ਪਟਿਆਲਾ

ਨਿਊ ਪਟਿਆਲਾ ਵੈਲਫੇਅਰ ਕਲੱਬ ਦੀਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਫਲੈਕਸਾਂ ਨੂੰ ਫਾੜਨ ਵਾਲੇ ਅਨਸਰਾਂ ਸਮਾਜ ਵਿਰੋਧੀ — ਕਾਕਾ

ਨਿਊ ਪਟਿਆਲਾ ਵੈਲਫੇਅਰ ਕਲੱਬ ਦੀਆਂ ਫਲੈਕਸਾਂ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਫਾੜਿਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਫਲੈਕਸਾਂ ਸ਼ਹਿਰ *ਚ ਲਗਾਈਆਂ ਗਈਆਂ ਸਨ। ਜਿਨ੍ਹਾਂ ਵਿੱਚ ਪ੍ਰਤਾਪ ਨਗਰ ਰੋਡ 23 ਨੰਬਰ ਫਾਟਕ ਨੇੜੇ ਲੱਗੀਆਂ ਫਲੈਕਸਾਂ ਨੂੰ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਫਾੜਕੇ ਲਿਰੋਲੀਰ ਕਰ ਦਿੱਤਾ ਗਿਆ ਹੈ ਕਲੱਬ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਇਨ੍ਹਾਂ ਫਲੈਕਸਾਂ ਨੂੰ ਫਾੜਨ ਵਾਲੇ ਅਜਿਹੀ ਕਰਤੂਤ ਕਰਨ ਵਾਲੇ ਲੋਕ ਪੰਜਾਬ ਵਿਰੋਧੀ ਹਨ ਜਿਹੜੇ ਕਿ ਸਮਾਜ ਨੂੰ ਖੋਰਾ ਲਾਉਣ ਵਾਲੀਆਂ ਕੁਰੀਤੀਆਂ ਦੇ ਖਾਤਮੇ ਲਈ ਕਰਨ ਵਾਲੇ ਕਾਰਜਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਹਨ

ਘਟੀਆ ਸੋਚ ਰੱਖਣ ਵਾਲੇ ਇਹ ਨਹੀਂ ਜਾਣਦੇ ਕਿ ਨਿਊ ਪਟਿਆਲਾ ਵੈਲਫੇਅਰ ਕਲੱਬ ਸਮਾਜਿਕ ਕਾਰਜਾਂ ਨੂੰ ਕਰਨ ਲਈ ਇੱਕ ਚਟਾਂਨ ਵਾਂਗ ਖੜਾ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਲੱਬ ਦੀਆਂ ਜਾਗਰੂਕਤਾ ਫਲੈਕਸਾਂ ਨੂੰ ਫਾੜਿਆ ਗਿਆ ਸੀ ਕਲੱਬ ਨੇ ਭ੍ਰਿਸ਼ਟਾਚਾਰ, ਮਿਲਾਵਟਖੋਰੀ ਅਤੇ ਨਸ਼ਿਆਂ ਵਿਰੁੱਧ ਜਿੱਥੇ ਕਈ ਸਾਲਾਂ ਤੋਂ ਮਹਿੰਮ ਛੇੜੀ ਹੋਈ ਹੈ ਉੱਥੇ ਹੀ ਲੋਕ ਹਿੱਤਕਾਰੀ ਅਨੇਕਾਂ ਕਾਰਜਾਂ ਲਈ ਵੀ ਕਲੱਬ ਸੰਘਰਸ਼ੀਲ ਹੈ ਜਿਨ੍ਹਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਰਘੂਨਾਥ, ਵਿਸਾਖਾ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *