ਪਟਿਆਲਾ

ਜਿਲਾ ਟਰੈਫਿਕ ਮਾਰਸ਼ਲ ਲਗਾਉਣ ਸਬੰਧੀ ਚਾਹਵਾਨ ਉਮੀਦਵਾਰਾਂ ਦੀ ਲਈ ਗਈ ਇੰਟਰਵਿਊ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਾਨਯੌਗ ਐਸ.ਐਸ.ਪੀ ਸਾਹਿਬ ਪਟਿਆਲਾ ਸ਼੍ਰੀ ਦੀਪਕ ਪਾਰਿਖ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਪਟਿਆਲਾ ਦੀ ਸਮੁੱਚੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੀ ਕਰਮਬੀਰ ਸਿੰਘ ਡੀ.ਐਸ.ਪੀ ਟ੍ਰੈਫਿਕ ਪਟਿਆਲਾ ਜੀ ਵੱਲੋ ਪੁਲਿਸ ਲਾਇਨ ਕਾਨਫਰੈਂਸ ਹੱਲ ਪਟਿਆਲਾ ਵਿਖੇ ਟਰੈਫਿਕ ਮਾਰਸ਼ਲ ਬਣਨ ਦੇ ਚਾਹਵਾਨ ਮੈਂਬਰਾਂ ਦੀ ਇੰਟਰਵੀਊ ਲਈ ਗਈ। ਮੀਟਿੰਗ ਵਿੱਚ ਹਾਜਰ ਚਾਹਵਾਨ ਮਾਰਸ਼ਲਾਂ ਵੱਲੋਂ ਟ੍ਰੈਫਿਕ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਸੁਝਾਅ ਹਾਸਲ ਕੀਤੇ ਗਏ

ਉਹਨਾਂ ਵੱਲੋਂ ਹੁਣ ਤੱਕ ਟ੍ਰੈਫਿਕ ਸੱਮਸਿਆ ਨੂੰ ਹੱਲ ਕਰਨ ਲਈ ਪਾਏ ਯੋਗਦਾਨ ਬਾਰੇ ਵੀ ਪੁੱਛਿਆ ਗਿਆ। ਜਿਹਨਾਂ ਵਿੱਚੋ ਕਈ ਮਾਰਸ਼ਲ ਬਹੁਤ ਹੀ ਤਜਰਬੇਕਾਰ ਅਤੇ ਟ੍ਰੈਫਿਕ ਨਿਯਮਾਂ ਦੇ ਜਾਣਕਾਰ ਸਨ। ਇਹਨਾਂ ਉਕਤ ਟਰੈਫਿਕ ਮਾਰਸ਼ਲਾਂ ਦੀ ਪੁਲਿਸ ਕਲੀਅਰਸ ਸਰਟੀਫਿਕੇਟ ਲੈਣ ਤੋ ਬਾਅਦ ਸਿਲੈਕਟ ਹੋਏ ਮਾਰਸ਼ਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਮੋਕੇ ਡੀ.ਐਸ.ਪੀ ਟ੍ਰੈਫਿਕ ਰੀਡ ਗੁਰਬੀਰ ਸਿੰਘ ਤੇ ਜਿਲਾ ਸਾਂਝ ਕੇਂਦਰ ਇੰਚਾਰਜ ਸਬ ਇੰਸਪੈਕਟਰ ਝਿਰਮਲ ਸਿੰਘ ਹਾਜਰ ਸੀ। ਇਹਨਾਂ ਉਕਤ ਟ੍ਰੈਫਿਕ ਮਾਰਸ਼ਲਾਂ ਨੂੰ ਪਟਿਆਲਾ ਜਿਲਾ ਦੀ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਜਲਦੀ ਤੋ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ।

Leave a Reply

Your email address will not be published. Required fields are marked *