ਪੰਜਾਬ

ਰੂਪਨਗਰ ਤੋਂ ਦਿੱਲੀ ਏਅਰਪੋਰਟ ਵੋਲਵੋ ਬੱਸ ਨੂੰ ਏ.ਡੀ.ਸੀ (ਜ) ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਰੂਪਨਗਰ, 15 ਜੂਨ (ਮਧੂਸਾਰ ਬਿਊਰੋ): ਪੰਜਾਬ ਸਰਕਾਰ ਵੱਲੋਂ ਅੱਜ ਤੋਂ ਵੱਖ-ਵੱਖ ਰਾਹਾਂ ਤੋਂ ਦਿੱਲੀ ਏਅਰਪੋਰਟ ਲਈ 15 ਜੂਨ 2022 ਤੋ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਲਈ ਰੂਪਨਗਰ ਬੱਸ ਸਟੈਂਡ ਤੋਂ ਜਾਣ ਵਾਲੀ ਪਹਿਲੀ ਬੱਸ ਨੂੰ ਡਾ. ਨਿਧੀ ਕੁਮੁਦ ਬਾਬਾੰਹ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਬਾੰਹ ਨੇ ਦੱਸਿਆ ਕਿ ਪੰਜਾਬ ਰੋਡਵੇਜ ਰੂਪਨਗਰ ਵੱਲੋਂ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੇ ਦੋ ਟਾਇਮ ਚਲਾਏ ਜਾਣਗੇ। ਜਿਹਨਾਂ ਵਿੱਚੋਂ ਇੱਕ ਟਾਇਮ ਸਵੇਰੇ 6.00 ਵਜੇ ਰੂਪਨਗਰ ਬੱਸ ਸਟੈਂਡ ਤੋਂ ਚੱਲ ਕੇ ਬੱਸ ਸਟੈਂਡ ਸੈਕਟਰ 17 ਚੰਡੀਗੜ, ਕਰਨਾਲ ਬਾਈਪਾਸ, ਪਾਣੀਪਤ ਅਤੇ ਦਿੱਲੀ ਸਿੰਘੂ ਬਾਰਡਰ ਹੁੰਦੇ ਹੋਏ ਦਿੱਲੀ ਏਅਰ ਪੋਰਟ ਤੱਕ ਜਾਵੇਗੀ ਅਤੇ ਦੂਸਰਾ ਟਾਇਮ ਸ਼ਾਮ 4.35 ਵਜੇ ਬੱਸ ਸਟੈਂਡ ਸੈਕਟਰ 17 ਚੰਡੀਗੜ ਤੋ ਦਿੱਲੀ ਏਅਰਪੋਰਟ ਲਈ ਵੀ ਇਸੇ ਰੂਟ ਰਾਹੀਂ ਜਾਵੇਗੀ। ਇਹਨਾ ਵੋਲਵੋ ਬੱਸਾਂ ਦੀ ਆਨਲਾਇਨ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਵੈਬਸਾਈਟ punbusline.com ‘ਤੇ ਕਰਵਾਈ ਜਾ ਸਕਦੀ ਹੈ। ਇਸ ਮੌਕੇ ਉੱਤੇ ਜਰਨਲ ਮੈਨੇਜਰ ਰੋਡਵੇਜ਼ ਸ਼੍ਰੀ ਪਰਮਵੀਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *