ਪਟਿਆਲਾ

ਸਮਾਜ ਸੇਵੀ ਕੰਮਾਂ ਵਿਚ ਸਹਿਯੋਗ ਦੇਣ ਲਈ ਅਜੇ ਗੋਇਲ ਵੱਲੋਂ ਪਟਿਆਲਾ ਦੇ ਡੀਸੀ ਨੂੰ ਸਨਮਾਨਤ ਕੀਤਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਆਪ ਆਗੂ ਸ੍ਰੀ ਅਜੇ ਗੋਇਲ ਵੱਲੋਂ ਸਮਾਜ ਸੇਵੀ ਕੰਮਾਂ ਵਿਚ ਸਹਿਯੋਗ ਦੇਣ ਲਈ ਪਟਿਆਲਾ ਦੇ ਡੀਸੀ ਸਾਖਸ਼ੀ ਸਾਹਨੀ ਜੀ ਨੂੰ ਇਕ ਯਾਦਗਾਰੀ ਚਿੰਨ ਭੇਂਟ ਕਰ ਸਨਮਾਨਤ ਕੀਤਾ ਗਿਆ ਇਸ ਮੌਕੇ ਗੋਇਲ ਵੱਲੋਂ 15 ਅਗਸਤ ਨੂੰ ਸਟੇਟ ਐਵਾਰਡ ਲਈ ਆਪਣੀ ਫਾਇਲ ਡੀਸੀ ਸਾਹਿਬ ਨੂੰ ਦਿੱਤੀ ਗਈ ਗੋਇਲ ਨੇ ਡੀਸੀ ਨੂੰ ਦੱਸਿਆ ਕੀ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਣਗਿਣਤ ਮੈਡੀਕਲ ਖੂਨਦਾਨ ਕੈਂਪ ਲਗਾਏ ਹਨ ਅਤੇ ਪਾਣੀ ਬਚਾਉਣ ਲਈ ਪ੍ਰਦੂਸ਼ਣ ਨਾ ਫੈਲਾਉਣ ਲਈ ਮਾਸਕ ਪਾਉਣ ਲਈ ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ ਕਰਨ ਲਈ ਜ਼ੈਬਰਾ ਕਰਾਸਿੰਗ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਲਈ ਆਦਿ ਅਨੇਕ ਮੁਹਿੰਮਾਂ ਚਲਾਈਆਂ ਹਨ

ਅਣਗਿਣਤ ਭੰਡਾਰੇ ਲੰਗਰ ਤੋਂ ਇਲਾਵਾ ਲੀਲਾ ਭਵਨ ਚੌਂਕ ਵਿੱਚ ਲਗਾਤਾਰ ਤਿੰਨ ਮਹੀਨੇ ਠੰਡੇ ਪਾਣੀ ਦੀ ਆਪਣੇ ਹੱਥੀਂ ਸੇਵਾ ਕੀਤੀ ਕੈਂਸਰ ਪੀੜਤਾਂ ਲਈ ਮਰਨ ਵਰਤ ਰੱਖ ਕੇ ਪੰਜਾਬ ਸਰਕਾਰ ਤੋਂ ਤਿੰਨ ਕਰੋੜ 90 ਲੱਖ ਦਾ ਫੰਡ ਰਿਲੀਜ਼ ਕਰਵਾਇਆ ਸੈਂਕੜੇ ਲੋਕਾਂ ਦੇ ਅੱਖਾਂ ਦੇ ਮੁਫ਼ਤ ਲੈਂਜ ਪੁਆਏ ਕਰੋਨਾ ਮਹਾਮਾਰੀ ਦੋਰਾਨ ਸੈਂਕੜੇ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਵੰਡੀਆਂ ਅਤੇ ਕੁਝ ਸਾਲ ਪਹਿਲਾਂ ਸਿਹਤ ਮਹਿਕਮੇ ਵਿੱਚ ਹੋਈ ਚੋਰੀ ਨੂੰ ਆਪਣੀ ਜਾਨ ਤੇ ਖੇਡ ਕੇ ਫੜਿਆ ਅਤੇ ਹਜ਼ਾਰਾਂ ਜਨਮ ਮੌਤ ਸਰਟੀਫਿਕੇਟ ਤਕਰੀਬਨ 8 ਬੋਰੀਆ ਸਿਹਤ ਮਹਿਕਮੇ ਦਾ ਰਿਕਾਰਡ ਬਰਾਮਦ ਕਰਵਾਇਆ ਇਸ ਲਈ ਸਿਹਤ ਵਿਭਾਗ ਵੱਲੋਂ ਮੈਨੂੰ ਸਨਮਾਨਤ ਵੀ ਕੀਤਾ ਗਿਆ ਗੋਇਲ ਨੇ ਦੱਸਿਆ ਤੇ ਉਨ੍ਹਾਂ ਵੱਲੋਂ ਏਨੇ ਸਾਲਾਂ ਵਿਚ ਕਦੇ ਵੀ ਆਪਣਾ ਨਾਮ ਇਸ ਸਨਮਾਨ ਲਈ ਨਹੀਂ ਦਿੱਤਾ ਗਿਆ ਪਰ ਸੰਸਥਾ ਦੇ ਮੈਂਬਰਾਂ ਦੇ ਜੋਰ ਦੇਣ ਕਾਰਨ ਉਨ੍ਹਾਂ ਨੇ ਇਸ ਬਾਰ ਆਪਣਾ ਨਾਮ ਦਿੱਤਾ ਹੈ ਪਰ ਉਹ ਇਸ ਸਨਮਾਨ ਲਈ ਕੋਈ ਵੀ ਸਿਫਾਰਿਸ਼ ਨਹੀਂ ਕਰਨਗੇ ਡੀਸੀ ਵੱਲੋਂ ਇਸ ਸਨਮਾਨ ਲਈ ਅਜੇ ਗੋਇਲ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਯਾਦਵਿੰਦਰ ਸਿੰਘ ਬੋਪਾਰਾਏ ਅਤੇ ਹੋਰ ਮੌਜ਼ੂਦ ਰਹੇ

Leave a Reply

Your email address will not be published. Required fields are marked *