ਮੁੱਖ ਮੰਤਰੀ ਦੇ ਨਵਨਿਯੁਕਤ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੂੰ ਵਧਾਈਆਂ ਦੇਣ ਪੁੱਜੀ ‘ਆਪ’ ਲੀਡਰਸਿਪ
ਪਟਿਆਲਾ, 9 ਜਲਾਈ (ਰਮਨਦੀਪ/ਮਧੂਸਾਰ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਵ ਿਨਯਕੁਤ ਮੀਡੀਆ ਸਲਾਹਕਾਰ ਬਲਤੇਜ ਸਿੰਘ ਪਨੂੰ ਨੂੰ ਵਧਾਈਆਂ ਦੇਣ ਲਈ ਪਟਿਆਲਾ ਸਹਿਰ ਦੀ ਸਮੁੱਚੀ ਲੀਡਰਸਿਪ ਕੁੰਦਨ ਗੋਗੀਆ ਸੀਨੀਅਰ ਆਗੂ ਅਤੇ ਸਾਬਕਾ ਜਿਲਾ ਕਨਵੀਨਰ ਦੀ ਪ੍ਰਧਾਨਗੀ ਹੇਠ ਪੁੱਜੀ। ਇਸ ਦੋਰਾਨ ਉਨਾਂ ਦੇ ਨਾਲ ਸਹਿਰ ਦੇ ਬਲਾਕ ਪ੍ਰਧਾਨ, ਯੂਥ ਪ੍ਰਧਾਨ ਅਤੇ ਮਹਿਲਾ ਵਿੰਗ ਦੇ ਆਗੂ ਮੌਜੂਦ ਸਨ। ਇਸ ਦੋਰਾਨ ਸਹਿਰ ਦੇ ਆਗੂਆਂ ਵੱਲੋਂ ਵਧਾਈਆਂ ਦੇਣ ਦੇ ਨਾਲ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ। ਹਾਜਰ ਆਗੂਆਂ ਨੇ ਸਰਕਾਰ ਵੱਲੋਂ ਲੋਕ ਹਿੱਤ ਵਿਚ ਕੀਤੇ ਜਾ ਰਹੇ ਕੰਮਾ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਮਾਨ ਵੱਲੋਂ ਜੋ ਵੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੀ ਬਿਹਤਰੀ ਅਤੇ ਅਗਾਂਹਵਧੂ ਸੋਚ ਦਾ ਪ੍ਰਮਾਣ ਹੈ।
ਸ੍ਰੀ ਕੁਦੰਨ ਗੋਗੀਆ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਲਿਜਾਣ ਅਤੇ ਥਾਪੜਾ ਦੇ ਕੇ ਪੰਜਾਬ ਦੀ ਬਿਹਤਰੀ ਲਈ ਚੰਗੇ ਕਦਮ ਪੁੱਟਣ ਵਿਚ ਆਮ ਅਦਾਮੀ ਪਾਰਟੀ ਦੀ ਸਰਕਾਰ ਚੰਗੇ ਕੰਮ ਕਰ ਰਹੀ ਹੈ। ਉਨਾ ਕਿਹਾਕਿ ਅਸੀਂ ਪਹਿਲਾਂ ਵੀ ਅਤੇ ਹੁਣ ਵੀ ਨਿਰਸਵਾਰਥ ਹੋ ਕੇ ਲੋਕਾਂ ਦੀ ਬਿਹਤਰੀ ਅਤੇ ਪਾਰਟੀ ਲਈ ਕੰਮ ਕਰ ਰਹੇ ਹਾਂ ਅਤੇ ਅੱਗੇ ਤੋਂ ਵੀ ਇਸੇ ਤਰਾ ਡਟ ਕੇ ਕੰਮ ਕਰਦੇ ਰਹਾਂਗੇ। ਇਸ ਦੋਰਾਨ ਨਵਨਿਯੁਕਤ ਮੀਡੀਆ ਸਲਾਹਕਾਰ ਬਲਤੇਜ ਪੱਨੂੰ ਨੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦੇਣ ਆਏ ਆਗੂਆਂ ਨੂੰ ਜੀ ਆਇਆ ਕਿਹਾ। ਇਸ ਮੋਕੇ ਰਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਚਹਿਲ (ਸਮੂਹ ਬਲਾਕ ਪ੍ਰਧਾਨ), ਸਿਮਰਨਪ੍ਰੀਤ ਸਿੰਘ (ਯੂਥ ਪ੍ਰਧਾਨ), ਸ. ਸੁਰਜਨ ਸਿੰਘ, ਨੀਲਕਾਂਤ ਲੱਕੀ, ਭੁਪਿੰਦਰ ਮੱਚਲ, ਅਨਿਲ ਮਹਿਰਾ, ਕਰਮਜੀਤ ਤਲਵਾੜ, ਨੰਦ ਕਿਸੋਰ ਜੋਨੀ, ਘੁੰਮਣ ਸਿੰਘ ਫੋਜੀ, ਸੁਖਜਿੰਦਰ ਸਿੰਘ, ਰਿਸਵ ਕੁਮਾਰ, ਲਖਵਿੰਦਰ ਸਿੰਘ, ਪਰਮਜੀਤ ਕੌਰ ਚਹਿਲ, ਮਿਨਾਕਸੀ, ਰੁਬੀ ਭਾਟੀਆ, ਮਨਪ੍ਰੀਤ ਕੌਰ ਤੇ ਹੋਰ ਵਲੰਟੀਅਰ ਤੇ ਆਗੂ ਵੀ ਮੌਜੂਦ ਰਹੇ।

