ਪੰਜਾਬ

ਬਾਬਾ ਬਲਬੀਰ ਸਿੰਘ ਅਕਾਲੀ ਗੁ: ਨਾਨਕ ਝੀਰਾ ਬਿਦਰ ਵਿਖੇ ਫ਼ੌਜਾਂ ਸਮੇਤ ਹੋਏ ਨਤਮਸਤਕ

ਅੰਮਿ੍ਰਤਸਰ: 2 ਜੁਲਾਈ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੱੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਸਾਲ 2023 ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਨੂੰ ਖਾਲਸਾਈ ਜਾਹੋ ਜਲਾਲ ਨਾਲ ਮਨਾਉਣ ਲਈ ਮਹਾਰਾਸ਼ਟਰਾ ਅਤੇ ਕਰਨਾਟਕ ਦੀਆਂ ਧਾਰਮਿਕ ਸਖਸ਼ੀਅਤਾਂ ਨਾਲ ਮੇਲ ਮਿਲਾਪ ਕਰਨ ਲਈ ਅੱਜ ਉਹ ਗੁਰਦੁਆਰਾ ਨਾਨਕ ਝੀਰਾ ਬਿਦਰ ਵਿਖੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਸਮੇਤ ਨਤਮਸਤਕ ਹੋਏ।

ਸ਼: ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਦਸਿਆ ਕਿ ਉਨ੍ਹਾਂ ਦੇ ਸਾਥੀ ਨਿਹੰਗ ਸਿੰਘ ਪਹਿਲਾਂ ਹੀ ਹਜੂਰ ਸਾਹਿਬ ਪੁਜ ਚੱੁਕੇ ਹਨ ਅੱਜ ਉਹ ਆਪ ਹਵਾਈ ਜਹਾਜ ਰਾਹੀ ਹੈਦਰਾਬਾਦ ਦੇ ਹਵਾਈ ਅੱਡੇ ਤੇ ਉਤਰੇ ਜਿਥੇ ਹੈਦਰਾਬਾਦ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਆਗੂਆਂ, ਤੇ ਸੰਤ ਮਹਾਪੁਰਸ਼ਾ ਨੇ ਉਨ੍ਹਾਂ ਦਾ ਭਰਵਾ ਸੁਆਗਤ ਕੀਤਾ ਉਪਰੰਤ ਉਹ ਨਾਨਕ ਝੀਰਾ ਬਿਦਰ ਵਿਖੇ ਨਤਮਸਤਕ ਹੋਣ ਲਈ ਪੁਜੇ ਜਿਥੇ ਗੁਰਦੁਆਰਾ ਨਾਨਕ ਝੀਰਾ ਦੇ ਮੱੁਖ ਦਰਬਾਰ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਬਲਬੀਰ ਸਿੰਘ, ਮੈਂਬਰ ਸ. ਪਰਦੀਪ ਸਿੰਘ ਰਾਜਾ, ਇੰਦਰ ਸਿੰਘ ਸ਼ਾਹੂ, ਸ: ਬੋਬੀ ਸਿੰਘ, ਸ: ਦਲਜੀਤ ਸਿੰਘ ਨੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਮੱੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਸਨਮਾਨ ਕੀਤਾ ਅਤੇ ਬਾਬਾ ਫੂਲਾ ਸਿੰਘ ਅਕਾਲੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਵਿਚਾਰਾਂ ਸਾਝੀਆਂ ਕੀਤੀਆਂ। ਨਾਨਕ ਝੀਰਾ ਦੀ ਸਮੁੱਚੀ ਕਮੇਟੀ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *