾਂ ਨੇ ਭਾਈਚਾਰਕ ਬਲ ਨੂੰ ਕਮਜੋਰ ਕਰਨਦੀਆਂ ਸਾਜਿਸ਼ਾ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *