ਪੰਜਾਬਪਟਿਆਲਾ

ਫਲੈਗ:ਐਨ.ਆਰ.ਆਈ. ਸੁਰਿੰਦਰ ਸਿੰਘ ਨਿੱਝਰ ਵੱਲੋਂ ਲਗਾਏ ਵਿਸ਼ਾਲ ਕੈਂਪ ਵਿਚ ਤਿੰਨ ਹਜ਼ਾਰ ਤੋਂ ਜਿਆਦਾ ਮਰੀਜਾਂ ਦਾ ਚੈਕ ਅਪ, 840 ਸਿਲਾਈ ਮਸ਼ੀਨਾ, 70 ਟਰਾਈ ਸਾਇਕਲਾਂ, 1100 ਐਨਕਾ ਅਤੇ 70 ਅੰਗਹੀਣਾ ਨੂੰ ਵਹੀਲ ਚੇਅਰਾਂ ਦਿੱਤੀਆਂ

ਪੰਜਾਬ ਦੇ ਹੋਣਾਹਾਰ ਸਪੁੱਤਰ ਸੁਰਿੰਦਰ ਸਿੰਘ ਨਿੱਝਰ ਆਪਣੀ ਨੇਕ ਕਮਾਈ ਵਿਚੋਂ ਚਾਰ ਹਜ਼ਾਰ ਲੋਕਾਂ ਦਾ ਘਰ ਬਣਾ ਕੇ ਦੇ ਚੁੱਕੇ ਹਨ: ਵਿਧਾਇਕ ਪਠਾਣਮਾਜਰਾ

ਹਰ ਐਨ.ਆਰ.ਆਈ. ਨੂੰ ਸ੍ਰ. ਨਿੱਝਰ ਵਾਂਗ ਆਪਣੀ ਜਨਮ ਭੂੁਮੀ ਦਾ ਕਰਜ ਜ਼ਰੂਰਤਮੰਦਾਂ ਦੀ ਮਦਦ ਕਰਕੇ ਉਤਾਰਨਾ ਚਾਹੀਦਾ ਹੈ: ਦੇਵ ਖਰੋੜ

ਪਟਿਆਲਾ, 12 ਜੂਨ (ਮਧੂਸਾਰ ਬਿਊਰੋ) ਹਰ ਗਰੀਬ ਦੇ ਸਿਰ ’ਤੇ ਛੱਤ ਹੋਵੇ ਦਾ ਮਿਸ਼ਨ ਲੈ ਕੇ ਚੱਲੇ ਪੰਜਾਬ ਦੇ ਹੋਣਹਾਰ ਸਪੁੱਤਰ ਐਨ.ਆਰ. ਆਈ. ਸੁਰਿੰਦਰ ਸਿੰਘ ਨਿੱਝਰ (ਇੰਗਲੈਂਡ ਵਾਲੇ) ਦੀ ਅਗਵਾਈ ਹੇਠ ਅੱਜ ਟੂਰਨਾ ਪੈਲੇਸ ਵਿਚ ਇੱਕ ਵਿਸ਼ਾਲ ਅੱਖਾਂ ਦਾ ਚੈਕ ਅਪ ਕੈਂਪ ਲਗਾਇਆ ਗਿਆ। ਜਿਸ ਵਿਚ ਤਿੰਨ ਹਜ਼ਾਰ ਤੋਂ ਵੀ ਜਿਆਦਾ ਵਿਅਕਤੀਆਂ ਦੀ ਅੱਖਾਂ ਦਾ ਚੈਕ ਕੀਤਾ ਗਿਆ। ਜਿਨ੍ਹਾਂ ਵਿਚੋਂ 1100 ਨੂੰ ਐਨਕਾਂ, 367 ਨੂੰ ਲੈਂਜ ਪਵਾਏ ਗਏ। ਇਸ ਤੋਂ ਇਲਾਵਾ 840 ਸਿਲਾਈ ਮਸ਼ੀਨਾ, 70 ਟਰਾਈ ਸਾਇਕਲ, 70 ਵਹੀਲ ਚੇਅਰਾਂ ਵੀ ਜ਼ਰੂਰਤਮੰਦਾਂ ਨੂੰ ਵੰਡੀਆਂ ਗਈਆਂ। ਇਸ ਕੈਂਪ ਵਿਚ ਵਿਸ਼ੇਸ ਤੌਰ ‘ਤੇ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਪਾਲੀਵੁੱਡ ਸਟਾਰ ਦੇਵ ਖਰੋੜ ਪਹੁੰਚੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪੰਜਾਬ ਦੇ ਹੋਣਾਹਾਰ ਸਪੁੱਤਰ ਸੁਰਿੰਦਰ ਸਿੰਘ ਨਿੱਝਰ ਆਪਣੀ ਨੇਕ ਕਮਾਈ ਵਿਚੋਂ ਚਾਰ ਹਜ਼ਾਰ ਲੋਕਾਂ ਦਾ ਘਰ ਬਣਾ ਕੇ ਦੇ ਚੁੱਕੇ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਤਾਂ ਬਹੁਤ ਹਨ ਪਰ ਅਜਿਹੇ ਹੋਣਹਾਰ ਸਪੁੱਤਰ ਜਿਹੜ ਆਪਣੀ ਮਿੱਟੀ ਨਾਲ ਪਿਆਰ ਹੀ ਨਹੀਂ ਕਰਦੇ ਸਗੋਂ ਇਥੋਂ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਵੀ ਹਨ ਅਤੇ ਆਪਣੀ ਸਮਰੱਥਾ ਤੋਂ ਵੀ ਜਿਆਦਾ ਇਥੋਂ ਦੇ ਲੋਕਾਂ ਦਾ ਦੁਖ ਦੂੁਰ ਕਰਨ ਦੀ ਕੋਸਿਸ਼ ਵੀ ਕਰ ਰਹੇ ਹਨ। ਉਨ੍ਹਾਂ ਆਪਣੇ ਹਲਕੇ ਵਿਚ ਉਨ੍ਹਾਂ ਵੱਲੋਂ ਕੈਂਪ ਲਗਾਏ ਜਾਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਤੌਰ ਵਿਧਾਇਕ ਉਹ ਇਥੇ ਉਨ੍ਹਾਂ ਦਾ ਸਵਾਗਤ ਵੀ ਕਰਦੇ ਹਨ ਅਤੇ ਵਿਧਾਇਕ ਪਠਾਣਮਾਜਰਾ ਨੇ ਇਹ ਐਲਾਨ ਵੀ ਕੀਤਾ ਕਿ ਇਸ ਪੁੰਨ ਦੇ ਕੰਮ ਵਿਚ ਜਿਹੜਾ ਵੀ ਪ੍ਰਸਾਸਨਿਕ ਸਹਿਯੋਗ ਉਨ੍ਹਾਂ ਤੋਂ ਚਾਹੀਦਾ ਹੋਵੇਗਾ ਉਹ ਵਧ ਚੜ ਕੇ ਦੇਣਗੇ। ਵਿਧਾਇਕ ਪਠਾਣਮਾਜਰਾ ਨੇ ਖੁਦ ਵੀ ਅੱਖਾਂ ਦਾ ਚੈਕ ਅਪ ਕਰਵਾਇਆ। ਪਾਲੀਵੁੱਡ ਸਟਾਰ ਦੇਵ ਖਰੋੜ ਨੇ ਕਿਹਾ ਕਿ ਹਰ ਐਨ.ਆਰ.ਆਈ. ਨੂੰ ਸ੍ਰ. ਨਿੱਝਰ ਵਾਂਗ ਆਪਣੀ ਜਨਮ ਭੂਮੀ ਦਾ ਕਰਜ ਜ਼ਰੂਰਤਮੰਦਾ ਦੀ ਮਦਦ ਕਰਕੇ ਉਤਾਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ੍ਰ ਨਿੱਝਰ ਗੁਰੂ ਦੇ ਦਿਖਾਏ ਮਾਰਗ ’ਤੇ ਚਲਦੇ ਹੋਏ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਨਹੀਂ ਸਗੋਂ ਕਿਤੇ ਅੱਗੇ ਜਾ ਕੇ ਹਿੱਸਾ ਕੱਢ ਕੇ ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਕਰਦੇ ਹਨ। ਇਸ ਕੈਂਪ ਵਿਚ ਸੁਰਿੰਦਰ ਸਿੰਘ ਨਿੱਝਰ ਨੇ ਆਪ ਖੜ ਕੇ ਮਰੀਜ਼ਾਂ ਦੀ ਸੇਵਾ ਕੀਤਾ ਅਤੇ ਪੁਰਾ ਦਿਨ ਘੁੰਮਦੇ ਹੀ ਰਹੇ ਹਨ। ਸ੍ਰ ਨਿੱਝਰ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੇ ਚੁੱਕੀ ਹੈ ਅਤੇ ਉਹ ਪੰਜਾਬ ਤੇ ਸਮੁੱਚੇ ਸਰਕਾਰੀ ਸਕੂਲਾਂ ਵਿਚ ਟੋਇਲਟ ਬਣਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਦੁਖ ਦਰਦ ਉਨ੍ਹਾਂ ਨੂੰ ਇਹ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਕੈਂਪ ਵਿਚ ਅੱਤ ਦੀ ਗਰਮੀ ਵਿਚ ਸਮੁੱਚਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮਲਕੀਤ ਸਿੰਘ, ਗੁਰਮੀਤ ਸਿੰਘ ਮੋਂਟੀ, ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਤਲਵਿੰਦਰ ਸਿੰਘ ਸਮਰਾ (ਬਿੱਟੂ), ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਜਿਲਾ ਪ੍ਰੀਸ਼ਦ ਮੈਂਬਰ ਮਨਿੰਦਰ ਫਰਾਂਸਵਾਲਾ, ਜਰਨੈਲ ਸਿੰਘ ਅਲੀਪੁਰ, ਦਲਜੀਤ ਸਿੰਘ ਦਾਨੀਪੁਰ, ਯੂਥ ਪ੍ਰਧਾਨ ਹੈਪੀ ਰਹਿਲ, ਤੇਜਿੰਦਰ ਸਿੰਘ ਬਿੱਟੂ,ਹਰਦੇਵ ਸਿੰਘ ਘੜਾਮ, ਹਰਪ੍ਰੀਤ ਸਿੰਘ ਗੋਗੀ ਫਤਿਹਗੜ੍ਹ ਬੱਸ, ਅਕਾਸ ਬੋਕਸਰ, ਬਲਜਿੰਦਰ ਸਿੰਘ ਨੰਦਗੜ੍ਹ, ਅਮਰ ਸੰਘੇੜਾ, ਨਰਿੰਦਰ ਤੱਖਰ,ਲਾਭ ਸਿੰਘ ਪੰਜੌਲਾ ਆਦਿ ਵਿਸ਼ੇਸ ਤੌਰ ਤੇ ਪਹੰੁਚੇ ਹੋਏ ਸਨ।

Leave a Reply

Your email address will not be published. Required fields are marked *