ਖੇਲੋ ਇੱਡੀਆ ਯੂਥ ਗੇਮਸ-2021 ਪੰਚਕੂਲਾ ਬਣਿਆ ਲੋਕਾਂ ਦੀ ਪਹਿਲੀ ਪਸੰਦ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਤਿੰਨ ਵਾਰ ਪਹੁੰਚੇ ਖੇਡ ਸਟੇਡੀਅਮ
ਚੰਡੀਗੜ੍ਹ, 9 ਜੂਨ (ਮਧੂਸਾਰ ਬਿਊਰੋ) – ਹਰਿਆਣਾ ਵਿਚ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ ਖੇਲੋ ਇੰਡੀਆ ਯੁਥ ਗੇਮਸ-2021 ਦੇ ਹੋ ਰਹੇ ਮੁੱਖ ਮੁਕਾਬਲੇ ਦੇਖਣ ਲਈ ਖਿਡਾਰੀਆਂ ਦੇ ਮਾਂਪਿਆਂ ਤੋੋਂ ਇਲਾਵਾ ਹੋਰ ਲੋਕ ਵੀ ਪੰਚਕੂਲਾ ਪਹੁੰਚ ਰਹੇ ਹਨ। ਕੌਮਾਂਤਰੀ ਮਾਨਦੰਡਾਂ ਅਨੁਰੂਪ ਖੇਡਾਂ ਲਈ ਤਿਆਰ ਕੀਤਾ ਗਿਆ ਇਹ ਸਟੇਡੀਅਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖੇਡਾਂ ਵਿਚ ਹਿੱਸਾ ਲੈਣ ਲਈ 36 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਸਕੂਲੀ ਬੱਚਿਆਂ ਦੇ ਨਾਲ ਆਏ ਕੋਚ ਤੇ ਹੋਰ ਸਪੋਰਟਿੰਗ ਸਟਾਫ ਦੇ ਨਾਲ-ਨਾਲ ਭਾਰਤੀ ਖੇਡ ਅਥਾਰਿਟੀ ਤੇ ਵੱਖ-ਵੱਖ ਖੇਡ ਫੈਡਰੇਸ਼ਨਾਂ ਦਾ ਤਕਨੀਕੀ ਸਟਾਫ ਤੇ ਖੇਡ ਮਾਹਰ ਸਟੇਡੀਅਮ ਵਿਚ ਹੋ ਰਹੀ ਹਰ ਮੁਕਾਬਲੇ ‘ਤੇ ਨਜਰ ਬਣਾਏ ਹੋਏ ਹਨ।
ਖੇਲੋੋ ਇੰਡੀਆ ਦਾ ਟੀਚਾ ਭਵਿੱਖ ਦੇ ਲਈ ਭਾਰਤੀ ਟੀਮ ਦੇ ਖਿਡਾਰੀ ਤਿਆਰ ਕਰਨਾ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਫਿੱਟ ਇੰਡੀਆ ਮੂਵਮੈਂਟ ਦੇ ਵਿਜਨ ਨੂੰ ਮੂਰਤ ਰੂਪ ਦੇਣ ਲਈ ਮਾਹਰਾਂ ਵੱਲੋਂ ਸਕੂਲੀ ਬੱਚਿਆਂ ਲਈ ਖੇਲੋ ਇੰਡੀਆ ਯੁਥ ਗੇਮਸ ਅਤੇ ਕਾਲਜ ਤੇ ਯੂਨੀਵਰਸਿਟੀਆਂ ਲਈ ਇੰਡੀਆ ਯੂਨੀਵਰਸਿਟੀ ਗੇਮਸ ਲਈ ਤਿਆਰ ਕੀਤੀ ਗਈ ਰੂਪਰੇਖਾ ਦਾ ਮੁੱਖ ਟੀਚਾ ਭਾਵੀ ਭਾਰਤੀ ਟੀਮਾਂ ਲਈ ਖਿਡਾਰੀਆਂ ਦੀ ਪਹਿਚਾਣ ਕਰਨਾ ਹੈ। ਸਾਲ 2018 ਤੋਂ ਦਿੱਲੀ ਵਿਚ ਸ਼ੁਰੂ ਕੀਤੇ ਗਏ ਖੇਲੋ ਇੰਡੀਆ ਯੂਥ ਗੇਮਸ ਦੇ ਪ੍ਰਤੀ ਹਰ ਸਾਲ ਖਿਡਾਰੀਆਂ ਦਾ ਰੁਝਾਨ ਵੱਧਣਾ ਹੀ ਜਾ ਰਿਹਾ ਹੈ। ਹੁਣ ਤਕ ਦਿੱਲੀ ਦੇ ਬਾਅਦ ਪੂਣੇ ਤੇ ਗੁਹਾਟੀ ਵਿਚ ਪ੍ਰਬੰਧਿਤ ਖੇਲੋੋ ਇੰਡੀਆ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਦੀ ਤੁਲਣਾ ਵਿਚ ਹੁਣ ਹਰਿਆਣਾ ਦੇ ਪੰਚਕੂਲਾਂ ਵਿਚ ਪ੍ਰਬੰਧਿਤ ਹੋ ਰਹੇ ਖੇਲੋ ਇੰਡੀਆ ਵਿਚ ਖਿਡਾਰੀਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਦਿੱਲੀ ਵਿਚ ਲਗਭਗ 2500 ਖਿਡਾਰੀਆਂ ਨੇ ਹਿੱਸਾ ਲਿਆ ਸੀ ਜਦੋਂ ਕਿ ਹੁਣ ਪੰਚਕੂਲਾ ਵਿਚ ਪ੍ਰਬੰਧਿਤ ਖੇਲੋ ਇੰਡੀਆ ਵਿਚ 8000 ਖਿਡਾਰੀਆਂ ਨੇ ਹਿੱਸਾ ਲਿਆ ਹੈ। ਇਸੀ ਤਰ੍ਹਾ ਇੰਡੀਆ ਯੂਨੀਵਰਸਿਟੀ ਗੇਮਸ ਵਿਚ ਵੀ ਪੂਰੇ ਦੇਸ਼ ਦੇ 208 ਯੂਨੀਵਰਸਿਟੀਆਂ ਦੇ 3900 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਦੋਵਾਂ ਹੀ ਗੇਮਸ ਦੇ ਪ੍ਰਬੰਧ ਦਾ ਮੁੱਖ ਟੀਚਾ ਖੇਡ ਫੈਡਰੇਸ਼ਨਾਂ ਨੂੰ ਸਰਗਰਮ ਕਰਨ ਅਤੇ ਵਿਅਿਦਾਰਥੀਆਂ ਕਾਲਜ ਤੋਂ ਹੀ ਖਿਡਾਰੀਆਂ ਨੂੰ ਖੇਡ ਲਈ ਪ੍ਰੇਰਿਤ ਕਰਨਾ ਹੈ।
ਹਰ ਖਿਡਾਰੀ ਦੀ ਇੱਛਾ ਕਿ ਉਸ ਦੇ ਸੂਬੇ ਦਾ ਖੇਡ ਮੰਤਰੀ ਤੇ ਖੇਡ ਸਕੱਤਰ ਪਹੁੰਚੇ ਪੰਚਕੂਲਾ
ਖੇਲੋ ਇੰਡੀਆ ਵਿਚ ਖੇਡ ਰਹੇ ਹਰ ਖਿਡਾਰੀ ਦੀ ਇੱਛਾ ਹੈ ਕਿ ਉਸ ਦਾ ਖੇਡ ਦੇਖਣ ਲਈ ਉਸ ਦੇ ਰਾਜ ਦਾ ਖੇਡ ਮੰਤਰੀ ਤੇ ਖੇਡ ਸਕੱਤਰ ਪੰਚਕੂਲਾ ਪਹੁੰਚੇ ਤਾਂ ਜੋ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਨ ਦੇ ਨਾਲ-ਨਾਲ ਇੱਥੇ ਉਪਲਬਧ ਖੇਡ ਇੰਡਾਸਟਕਚਰ ਦੀ ਜਾਣਕਾਰੀ ਵੀ ਲੈ ਸਕਣ ਅਤੇ ਸੰਭਵ ਹੋਵੇ ਤਾਂ ਆਪਣੇ ਰਾਜ ਵਿਚ ਵੀ ਅਜਿਹਾ ਹੀ ਇਫ੍ਰਸਾਟਕਚਰ ਤਿਆਰ ਕਰਨ ਦੀ ਪਹਿਲ ਕਰਨ।
ਰਾਜਸਤਾਨ ਦੇ ਨੇਤਾ ਵੀ ਪਹੁੰਚੇ ਹਨ ਸਟੇਡੀਅਮ ਵਿਚ ਦੋ ਵਾਰ
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਸੂਬੇ ਚੰਡੀਗ੍ਹ ਦੇ ਪ੍ਰਸਾਸ਼ਕ ਸ੍ਰੀ ਬਨਵਾਰੀ ਲਾਲ ਪਰੋਹਿਤ, ਜੋ ਮੂਲ ਰੂਪ ਨਾਲ ਰਾਜਸਤਾਨ ਦੇ ਰਹਿਣ ਵਾਲੇ ਹਨ, ਜਿੱਥੇ ਕੱਲ ਲਗਭਗ ਦੋ ਘੰਟੇ ਸਟੇਡੀਅਮ ਵਿਚ ਰਹੇ, ਉੱਥੇ ਦੁਜੇ ਪਾਸੇ ਕੇਂਦਰੀ ਜਲ ਸ਼ਕਤੀ ਸ੍ਰੀਗਜੇਂਦਰ ਸਿੰਘ ਸ਼ੇਖਾਵਤ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਸਟੇਡੀਅਮ ਪਹੁੰਚੇ ਉਨ੍ਹਾਂ ਨੇ ਅੱਜ ਤੋਂ ਸ਼ੁਰੂ ਹੋਏ ਹੈਂਡਬਾਲ ਤੇ ਬਾਸਕੇਟਬਾਲ ਮੁਕਾਬਲੇ ਤੇ ਪਹਿਲੀ ਵਾਰ ਖੇਲੋਂ ਇੰਡੀਆ ਵਿਚ ਸ਼ਾਮਿਲ ਮਲਖੰਭ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਖਿਡਾਰੀਆਂ ਦੀ ਹੌਸਲਾਅਫਜਾਈ ਕੀਤੀ। ਦੋਵਾਂ ਦਿਨ ਰਾਜਸਤਾਨ ਦੇ ਖਿਡਾਰੀ ਖੁਦ ਨੂੰ ਮਾਣ ਮਹਿਸੂਸ ਕਰ ਰਹੇ ਸਨ। ਰਾਜਸਤਾਨ ਮੂਲ ਦੇ ਦੋਵਾਂ ਦੀ ਨੇਤਾਵਾਂ ਦਾ ਮੱਤ ਸੀ ਕਿ ਹੋਰ ਸੂਬਿਆਂ ਨੂੰ ਹਰਿਆਣਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

