ਬਾਬਾ ਬਲਬੀਰ ਸਿੰਘ ਅਕਾਲੀ ਨੇ ਸੀ.ਐਮ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦਿਤੀ
ਚੰਡੀਗੜ੍ਹ 7 ਜੁਲਾਈ (ਮਧੂਸਾਰ ਬਿਊਰੋ) ਚੰਡੀਗੜ੍ਹ ਸਥਿਤ ਮੱੁਖ ਮੰਤਰੀ ਹਾਉਸ ਵਿਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਆਨੰਦ ਕਾਰਜਾਂ ਸਮੇਂ ਜੋੜੀ ਨੂੰ ਨਿਹੰਗ ਸਿੰਘਾਂ ਦੇ ਮੱੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 14 ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਸ਼ੀਰਵਾਦ ਅਤੇ ਮੁਬਾਰਕਬਾਦ ਦਿੱਤੀ। ਸ: ਭਗਵੰਤ ਸਿੰਘ ਮਾਨ ਪੰਜਾਬ ਦੇ ਇਤਿਹਾਸ ਵਿਚ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਦਾ ਮੁੱਖਮੰਤਰੀ ਦੇ ਆਹੁਦੇ ਤੇ ਹੁੰਦਿਆਂ ਵਿਆਹ ਹੋਇਆ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਾਲ ਬਾਬਾ ਮਨਮੋਹਨ ਸਿੰਘ ਬਾਰਨਵਾਲੇ ਵੀ ਸ਼ਾਮਲ ਹੋਏ।

