ਮੀਤ ਹੇਅਰ, ਸਿੱਖਿਆ ਮੰਤਰੀ, ਪੰਜਾਬ ਨੇ ਆਰੀਅਨਜ਼ ਨੂੰ ਮੋਸਟ ਐਡਮਾਇਰਡ ਅਪਕਮਿੰਗ ਫਾਰਮਾ ਕਾਲਜ ਵਜੋਂ ਸਨਮਾਨਿਤ ਕੀਤਾ
ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਨੇ ਪੁਰਸਕਾਰ ਪ੍ਰਾਪਤ ਕੀਤਾ

ਮੋਹਾਲੀ11 ਜੂਨ (ਮਧੂਸਾਰ ਬਿਊਰੋ) ਮੀਤ ਹੇਅਰ, ਸਿੱਖਿਆ ਮੰਤਰੀ, ਪੰਜਾਬ ਨੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਨੂੰ ਮੋਸਟ ਐਡਮਾਇਰਡ ਅਪਕਮਿੰਗ ਫਾਰਮਾ ਕਾਲਜ ਵਜੋਂ ਸਨਮਾਨਿਤ ਕੀਤਾ। ਚੰਡੀਗੜ੍ਹ ਵਿੱਚ ਲਰਨਿੰਗ ਰੂਟਸ ਈਵੈਂਟ ਵਿੱਚ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਦੇਸ਼ ਭਰ ਦੇ ਸਿੱਖਿਆ ਸ਼ਾਸਤਰੀ ਇਕੱਠੇ ਹੋਏ। ਇਹ ਸਮਾਗਮ ਪੰਜਾਬ ਦੇ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਐਸਆਰਐਸ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੀਤ ਹੇਅਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਖੇਤਰ ਦੇ ਕਾਲਜ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਲਿਆਵੇਗੀ।
ਡਾ. ਅੰਸ਼ੂ ਕਟਾਰੀਆ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਸਿਖਰ ‘ਤੇ ਲੈ ਕੇ ਜਾਣਗੇ। ਆਰੀਅਨਜ਼ ਗਰੁੱਪ ਖੇਤਰ ਵਿੱਚ ਮਿਆਰੀ ਸਿੱਖਿਆ ਲਈ ਵਚਨਬੱਧ ਹੈ। ਇਹ ਪੁਰਸਕਾਰ ਪ੍ਰਾਪਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਫਾਰਮਾਸਿਊਟੀਕਲ ਸੈਕਟਰ ਵਿਸ਼ਵ ਪੱਧਰ ‘ਤੇ ਕੋਵਿਡ-19 ਤੋਂ ਬਾਅਦ ਦੇ ਹਾਲਾਤ ਵਿੱਚ ਮੁਨਾਫ਼ੇ ਵਾਲੇ ਤਨਖਾਹ ਪੈਕੇਜਾਂ ਦੇ ਨਾਲ ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ ਖੇਤਰ ਵਿੱਚ ਸ਼ਾਨਦਾਰ ਕਰੀਅਰ ਦੀ ਪੇਸ਼ਕਸ਼ ਕਰੇਗਾ। ਉਨ੍ਹਾਂ ਨੇ ਪੂਰੀ ਆਰੀਅਨਜ਼ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਰੀਅਨਜ਼ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਪਿਛਲੇ 15 ਸਾਲਾਂ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ।
ਵਰਨਣਯੋਗ ਹੈ ਕਿ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਤੋਂ ਐਫੀਲੀਏਟਿਡ ਹੈ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ, ਨਵੀਂ ਦਿੱਲੀ ਨਾਲ ਸੰਬੰਧਿਤ ਹੈ। ਕਾਲਜ ਬੀ.ਫਾਰਮਾ ਅਤੇ ਡੀ. ਫਾਰਮਾ ਕੋਰਸ ਚਲਾ ਰਿਹਾ ਹੈ ਜਿਸ ਵਿੱਚ ਬੀ.ਫਾਰਮਾ ਕੋਰਸ ਦੀਆਂ 100 ਅਤੇ ਡੀ. ਫਾਰਮਾ ਕੋਰਸ ਦੀਆਂ 60 ਸੀਟਾਂ ਹਨ | ਅਵਾਰਡ ਸਮਾਰੋਹ ਦੀ ਜਿਊਰੀ ਵਿੱਚ ਪਾਇਲਟ ਅਰੁਣ ਹੁੱਡਾ, ਡਾਇਰੈਕਟਰ ਐਸਆਰਐਸ ਫਾਊਂਡੇਸ਼ਨ, ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪ੍ਰੋਫੈਸਰ ਡਾ. ਦਿਨੇਸ਼, ਡਾ. ਆਰ ਮੁਰੂਗੇਸ਼ਵਰੀ, ਬਿਸ਼ਪ ਇਗਨਿਸ, ਅਸ਼ੋਕ ਪਰਾਸ਼ਰ, ਵਿਧਾਇਕ ਲੁਧਿਆਣਾ, ਡਾ. ਚਰਨਜੀਤ ਸਿੰਘ, ਵਿਧਾਇਕ ਚਮਕੌਰ ਸਾਹਿਬ, ਦਿਨੇਸ਼ ਕੁਮਾਰ, ਵਿਧਾਇਕ ਰੋਪੜ ਅਤੇ ਹੀਤਾ ਅੰਬਰੀਸ਼ ਸ਼ਾਮਲ ਸਨ।

