ਹਰਿਆਣਾਦੇਸ਼-ਵਿਦੇਸ਼

ਹਰਿਆਣਾ ਪੁਲਿਸ ਨੇ ਕਾਵੜ ਯਾਤਰਾ ਨੂੰ ਲੈ ਕੇ ਸੂਬੇ ਵਿਚ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ

ਚੰਡੀਗੜ੍ਹ, 21 ਜੁਲਾਈ (ਮਧੂਸਾਰ ਬਿਊਰੋ)- ਹਰਿਆਣਾ ਪੁਲਿਸ ਵੱਲੋਂ ਸੂਬੇ ਵਿਚ ਕਾਵੜ ਯਾਤਰਾ ਨੂੰ ਸੁਰੱਖਿਅਤ ਤੇ ਵਿਵਸਥਤ ਢੰਗ ਨਾਲ ਸਪੰਨ ਕਰਵਾਉਣ ਲਈ ਸ਼ਰਧਾਲੂਆਂ ਦੇ ਗੁਜਰਣ ਵਾਲੇ ਮਾਰਗਾਂ ‘ਤੇ ਸੁਰੱਖਿਆਤ ਦੇ ਨਾਲ-ਨਾਲ ਸੁਚਾਰੂ ਆਵਾਜਾਈ ਵਿਵਸਥਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਇਸ ਸਬੰਧ ਵਿਚ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਸੁਪਰਡੈਂਟਾਂ ਨੂੰ ਕਾਨੂੰਨ ਵਿਵਸਥਾ ਤੇ ਆਵਾਜਾਈ ਨੂੰ ਸੁਚਾਰੂ ਬਣਾਏ ਰੱਖਣ ਲਈ ਕਾਫੀ ਪ੍ਰਬੰਧ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਸਬੰਧਿਤ ਜਿਲ੍ਹਿਆਂ ਵਿਚ ਵਧੀਕ ਪੁਲਿਸ ਫੋਰਸ ਉਪਲਬਧ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਕਾਵੜੀਆਂ ਦੀ ਯਾਤਰਾ ਦੇ ਦੌਰਾਨ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਕਰਨ ਦੇ ਲਈ ਏਂਬੂਲੈਂਸ, ਕ੍ਰੇਨ ਅਤੇ ਫਾਇਰ ਬ੍ਰਿਗੇਡ ਵਾਹਨਾਂ ਨੂੰ ਮਹਤੱਵਪੂਰਣ ਬਿੰਦੂਆਂ ‘ਤੇ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਬਿਹਤਰ ਤਾਲਮੇਲ ਯਕੀਨੀ ਕਰਨ ਦੇ ਉਦੇਸ਼ ਨਾਲ ਗੁਆਂਢੀ ਸੂਬਿਆਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਮੀਟਿੰਗਾਂ ਦਾ ਪ੍ਰਬੰਧ ਕਰ ਪੂਰੀ ਵਿਵਸਥਾ ਦੀ ਸਮੀਖਿਆ ਕੀਤੀ ਗਈ ਹੈ ਤਾਂਜੋ ਕਾਵੜ ਯਾਤਰਾ ਨੂੰ ਸੁਚਾਰੂ ਰੂਪ ਨਾਲ ਸਪੰਨ ਕਰਵਾਇਆ ਜਾ ਸਕੇ। ਕਾਵੜੀਆਂ ਅਤੇ ਹੋਰ ਸੜਕ ਵਰਤੋਕਰਤਾਵਾਂ ਦੇ ਆਵਾਜਾਈ ਨੂੰ ਸੁਚਾਰੂ ਬਲਾਉਣ ਲਈ ਭਾਰੀ ਵਾਹਨਾਂ ਦੀ ਵੱਖ ਤੋਂ ਲੇਨ ਵਰਗੇ ਕਾਫੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਕੋਈ ਅਸਹੂਲਤ ਨਾ ਹੋਵ। ਨਾਲ ਹੀ, ਯਾਤਰਾ ਦੀ ਸੁੱਖਿਆ ਯਕੀਨੀ ਕਰਨ ਤੇ ਗਸ਼ਤ ਲਈ ਡਾਇਲ 112 ਦੀ ਇਆਰਵੀ, ਪੀਸੀਆਰ ਅਤੇ ਰਾਈਡਰਸ ਨੂੰ ਵੀ ਤੈਨਾਤ ਕੀਤਾ ਗਿਆ ਹੈ।

ਆਵਾਜਾਈ ਜਾਮ ਤੋਂ ਬੱਚਣ ਅਤੇ ਸੁਰੱਖਿਆ ਵਿਵਸਥਾ ਦੇ ਨਾਲ ਮੁੱਖ ਸੜਕਾਂ ਤੋਂ ਕੈਂਪ ਜਾਂ ਪਾਰਕਿੰਗ ਸਥਾਨ ਦੂਰ ਸਥਿਤ ਕਰਨ ਲਈ ਕਿਹਾ ਗਿਆ ਹੈ। ਸਾਰੇ ਅਧਿਕਾਰੀ ਇੲ ਵੀ ਯਕੀਨੀ ਕਰਣਗੇ ਕਿ ਕਾਵੜੀਆਂ ਦੇ ਕੈਂਪ ਸੜਕ ਦੇ ਕਿਨਾਰੇ ਤੋਂ ਕਾਫੀ ਦੂਰੀ ‘ਤੇ ਸਥਾਪਿਤ ਕੀਤੇ ਜਾਣ ਅਤੇ ਕੈਂਪ ਉਸੀ ਪਾਸੇ ਸਥਿਤ ਹੋਣ ਚਾਹੀਦੇ ਹਨ ਜਿਸ ‘ਤੇ ਕਾਵੜੀਆਂ ਯਾਤਰਾ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਹਿਲਾ ਕਾਵੜੀਆਂ ਦੀ ਸੁਰੱਖਿਆ ਲਈ ਕਾਫੀ ਪ੍ਰਬੰਧ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ, ਕਾਵੜੀਆਂ ਵੱਲੋਂ ਵਰਤੋ ਕੀਤੇ ਜਾਣ ਵਾਲੇ ਸਾਰੇ ਮਾਰਗਾਂ ‘ਤੇ ਪੁਲਿਸ ਵੱਲੋਂ ਲਗਾਤਾਰ ਗਸ਼ਤ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸਮਾਜਿਕ ਤੱਤਾਂ ‘ਤੇ ਨਜਰ ਰੱਖਣ ਤੋਂ ਇਲਾਵਾ, ਸਾਰੇ ਪੁਲਿਸ ਅਧਿਕਾਰੀ ਆਪਣੇ ਆਪਣੇ ਏਰਿਆ ਵਿਚ ਟ੍ਰੇਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਬਣਾਏ ਰੱਖਣ ਦੇ ਲਈ ਵੱਧ ਟ੍ਰੇਫਿਕ ਕਰਮਚਾਰੀਆਂ ਨੂੰ ਤੇਨਾਤ ਕਰਣਗੇ। ਪੁਲਿਸ ਨੂੰ ਜਰੂਰਤ ਹੋਣ ‘ਤੇ ਆਵਾਜਾਈ ਨੂੰ ਵੈਕਲਪਿਕ ਮਾਰਗਾਂ ‘ਤੇ ਡਾਇਵਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ, ਫਰੀਦਾਬਾਦ, ਯਮੁਨਾਨਗਰ, ਕਰਨਾਲ, ਪਾਣੀਪਤ, ਰੋਹਤਕ, ਸੋਨੀਪਤ, ਝੱਜਰ, ਮੇਵਾਤ ਅਤੇ ਪਲਵਲ ਦੇ ਪੁਲਿਸ ਅਧਿਕਾਰੀਆਂ ਨੂੰ ਕਾਵੜ ਯਾਤਰਾ ਦੌਰਾਨ ਸੁਰੱਖਿਆਤ ਅਤੇ ਆਵਾਜਾਈ ਵਿਵਸਥਾ ‘ਤੇ ਵੱਧ ਜੋਰ ਦੇਣ ਦੇ ਲਈ ਕਿਹਾ ਗਿਆ ਹੈ। ਕਾਂਵੜ ਯਾਤਰਾ ਦੌਰਾਨ ਕਿਸੇ ਤਰ੍ਹਾ ਦਾ ਸੰਪ੍ਰਦਾਇਕ ਤਨਾਅ ਉਤਪੰਨ ਨਾ ਹੋਵੇ ਤੇ ਸੰਪ੍ਰਾਦਇਕ ਮਾਹੌਲ ਬਣਾਏ ਰੱਖ ਲਈ ਵੀ ਜਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਸਾਰੇ ਕਾਂਵੜੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੜਕ ਦੇ ਵਿਚ ਨਾ ਚੱਲ ਕੇ ਇਕ ਸਾਇਡ ਵਿਚ ਚੱਲਦੇ ਹੋਏ ਨਿਯਮਾਂ ਦਾ ਪਾਲਣ ਕਰ ਕਾਨੁੰਨ ਵਿਵਸਥਾ ਬਣਾਏ ਰੱਖ ਿਵਿਚ ਪੁਲਿਸ ਦਾ ਸਹਿਯੋਗ ਕਰਨ।

Leave a Reply

Your email address will not be published. Required fields are marked *