ਨਸ਼ਾ ਤਸਕਰ ‘ਤੇ ਪੁਲਿਸ ਦੀ ਵੱਡੀ ਕਾਰਵਾਈ, 83 ਲੱਖ ਰੁਪਏ ਦੀ ਸੰਪਤੀ ਕਰਵਾਈ ਅਟੈਚ
ਚੰਡੀਗੜ੍ਹ, 12 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਵਿਚ ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਪੁਲਿਸ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈ। ਇਸ ਲੜੀ ਵਿਚ ਪੁਲਿਸ ਵੱਲੋਂ ਕੈਥਲ ਜਿਲ੍ਹੇ ਵਿਚ ਇਕ ਨਸ਼ਾ ਤਸਕਰ ਦੀ 83.22 ਲੱਖ ਰੁਪਏ ਤੋਂ ਵੱਧ ਮੁੱਲ ਦੀ ਸੰਪਤੀ ਨੂੰ ਅਟੈਚ ਕਰਵਾਇਆ ਗਿਆ ਹੈ। ਦੋਸ਼ੀ ਵੱਲੋਂ ਇਹ ਸੰਪਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਅਵੈਧ ਕਮਾਈ ਰਾਹੀਂ ਅਰਜਿਤ ਕੀਤੀ ਗਈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਨਵੀਂ ਦਿੱਲੀ ਵਿਚ ਕੰਪੀਟੇਂਟ ਅਥਾਰਿਟੀ ਵੱਲੋਂ ਇਸ ਸਬੰਧ ਵਿਚ ਆਦੇਸ਼ ਪਾਸ ਕਰਦੇ ਹੋਏ ਗ੍ਰਹਿਲਾ ਦੇ ਦਾਬਨਖੇੜੀ ਪਿੰਡ ਨਿਵਾਸੀ ਦੋਸ਼ੀ ਗੁਰਮੇਜ ਉਰਫ ਗੁਰਮੇਲ ਦੀ ਚੱਲ-ਅਚੱਲ ਸੰਪਤੀ ਅਟੈਚ ਕੀਤੀ ਗਈ ਹੈ।
ਪੁਲਿਸ ਨੇ ਕੰਪੀਟੇਂਟ ਅਥਾਰਿਟੀ ਤੋਂ ਉਪਰੋਕਤ ਨਸ਼ਾ ਤਸਕਰ ਦੀ ਸੰਪਤੀ ਨੂੰ ਅਟੈਚ ਕਰਨ ਲਈ ਅਪੀਲ ਕੀਤੀ ਸੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਅਥਾਰਿਟੀ ਨੇ 83,22,337 ਰੁਪਏ ਦੀ ਸੰਪਤੀ ਨੂੰ ਅਟੈਚ ਕਰਨ ਦਾ ਆਦੇਸ਼ ਪਾਸ ਕੀਤਾ ਹੈ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋਸ਼ੀ ਗੁਰਮੇਜ ਦੇ ਖਿਲਾਫ ਕੁੱਲ 5 ਮਾਮਲੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਹਨ, ਜਿਨ੍ਹਾਂ ਵਿਚ ਕੈਥਲ ਜਿਲ੍ਹੇ ਵਿਚ 2 ਅਤੇ ਫਤਿਹਾਬਾਦ ,ਿ ਭਿਵਾਨੀ ਅਤੇ ਪਟਿਆਲਾ (ਪੰਜਾਬ) ਜਿਲ੍ਹਿਆਂ ਵਿਚ ਇਕ-ਇਕ ਮਾਮਲਾ ਸ਼ਾਮਿਲ ਹੈ। ਉਪਰੋਕਤ ਨਸ਼ਾ ਤਸਕਰ ਨੂੰ ਸਾਲ 2002 ਵਿਚ ਫਤਿਹਾਬਾਦ ਜਿਲ੍ਹੇ ਵਿਚ 160 ਕਿਲੋ ਚੁਰਾ ਪੋਸਤ ਦੀ ਬਰਾਮਦਗੀ ਮਾਮਲੇ ਵਿਚ ਕੋਰਟ ਵੱਲੋਂ 10 ਸਾਲ ਜੇਲ ਸਮੇਤ 1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਜਾ ਚੁੱਕੀ ਹੈ। ਸਾਲ 2020 ਵਿਚ ਗ੍ਰਹਿਲਾ ਥਾਨੇ ਵਿਚ ਦਰਜ 226 ਕਿਲੋਗ੍ਰਾਮ ਤੋਂ ਵੱਧ ਚੁਰਾਪੋਸਤ ਬਰਾਮਦਗੀ ਮਾਮਲੇ ਵਿਚ ਦੋਸ਼ੀ ਗੁਰਮੇਜ ਨੂੰ ਕੋਰਟ ਵੱਲੋਂ ਵਾਂਟੇਡ ਅਪਰਾਧੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਐਨਡੀਪੀਐਸ ਐਕਟ ਦੀ ਸਬੰਧਿਤ ਪ੍ਰਾਵਧਾਨਾਂ ਦੇ ਤਹਿਤ ਕੀਤੀ ਗਈ ਹੈ ਤਾਂ ਜੋ ਨਸ਼ਾ ਤਸਕਰ ਆਪਣੀ ਸੰਪਤੀ ਨਾ ਤਾਂ ਕਿਸੇ ਨੂੰ ਵੇਚ ਪਾਉਣ ਅਤੇ ਨਾ ਹੀ ਟ੍ਰਾਂਸਫਰ ਜਾਂ ਊਪਹਾਰ ਵਿਚ ਦੇ ਸਕਣ।

