ਹਰਿਆਣਾਦੇਸ਼-ਵਿਦੇਸ਼

ਕਿਰਗੀਸਤਾਨ ਵਿਚ ਅੰਡਰ-17 ਏਸ਼ਿਆਈ ਚੈਂਪੀਅਨਸ਼ਿਪ ਵਿਚ ਵਜਿਆ ਹਰਿਆਣਾ ਦੀਆਂ ਬੇਟੀਆਂ ਦਾ ਡੰਕਾ

ਮੁੱਖ ਮੰਤਰੀ ਨੇ ਭਾਰਤ ਵੱਲੋਂ ਜਿੱਤੇ ਗਏ ਕੁੱਲ ਅੱਠ ਗੋਲਡ ਮੈਡਲਾਂ ਵਿੱਚੋਂ ਛੇ ਗੋਲਡ ਮੈਡਲ ਜਿੱਤਣ ‘ਤੇ ਹਰਿਆਣਾ ਦੀਆਂ ਬੇਟੀਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ, 23 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਰਗੀਸਤਾਨ ਦੇ ਬਿਸ਼ਕੇਕ ਵਿਚ ਹਾਲ ਹੀ ਵਿਚ ਪ੍ਰਬੰਧਿਤ ਅੰਡਰ-17 ਕੁਸ਼ਤੀ ਏਸ਼ਿਆਈ ਚੈਂਪੀਅਨਸ਼ਿਪ ਵਿਚ ਸੂਬੇ ਦੀ ਬੇਟੀਆਂ ਵੱਲੋਂ ਦਿਖਾਏ ਗਏ ਜੌਹਰ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੁਕਾਬਲੇ ਵਿਚ ਭਾਰਤ ਵੱਲੋਂ ਜਿੱਤੇ ਗਏ ਕੁੱਲ 10 ਮੈਡਲਾਂ ਵਿੱਚੋਂ ਹਰਿਆਣਾ ਨੇ ਸੱਤ ਮੈਡਲ ਜਿੱਤੇ ਹਨ, ਜਿਨ੍ਹਾਂ ਵਿਚ ਛੇ ਗੋਲਡ ਅਤੇ ਇਕ ਬ੍ਰਾਂਜ ਮੈਡਲ ਸ਼ਾਮਿਲ ਹੈ। ਇਸ ਚੈਂਪੀਅਨਸ਼ਿਪ ਵਿਚ ਰਾਜ ਤੋਂ ਕੁੱਲ ਸੱਤ ਬੇਟੀਆਂ ਨੇ ਹਿੱਸਾ ਲਿਆ ਅਤੇ ਹਰੇਕ ਨੇ ਮੈਡਲ ਜਿਤਿਆ ਹੈ।

ਮੁੱਖ ਮੰਤਰੀ ਨੇ ਦੇਸ਼ ਅਤੇ ਸੂਬੇ ਦਾ ਮਾਣ ਵਧਾਉਣ ਲਈ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ, ਅਧਿਆਪਕਾਂ ਅਤੇ ਕੋਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਸ਼ਵ ਪੱਧਰ ਮੁਕਾਬਲਿਆਂ ਵਿਚ ਹਿੱਸਾ ਲੈਣਾ ਆਪਣੇ ਆਪਣੇ ਵਿਚ ਇਕ ਵੱਡੀ ਉਪਲਬਧੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਵੱਲੋਂ ਜਿੱਤੇ ਗਏ ਕੁੱਲ 10 ਮੈਡਲਾਂ ਵਿੱਚੋਂ ਛੇ ਗੋਲਡ ਅਤੇ ਹਿਕ ਸਿਲਵਰ ਸਮੇਤ ਸੱਤ ਮੈਡਲ ਜਿੱਤ ਕੇ ਸਾਡੀ ਬੇਟੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਹਰਿਆਣਾ ਨੂੰ ਭਾਰਤ ਦੀ ਮੈਡਲ ਫੈਕਟਰੀ ਵਜੋ ਕਿਉਂ ਜਾਣਿਆ ਜਾਂਦਾ ਹੈ। ਵਰਨਣਯੋਗ ਹੈ ਕਿ ਭਾਰਤ ਨੇ ਅੱਠ ਗੋਲਡ, ਇਕ ਸਿਲਵਰ ਅਤੇ ਇਕ ਬ੍ਰਾਂਜ ਨਾਲ ਕੁੱਲ 235 ਪੁਆਇੰਟਾਂ ਦੇ ਨਾਲ ਖਿਤਾਬ ਆਪਣੇ ਨਾਂਅ ਕੀਤਾ। ਜਾਪਾਨ 143 ਪੁਆਇੰਟਾਂ ਨਾਲ ਰਨਰ-ਅੱਪ ਰਿਹਾ ਅਤੇ 138 ਪੁਅਿਾਇੰਟਾਂ ਨਾਲ ਮੰਗੋਲਿਆ ਤੀਜੇ ਸਥਾਨ ‘ਤੇ ਰਿਹਾ।

Leave a Reply

Your email address will not be published. Required fields are marked *