ਬੁੱਢਾ ਦਲ ਪਬਲਿਕ ਸਕੂਲ ਵਿੱਚ ਗਰਮੀ ਦੇ ਸਮਰ ਕੈਂਪ ਦਾ ਸਮਾਪਤੀ ਸਮਾਰੋਹ ਬੱਚਿਆਂ ਨੇ ਪੂਰੇ ਉਤਸਾਹ ਨਾਲ ਮਨਾਇਆ
ਪਟਿਆਲਾ 19 ਜੂਨ (ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ ਵਿਚ ਲੱਗੇ ਗਰਮੀਆਂ ਦੇ ਕੈਂਪ ਦੇ ਸਮਾਪਤੀ ਸਮਾਰੋਹ ਵਿਚ ਬੋਲਦਿਆਂ ਪਿ੍ਰੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਬੱਚਿਆਂ ਅੰਦਰ ਕੋਮਲ ਕਲਾਵਾਂ, ਪ੍ਰਤਿਭਾ ਅਤੇ ਕਲਾਤਮਿਕ ਰੁਚੀਆਂ ਦੇ ਨਿਖਾਰ ਵਾਸਤੇ ਇਹੋ ਜਿਹੇ ਕੈਂਪ ਜਿਆਦਾ ਸਹਾਈ ਹੁੰਦੇ ਹਨ। ਖੇਡ ਤੁੰਦਰੁਸਤ ਬੱਚਾ ਹੀ ਖੇਡ ਸਕਦਾ ਹੈ ਤੇ ਉਸ ਦਾ ਦਿਮਾਗ ਵੀ ਤੁੰਦਰਸਤ ਤੇ ਨਰੋਆ ਹੁੰਦਾ ਹੈ। ਉਨ੍ਹਾਂ ਕੈਂਪ ਚ ਸ਼ਾਮਲ਼ ਬੱਚਿਆਂ ਨੂੰ ਹੱਲਾਸ਼ੇਰੀ ਦੇਦਿਆਂ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਹਿਸਾ ਲੈਣਾ ਜਰੂਰੀ ਹੈ। ਇਸ ਨਾਲ ਮੁਕਾਬਲੇ ਦੀ ਭਾਵਨਾ ਵੱਧਦੀ ਹੈ ਤੇ ਸਹਿਣ ਸ਼ੀਲਤਾ ਉਜਵਲ ਹੁੰਦੀ ਹੈ।ਉਨ੍ਹਾਂ ਕਿਹਾ ਬੁੱਢਾ ਦਲ ਪਬਲਿਕ ਸਕੂਲ ਦੇ ਵਿੱਚ 18 ਰੋਜਾ ਲੱਗਿਆ ਸਮਰ ਕੈਂਪ ਭਲੀ ਭਾਂਤ ਸੰਪੂਰਨ ਹੋ ਗਿਆ ਹੈ।
ਇਸ ਕੈਂਪ ਦਾ ਸਮਾਪਤੀ ਸਮਾਰੋਹ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਦੀ ਕਲਾਤਮਕ ਰੁਚੀਆਂ ਨੂੰ ਨਿਖਾਰਨਾ ਸੀ। ਉਨ੍ਹਾਂ ਜਾਣਕਾਰੀ ਕਿਹਾ ਦੇਂਦਿਆ ਇਹ ਕੈਂਪ 1 ਜੂਨ ਤੋਂ 18 ਜੂਨ ਤੱਕ ਲਗਾਇਆ ਗਿਆ। ਲਗਭਗ ਵੱਡੇ ਗਿਣਤੀ ਬੱਚਿਆਂ ਨੇ ਇਸ ਵਿੱਚ ਭਾਗ ਲਿਆ। ਕੈਂਪ ਵਿੱਚ ਬੱਚਿਆਂ ਨੇ ਸ਼ਬਦ ਗਾਇਨ, ਯੋਗਾ, ਵੈਦਿਕ ਮੈਥ, ਸੁੰਦਰ ਲਿਖਾਈ, ਬਿਨਾਂ ਅੱਗ ਦੇ ਸੁਆਦੀ ਖਾਣੇ ਪਕਵਾਨ ਬਣਾਉਣਾ, ਜ਼ੂੰਬਾ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਦੀ ਸਿਖਲਾਈ ਹਾਸਲ ਕੀਤੀ। ਬੱਚਿਆਂ ਨੇ ਇਸ ਕੈਂਪ ਦਾ ਭਰਪੂਰ ਆਨੰਦ ਮਾਣਿਆ ਅਤੇ ਆਪਣੀ ਅੰਦਰ ਛੁਪੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਕੇਵਲ ਬੱਚਿਆਂ ਨੇ ਹੀ ਨਹੀੇ ਬਲਕਿ ਸਮੂਹ ਮਾਪਿਆਂ ਨੇ ਇਸ ਕੈਂਪ ਦੀ ਬਹੁਤ ਸ਼ਲਾਘਾ ਕੀਤੀ।
ਸਕੂਲ ਦੇ ਚੀਫ ਪੇਟਰਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਪ੍ਰੈਜ਼ੀਡੈਂਟ ਸ੍ਰੀਮਤੀ ਸੁਖਵਿੰਦਰਜੀਤ ਕੌਰ, ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਸ. ਕਰਨ ਰਾਜਬੀਰ ਸਿੰਘ, ਸ੍ਰੀਮਤੀ ਅਮਨਦੀਪ ਕੌਰ (ਇੰਚਾਰਜ ਜੂਨੀਅਰ ਵਿੰਗ), ਅਧਿਆਪਕਾਂ ਨੇ ਬੱਚਿਆਂ ਦੁਆਰਾ ਕੀਤੇ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

