ਪੰਜਾਬ ਦੀ ਹਾਲਤ ਤਰਸਯੋਗ ਬਣੀ,ਬਿੰਨਾ ਇੰਜਣ ਤੋ ਚੱਲ ਰਹੀ ਹੈ ਸਰਕਾਰ:– ਰਾਜੂ ਖੰਨਾ।
ਹਰ ਫਰੰਟ ਤੇ ਆਪ ਦੀ ਸੂਬਾ ਸਰਕਾਰ ਹੋਈ ਫੇਲ੍ਹ।
ਜਿਹਨਾਂ ਕਿਸਾਨਾਂ ਦਾ ਬਰਸਾਤ ਤੇ ਗੜੇਮਾਰੀ ਕਾਰਨ ਵੱਡਾ ਨੁਕਸਾਨ ਹੋਇਆ, ਉਹਨਾਂ ਪਾਸ਼ ਕੋਈ ਅਧਿਕਾਰੀ ਗੁਦਾਵਰੀ ਲਈ ਅਜੇ ਤੱਕ ਨਹੀ ਪੁੱਜਾ।
ਅਮਲੋਹ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਹਰ ਪੱਖ ਤੋਂ ਪੰਜਾਬ ਦੀ ਹਾਲਤ ਤਰਸਯੋਗ ਬਣੀ ਹੋਈ ਹੈ।ਸੂਬੇ ਦੇ ਲੋਕ ਬਿੰਨਾ ਇੰਜਣ ਤੋ ਚਲਦੀ ਸਰਕਾਰ ਮਹਿਸੂਸ ਕਰ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਕਲਾਲਮਾਜਰਾ ਵਿਖੇ ਸੀਨੀਅਰ ਆਗੂ ਨਾਜ਼ਰ ਸਿੰਘ ਦੇ ਗ੍ਰਹਿ ਵਿਖੇ ਇੱਕ ਵਰਕਰ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਜਿਸ ਕਾਰਨ ਹਰ ਵਰਗ ਦਾ ਵਿਆਕਤੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਦਿਖਾਈ ਦੇ ਰਿਹਾ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਜਿਥੇ ਆਲੂਆਂ ਦੀ ਫ਼ਸਲ ਦਾ ਇਸ ਹਲਕੇ ਵਿੱਚ ਵੱਡਾ ਨੁਕਸਾਨ ਹੋਇਆ ਸੀ,ਜਿਸ ਦੀ ਗੁਦਾਵਰੀ ਉਹਨਾਂ ਵੱਲੋਂ ਵੱਡੇ ਸਘੰਰਸ਼ ਕਰਨ ਉਪਰੰਤ ਕਰਵਾਈ ਗਈ ਸੀ।ਪਰ ਛੇ ਮਹੀਨੇ ਬੀਤ ਜਾਣ ਤੇ ਵੀ ਆਲੂਆਂ ਦੇ ਨੁਕਸਾਨ ਦਾ ਇੱਕ ਵੀ ਪੈਸਾਂ ਮੁਆਵਜ਼ੇ ਤੌਰ ਤੇ ਸਰਕਾਰ ਵੱਲੋਂ ਨਹੀ ਦਿੱਤਾ ਗਿਆ।
ਉਹਨਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਲੰਘੇ ਦੋ ਮਹੀਨੇ ਪਹਿਲਾਂ ਹਲਕੇ ਦੇ ਕਿਸਾਨਾਂ ਦੀ ਮੱਕੀ, ਸੂਰਜਮੁਖੀ ਤੇ ਮੂੰਗੀ ਦੀ ਫ਼ਸਲ ਵੱਡੇ ਪੱਧਰ ਤੇ ਬਰਸਾਤ ਤੇ ਗੜੇਮਾਰੀ ਦੀ ਭੇਟ ਚੜ ਚੁੱਕੀ ਹੈ।ਜਿਸ ਦੀ ਗੁਦਾਵਰੀ ਲਈ ਉਹ ਇੱਕ ਵਫ਼ਦ ਦੇ ਰੂਪ ਵਿੱਚ ਜ਼ਿਲੇ ਦੀ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਸਨ।ਪਰ ਅਜੇ ਤੱਕ ਕੋਈ ਵੀ ਅਧਿਕਾਰੀ ਉਹਨਾਂ ਕਿਸਾਨਾਂ ਪਾਸ਼ ਗੁਦਾਵਰੀ ਲਈ ਨਹੀ ਪੁੱਜਾ ਜ਼ਿਹਨਾ ਦਾ ਵੱਡਾ ਨੁਕਸਾਨ ਹੋਇਆ। ਜਿਸ ਕਾਰਨ ਹਲਕੇ ਦੇ ਕਿਸਾਨਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ। ਰਾਜੂ ਖੰਨਾ ਨੇ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਇਸੇ ਹਫਤੇ ਵਿੱਚ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਗੁਦਾਵਰੀ ਨਾ ਕੀਤੀ ਗਈ ਤਾ ਉਹ ਕਿਸਾਨਾਂ ਨੂੰ ਨਾਲ ਲੈਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਈ ਮਜਬੂਰ ਹੋਣਗੇ।
ਇਸ ਮੌਕੇ ਤੇ ਸਾਬਕਾ ਸਰਪੰਚ ਤੇ ਨੰਬਰਦਾਰ ਅਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕੀਤਾ ਗਿਆ। ਉਥੇ ਰਾਜੂ ਖੰਨਾ ਵੱਲੋਂ ਬਜ਼ੁਰਗ ਆਗੂ ਸੋਹਣ ਸਿੰਘ ਕਲਾਲਮਾਜਰਾ ਨੂੰ ਸਿਰੋਪਾਓ ਵੀ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਤੇ ਜਥੇਦਾਰ ਪਰਮਜੀਤ ਸਿੰਘ ਖਨਿਆਣ ਖਨਿਆਣ, ਸੀਨੀਅਰ ਆਗੂ ਹਰਵਿੰਦਰ ਸਿੰਘ ਬਿੰਦਾ, ਜਥੇਦਾਰ ਕਰਮ ਸਿੰਘ ਘੁਟੀਡ, ਸੀਨੀਅਰ ਆਗੂ ਕਸ਼ਮੀਰਾ ਸਿੰਘ ਸੋਨੀ,ਨਾਹਰ ਸਿੰਘ ਨੰਬਰਦਾਰ, ਜਥੇਦਾਰ ਸਾਧੂ ਸਿੰਘ ਰਤਨਪਾਲੋ, ਜਰਨੈਲ ਸਿੰਘ, ਦਵਿੰਦਰ ਸਿੰਘ,ਏਕਮ ਸਿੰਘ, ਰਾਜੂ ਕਲਾਲਮਾਜਰਾ,ਗੇਜੂ ਸਿੰਘ,ਟੀਟਾ ਕਲਾਲਮਾਜਰਾ, ਤੇਜਿੰਦਰ ਸਿੰਘ ਬੱਬੂ, ਕਾਕਾ ਜਸਵੀਰ ਸਿੰਘ ਕਲਾਲਮਾਜਰਾ, ਰਾਜਿੰਦਰ ਸਿੰਘ ਬਿੱਟੂ, ਹਰਜਿੰਦਰ ਸਿੰਘ ਜਿੰਦੂ, ਯਾਦਵਿੰਦਰ ਸਿੰਘ ਸਲਾਣਾ, ਕੇਵਲ ਖਾ ਧਰਮਗੜ, ਹਰਜੋਤ ਸਿੰਘ ਜੋਤੀ,ਹਰਕੀਰਤ ਸਿੰਘ ਪਨਾਗ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

