ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਵਿੱਚ ਇਕ ਕੱਟੜ ਇਮਾਨਦਾਰ ਮੁੱਖ ਮੰਤਰੀ ਮਿਲਿਆ : ਬਲਤੇਜ ਪਨੂੰ
ਪਟਿਆਲਾ ਨੂੰ ਪੰਜਾਬ ਦਾ ਨੰਬਰ ਇਕ ਸ਼ਹਿਰ ਬਣਾਵਾਂਗੇ – ਸੰਦੀਪ ਬੰਧੂ
ਪੰਜਾਬ ਦੇ ਮੁੱਖ ਮੰਤਰੀ ਸਤਿਕਾਰਯੋਗ ਭਗਵੰਤ ਸਿੰਘ ਮਾਨ ਦੇ ਨਵ-ਨਿਯਕੁਤ
ਪਟਿਆਲਾ 10 ਜੁਲਾਈ (ਮਧੂਸਾਰ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਦਾ ਬਲਤੇਜ ਸਿੰਘ ਪਨੂੰ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤੇ ਜਾਣ ’ਤੇ ਅੱਜ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਵਿੱਚ ਬਲਤੇਜ ਪਨੂੰ ਦੀ ਰਿਹਾਇਸ਼ ’ਤੇ ਸਮੁੱਚੀ ਟੀਮ ਪੁੱਜੀ। ਇਸ ਮੌਕੇ ਪਾਰਟੀ ਦੀ ਸਮੂਹ ਲੀਡਰਸ਼ਿਪ ਵਲੋਂ ਬਲਤੇਜ ਪਨੂੰ ਨੂੰ ਮੀਡੀਆ ਸਲਾਹਕਾਰ ਬਣਨ ਵਧਾਈਆਂ ਦੇਣ ਦੇ ਨਾਲ-ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਨਵਨਿਯੁਕਤ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਆਪਣੇ ਨਿਵਾਸ ਸਥਾਨ ਵਿਖੇ ਸਨਮਾਨਿਤ ਕਰਨ ਅਤੇ ਵਧਾਈਆਂ ਦੇਣ ਪਹੁੰਚੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਵਿੱਚ ਲਗਾਤਾਰ ਵਧੀਆ ਕੰਮ ਕਰ ਰਹੀ ਹੈ। ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਵਧੀਆ ਲੋਕ-ਪੱਖੀ ਫੈਸਲੇ ਕਰ ਰਹੀ ਹੈ। 3 ਕਰੋੜ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਿਤਾਉਂਦੇ ਹੋਏ ਜੋ ਇੰਨਾ ਵੱਡਾ ਸਮਰਥਨ ਦਿੱਤਾ ਹੈ, ਉਸ ਭਰੋਸੇ ਅਤੇ ਵਿਸ਼ਵਾਸ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਕੇ ਕਾਇਮ ਰੱਖਣਾ ਹੈ। ਸਾਨੂੰ ਲੰਬੇ ਸਮੇਂ ਬਾਅਦ ਇਕ ਕੱਟੜ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਕਿ 1% ਦੀ ਬੇਈਮਾਨੀ ਵੀ ਬਰਦਾਸ਼ਤ ਨਹੀਂ ਕਰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਭਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਇਮਾਨਦਾਰੀ ਨਾਲ ਕੰਮ ਕਰਦੇ ਹੋਏ, ਲੋਕਾਂ ਦੀ ਸੇਵਾ ਕਰਦੇ ਹੋਏ ਭਗਵੰਤ ਮਾਨ ਸਰਕਾਰ ਦੇ ਲੱਕ-ਪੱਖੀ ਫੈਸਲਿਆਂ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਹੈ। ਆਪਾਂ ਸਭਨੇ ਮਿਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਆਪਣੇ ਪਟਿਆਲਾ ਜਿਲ੍ਹਾ ਨੂੰ ਪੰਜਾਬ ਦਾ ਇਕ ਨੰਬਰ ਦਾ ਜਿਲ੍ਹਾ ਬਣਾਉਣਾ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਜੀ ਨੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੂੰ ਸ਼ਹਿਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਆਸ਼ਰੀਵਾਦ ਦਿੱਤਾ। ਸੰਦੀਪ ਬੰਧੂ ਨੇ ਬਲਤੇਜ ਪਨੂੰ ਜੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਲਿਜਾਣ ਵਾਸਤੇ ਥਾਪੜਾ ਦੇ ਕੇ ਪੰਜਾਬ ਦੀ ਬਿਹਤਰੀ ਲਈ ਚੰਗੇ ਕਦਮ ਪੁੱਟਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਚੰਗੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਹਿਲਾਂ ਵੀ ਅਤੇ ਹੁਣ ਵੀ ਨਿਰਸਵਾਰਥ ਹੋ ਕੇ ਲੋਕਾਂ ਦੀ ਬਿਹਤਰੀ ਅਤੇ ਪਾਰਟੀ ਲਈ ਕੰਮ ਕਰਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਇਸੇ ਤਰਾ ਡਟ ਕੇ ਕੰਮ ਕਰਦੇ ਰਹਾਂਗੇ। ਉਨ੍ਹਾਂ ਕਿਹਾ ਪਟਿਆਲਾ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ, ਨਸ਼ਾ ਮੁਕਤ, ਅਪਰਾਧ ਮੁਕਤ ਅਤੇ ਪੰਜਾਬ ਦਾ ਇਕ ਨੰਬਰ ਦਾ ਸ਼ਹਿਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਜੀ ਦੀ ਅਗਵਾਈ ਵਿੱਚ ਅਸੀਂ ਲਗਾਤਾਰ ਮਿਹਨਤ ਕਰ ਰਹੇ ਹਾਂ। ਇਸੀ ਮਿਹਨਤ ਅਤੇ ਆਮ ਲੋਕਾਂ ਦੇ ਸਾਥ, ਸਹਿਯੋਗ ਦੇ ਸਦਕੇ ਅਸੀਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਵੱਡੇ ਬਹੁਮਤ ਨਾਲ ਜਿੱਤ ਕੇ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂਵਾਂਗੇ।
ਇਸ ਮੌਕੇ ਸੰਦੀਪ ਬੰਧੂ ਸੀਨੀਅਰ ਆਗੂ, ਗੋਲੂ ਰਾਜਪੂਤ, ਜਿਲ੍ਹਾ ਜੋਆਇੰਟ ਸਕੱਤਰ, ਬੀ ਸੀ ਵਿੰਗ, ਸੁਮੀਤ ਟਕੇਜਾ ਵਾਰਡ ਇੰਚਾਰਜ, ਜਸਵਿੰਦਰ ਕੁਮਾਰ ਵਾਰਡ ਇੰਚਾਰਜ, ਪੁਨੀਤ ਬੁੱਧੀਰਾਜਾ ਵਾਰਡ ਇੰਚਾਰਜ, ਬਸੰਤ ਕੁਮਾਰ ਬੱਬਲੂ, ਸਿਮਰਨਜੀਤ ਸਿੰਘ, ਪਰਮਜੀਤ ਸਿੰਘ ਪੰਕਜ, ਰਵਨੀਤ ਸਿੰਘ ਰਵੀ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਲਵ ਕੁਮਾਰ ਮੌਰਿਆ, ਵਿੱਕੀ ਖੱਤਰੀ, ਦਵਾਰਕਾ ਦਾਸ ਖੱਤਰੀ, ਮਹੇਸ਼ ਖੱਤਰੀ, ਸੋਨੂੰ ਖੱਤਰੀ, ਪਰਮਿੰਦਰ ਕੰਬੋਜ ਆਦਿ ਹਾਜ਼ਰ ਸਨ।

