ਨਿਗਮ ‘ਚ ਲੋਕਾਂ ਦੇ ਕੰਮਾ ਨੂੰ ਸੁਖਾਲਾ ਕਰਨ ਲਈ ਆਪ ਆਗੂਆਂ ਨੇ ਕਮਿਸਨਰ ਨਾਲ ਕੀਤੀ ਮੁਲਾਕਾਤ
ਆਗੂਆਂ ਨੇ ਨਗਰ ਨਿਗਮ ਕਮਿਸਨਰ ਨੂੰ ਸੁਝਾਅ ਪੱਤਰ ਸੌਪਿਆਂ
ਪਟਿਆਲਾ, 22 ਜੂਨ (ਰਮਨਦੀਪ/ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਵਿਚ ਲੋਕਾਂ ਦੇ ਨਿੱਤ ਪੈਦੈ ਕੰਮਾ ਨੂੰ ਲੈ ਕੇ ਹੁੰਦੀ ਖਜਲ ਖੁਆਰੀ ਵਿਚ ਸੁਧਾਰ ਲਿਆਊਣ ਲਈ ਆਪ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਵਫਦ ਕਮਿਸਨਰ ਨਗਰ ਨਿਗਮ ਪਟਿਆਲਾ ਅਦਿੱਤਆ ਉਪਲ ਨੂੰ ਮਿਲਿਆ। ਇਸ ਦੋਾਰਾਨ ਆਪ ਆਗੂ ਕੁੰਦਨ ਗੋਗੀਆ ਨੇ ਆਪਣੇ ਵਫਦ ਸਮੇਤ ਕਮਿਸਨਰ ਨਗਰ ਨਿਗਮ ਨੂੰ ਇਕ ਸੁਝਾਉ ਪੱਤਰ ਵੀ ਸੌਪਿਆ ਜਿਸ ਵਿਚ ਉਨਾ ਕੁਝ ਸੁਝਾੳ ਲਿਖੇ ਹਨ, ਜਿਸ ਨਾਲ ਨਿਗਮ ਦੀਆਂ ਕੁਝ ਬ੍ਰਾਚਾਂ ਜਿਸ ਵਿਚ ਲੋਕਾਂ ਦੀ ਖੰਜਲ ਖੁਆਰੀ ਜਿਆਦਾ ਹੋ ਰਹੀ ਹੈ, ਵਿਚ ਸੁਧਾਰ ਕੀਤਾ ਜਾ ਸਕੇ। ਇਸ ਦੋਰਾਨ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦੇ ਐਸਟੀਪੀ ਗੌਤਮ ਕੁਮਾਰ ਜਿਨਾ ਕੋਲ ਇਕ ਚੰਡੀਗੜ ਵਿਖੇ ਵਾਧੂ ਚਾਰਜ ਉਹ ਪਿਛਲੇ ਕਈ ਮਹੀਨਿਆ ਤੋਂ ਪਟਿਆਲਾ ਨਗਰ ਨਿਗਮ ਹੀ ਨਹੀਂ ਆਏ, ਜਿਸ ਨਾਲ ਖਾਸ ਕਰ ਬਿਲਡਿੰਗ ਬ੍ਰਾਚ ਦੀ ਸਮੱਸਿਆ ਬਹੁਤ ਵਧੀ ਹੋਈ ਹੈ। ਇਨਾਂ ਹੀ ਨਹੀਂ ਕੁੰਦਨ ਗੋਗੀਆ ਨੈ ਇਹ ਵੀ ਸਿਕਾਇਤ ਕੀਤੀ ਕਿ ਐਸਟੀਪੀ ਸਿਰਫ ਇਕਾ ਦੁੱਕਾ ਨਿਗਮ ਅਧਿਕਾਰੀਆਂ ਤੋਂ ਬਿਨਾ ਕਿਸੇ ਦਾ ਵੀ ਫੋਨ ਨਹੀਂ ਚੁਕਦੇ, ਜਿਸ ਕਰਕੇ ਉਨਾ ਦਾ ਆਮ ਲੋਕਾਂ ਨਾਲ ਬਿਲਕੁੱਲ ਵੀ ਰਾਬਤਾ ਨਹੀਂ ਹੈ। ਉਨਾ ਕਮਿਸਨਰ ਨਗਰ ਨਿਗਮ ਨੂੰ ਕਿਹਾ ਕਿ ਲੋਕਾਂ ਦੇ ਕੰਮਾ ਨੂੰ ਯਕੀਨੀ ਬਣਾਊਣ ਲਈ ਐਸਟੀਪੀ ਦਾ ਪਟਿਆਲਾ ਨਗਰ ਨਿਗਮ ਬੈਠਣਾ ਯਕੀਨੀ ਬਣਾਇਆ ਜਾਵੇ, ਇਸ ਮਸਲੇ ਤੇ ਕਮਿਸਨਰ ਨਗਰ ਨਿਗਮ ਵੱਲੋਂ ਤੁਰੰਤ ਐਸਟੀਪੀ ਗੋਤਮ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਾਜਰੀ ਯਕੀਨੀ ਬਣਾਊਣ ਲਈ ਆਖਿਆ।
ਇਸੀ ਤਰਾਂ ਪਿਛਲੇ ਦਿਨੀ ਨਗਰ ਨਿਗਮ ਪਟਿਆਲਾ ਵੱਲੋਂ ਮੁਹਿੰਮ ਚਲਾ ਕੇ ਵੱਡੀ ਗਿਣਤੀ ਵਿਚ ਦੁਕਾਨਾ ਸੀਲ ਕੀਤੀਆਂ ਗਈਆਂ ਸਨ। ਆਮ ਲੋਕਾਂ ਨਾਲ ਮਸਲਾ ਜੁੜਿਆ ਹੋਣ ਕਰਕੇ ਵਫਦ ਨੇ ਕਮਿਸਨਰ ਨੂੰ ਕਿਹਾਕਿ ਕਾਨੂੰਨ ਰਸਤਾ ਅਖਤਿਆਰ ਕਰਕੇ ਇਨਾ ਦੁਕਾਨਾ ਨੂੰ ਡੀਸੀਲ ਕੀਤਾ ਜਾਵੇ ਤਾ ਕਿ ਇਹ ਵਿਅਕਤੀ ਆਪਣਾ ਰੁਜਗਾਰ ਚਲਾ ਸਕਣ, ਇਸ ਮਸਲੇ ਤੇ ਕਮਿਸਨਰ ਨੇ ਤੁਰੰਤ ਨੋਟਿਸ ਲੈਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਾਨੂੰਨਨ ਤਰੀਕੇ ਨਾਲ ਦੁਕਾਨਾ ਨੂੰ ਡੀਸੀਲ ਕਰਨ ਦੀ ਪ੍ਰਕਿਰਆ ਚਲਾਈ ਜਾਵੇ। ਇਸ ਤੋਂ ਇਲਾਵਾ ਸਹਿਰ ਵਿਚ ਬਣ ਰਹੀਆਂ ਨਜਾਇਜ ਬਿਲਡਿੰਗਾਂ ਤੇ ਕਾਰਵਾਈ ਕਰਨ ਲਈ ਵੀ ਕਿਹਾ ਤਾਂ ਕਿ ਟੈਕਸ ਦੇ ਰੂਪ ਵਿਚ ਆਉਣ ਵਾਲਾ ਪੈਸਾ ਸਰਕਾਰ ਵੱਲੋਂ ਲੋਕ ਭਲਾਈ ਕੰਮਾ ਤੇ ਖਰਚਿਆ ਜਾ ਸਕੇ। ਇਸ ਤੋਂ ਇਲਾਵਾ ਸਹਿਰ ਵਿਚ ਚਲ ਰਹੇ ਵਿਕਾਸ ਕਾਰਜਾਂ ਦੇ ਮਟੀਰੀਅਲ ਅਤੇ ਸਮੇਂ ਸਿਰ ਕੰਮ ਨਿਪਟਾਉਣ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ। ਮੀਟਿੰਗ ਦੋਰਾਨ ਕਮਿਸਨਰ ਨਗਰ ਨਿਗਮ ਅਦਿੱਤਆ ਉਪਲ ਨੇ ਵਫਦ ਨੂੰ ਵਿਸਵਾਸ ਦਿਵਾਇਆ ਕਿ ਜੇਕਰ ਕਿਸੇ ਵੀ ਸਹਿਰ ਵਾਸੀ ਨੂੰ ਨਿਗਮ ਦੇ ਕੰਮਾ ਵਿਚ ਕੋਈ ਦਿੱਕਤ ਪੇਸ ਅਊਦੀ ਹੈ ਤਾਂ ਉਹ ਸਿੱਧੇ ਉਨਾ ਨਾਲ ਸੰਪਰਕ ਕਰ ਸਕਦੇ ਹਨ। ਨਗਰ ਨਿਗਮ ਦੇ ਕੰਮਾ ਵਿਚ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਏਗੀ। ਇਸ ਦੋਰਾਨ ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਸੁਸੀਲ ਮਿੱਡਾ (ਸਾਰੇ ਬਲਾਕ ਪ੍ਰਧਾਨ), ਨੀਲਾ ਕਾਂਤ ਲੱਕੀ, ਰਾਹੁਲ ਚੌਹਾਨ, ਰਜਤ ਜਿੰਦਲ, ਭੁਪਿੰਦਰ ਮੰਚਲ, ਅਨਿਲ ਮਹਿਰਾ ਵੀ ਵਫਦ ਵਿਚ ਸਾਮਿਲ ਸਨ।

