ਜਲ ਸੰਸਾਧਨ ਦੇ ਖੇਤਰ ਵਿਚ ਹਰਿਆਣਾ ਅਤੇ ਇਜਰਾਇਲ ਮਿਲ ਕੇ ਵੱਧਣਗੇ ਅੱਗੇ – ਮੁੱਖ ਮੰਤਰੀ ਮਨੋਹਰ ਲਾਲ
ਜਲ ਸੰਸਾਧਨ ਅਤੇ ਪ੍ਰਬੰਧਨ ‘ਤੇ ਇਜਰਾਇਲ ਦੇ ਨਾਲ ਮਿਲ ਕੇ ਕੰਮ ਕਰਨ ਲਈ ਮੁੱਖ ਮੰਤਰੀ ਨੇ ਦਿੱਤੇ ਟਾਸਕ ਫੋਰਸ ਬਨਾਉਣ ਦੇ ਆਦੇਸ਼
ਜਲ ਸੰਸਾਧਨ ਨੂੰ ਲੈ ਕੇ ਇਜਰਾਇਲ ਦੇ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 26 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਲ ਸੰਸਾਧਨ ਦੇ ਖੇਤਰ ਵਿਚ ਹਰਿਆਣਾ ਅਤੇ ਇਜਰਾਇਲ ਮਿਲ ਕੇ ਕੰਮ ਕਰਣਗੇ ਅਤੇ ਅੱਗੇ ਵੱਧਣਗੇ। ਹਰਿਆਣਾ ਵਿਚ ਘੱਟਦੇ ਜਲਪੱਧਰ ਅਤੇ ਇਜਰਾਇਲ ਵਿਚ ਘੱਟ ਪਾਣੀ ਦੀ ਸਮਸਿਆ ਹੈ, ਅਜਿਹੇ ਵਿਚ ਦੋਨੋਂ ਮਿਲ ਕੇ ਤਕਨੀਕ ਤੇ ਹੋਰ ਵਿਸ਼ਿਆਂ ‘ਤੇ ਕੰਮ ਕਰ ਸਕਦੇ ਹਨ। ਇਸ ਨਾਲ ਹਰਿਆਣਾ ਤੇ ਇਜਰਾਇਲ ਵਿਚ ਪਾਣੀ ਨਾਲ ਜੁੜੀ ਸਮਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਮੁੱਖ ਮੰਤਰੀ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ ‘ਤੇ ਜਲ ਸੰਸਾਧਨ ਨੂੰ ਲੈ ਕੇ ਇਜਰਾਇਲ ਦੇ ਇਕ ਵਫਦ ਨਾਲ ਮੁਲਾਕਾਤ ਕਰਦੇ ਹੋਏ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਜਲ ਪੱਧਰ ਤੇਜੀ ਨਾਲ ਡਿੱਗ ਰਿਹਾ ਹੈ, ਅਜਿਹੇ ਵਿਚ ਸੂਬਾ ਸਰਕਾਰ ਪਾਣੀ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਹਰਿਆਣਾ ਜਲ ਸੰਸਾਘਨ (ਸਰੰਖਣ, ਰੈਗੂਲੇਸ਼ਨ ਅਤੇ ਪ੍ਰਬੰਧਨ) ਅਥਾਰਿਟੀ ਬਣਾਈ ਹੈ, ਜਿਸ ਦੇ ਤਹਿਤ ਸੂਬੇ ਦੇ 18 ਹਜਾਰ ਤਾਲਾਬਾਂ ਦੇ ਮੁੜ ਵਿਸਥਾਰ ਦਾ ਜਿੰਮਾ ਚੁਕਿਆ ਗਿਆ ਹੈ। ਇੰਨ੍ਹਾਂ ਤਾਲਾਬਾਂ ਦੀ ਸਫਾਈ ਦੇ ਨਾਲ-ਨਾਲ ਇੰਨ੍ਹਾਂ ਨੂੰ ਡਿਸ਼ਿਲਟ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਭੁਮੀ ਵਿਚ ਪਾਣੀ ਦੀ ਵੱਧ ਤੋਂ ਵੱਧ ਰਿਚਾਰਜਿੰਗ ਹੋਵੇ। ਇਸ ਦੇ ਨਾਲ-ਨਾਲ ਪੂਰੇ ਸੂਬੇ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਲਗਾਏ ਜਾ ਰਹੇ ਹਨ। ਇੰਨ੍ਹਾਂ ਐਸਟੀਪੀ ਦੇ ਪਾਣੀ ਨੂੰ ਖੇਤੀ, ਨਿਰਮਾਣ ਅਤੇ ਘਰਾਂ ਵਿਚ ਗਾਰਡਨਿੰਗ ਦੇ ਲਈ ਵਰਤੋ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਖੇਤੀ ਵਿਚ ਡ੍ਰਿਪ ਇਜੀਗੇਸ਼ਨ ਨੂੰ ਪ੍ਰਸਤਸਾਹਨ ਦਿੱਤਾ ਜਾ ਰਿਹਾ ਹੈ। ਪਾਣੀ ਬਚਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਜਰਾਇਲ ਅਤੇ ਹਰਿਆਣਾ ਦੋਨੋਂ ਹੀ ਪਾਣੀ ਦੀ ਚਨੌਤੀ ਨੂੰ ਸਮਝਦੇ ਹਨ। ਮੈਨੂੰ ਲਗਦਾ ਹੈ ਕਿ ਅਸੀਂ ਮਿਲਕੇ ਕੰਮ ਕਰਨ ਦੀ ਜਰੂਰਤ ਹੈ। ਇੰਜਰਾਇਲ ਪਹਿਲਾਂ ਹੀ ਹਰਿਆਣਾ ਦੇ ਲਾਲ ਖੇਤੀਬਾੜੀ ਅਤੇ ਬਾਗਬਾਨੀ ਦੇ ਖੇਤਰ ਵਿਚ ਸਹਿਯੋਗ ਕਰ ਰਿਹਾ ਹੈ। ਹਰਿਆਣਾ ਵਿਚ ਇੰਡੋਂ-ਇਜਰਾਇਲ ਸਹਿਯੋਗ ਦੇ ਚਾਰ ਐਕਸੀਲੈਂਸ ਕੇਂਦਰ ਚੱਲ ਰਹੇ ਹਨ ਅਤੇ ਪੰਜਵਾਂ ਕੇਂਦਰ ਭਿਵਾਨੀ ਵਿਚ ਬਣਾਇਆ ਜਾ ਰਿਹਾ ਹੈ। ਇਸੀ ਤਰ੍ਹਾ ਡ੍ਰਿਪ ਇਰੀਗੇਸ਼ਨ ਵਿਚ ਭਾਰਤ ਦੀ ਕੁੱਝ ਨਿਜੀ ਕੰਪਨੀਆਂ ਇਜਰਾਇਲ ਵਿਜ ਕੰਮ ਕਰ ਰਹੀਆਂ ਹਲ। ਪਾਣੀ ਬਚਾਉਣ ਲਈ ਸਾਨੂੰ ਦੋਨਾਂ ਨੂੰ ਸਹਿਯੋਗ ਕਰ ਕੇ ਅੱਗੇ ਵੱਧਨਾ ਹੋਵੇਗਾ। ਇਸ ਨਾਲ ਸਾਡੇ ਸਬੰਧ ਹੋਣ ਗੂੜੇ ਹੋਣਗੇ।
ਮੁੱਖ ਮੰਤਰੀ ਨੇ ਟਾਸਕ ਫੋਰਸ ਬਨਾਉਣ ਦੇ ਦਿੱਤੇ ਨਿਰਦੇਸ਼
ਇਜਰਾਇਲ ਦੇ ਨਾਲ ਮਿਲ ਕੇ ਜਲ ਸੰਸਾਧਨ ਅਤੇ ਪ੍ਰਬੰਧਨ ਦੇ ਵਿਸ਼ਾ ‘ਤੇ ਕਾਰਜ ਕਰਨ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਨੂੰ ਇਕ ਟਾਸਕ ਫੋਰਸ ਬਨਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਨੂੰ ਇਕ ਦੂਜੇ ਦੀ ਤਕਨੀਕ, ਅਵਿਸ਼ਕਾਰ ਅਤੇ ਚਨੌਤੀਆਂ ਤੋਂ ਸਿੱਖਣ ਦੀ ਜਰੂਰਤ ਹੈ। ਇਸ ਦੇ ਲਈ ਟਾਸਕ ਫੋਰਸ ਕੰਮ ਕਰਨ। ਮੁੱਖ ਮੰਤਰੀ ਨੇ ਇਜਰਾਇਲ ਦੇ ਵਫਦ ਨੂੰ ਅਪੀਲ ਕੀਤੀ ਕਿ ਊਹ ਅਜਿਹੇ ਪ੍ਰੋਜੈਕਟ ਤੇ ਪਲਾਨ ਹਰਿਆਣਾ ਵਿਚ ਲੈ ਕੇ ਆਉਣ ਜਿਸ ਨਾਲ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ ਅਤੇ ਘੱਟ ਪਾਣੀ ਵਿਚ ਵੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਨੇ ਜੋ ਦਿੰਦੇ ਹੋਏ ਕਿਹਾ ਕਿ ਹਰਿਆਣਾ ਅਤੇ ਇਜਰਾਇਲ ਨੂੰ ਭਵਿੱਖ ਵਿਚ ਹੋਰ ਅੱਗੇ ਵੱਧਣਾ ਹੈ।
ਦੂਰਗਾਮੀ ਸੋਚ ਦੇ ਨਾਲ ਜਲ ਪ੍ਰਬੰਧਨ ਅਤੇ ਜਲ ਸੰਸਾਧਨ ‘ਤੇ ਕੰਮ ਕਰ ਰਿਹਾ ਇਜਰਾਇਲ – ਅਰੋਨੋਵਿਚ ਈਤਸਹਾਕ
ਇਜਰਾਇਲ ਦੇ ਸਾਬਕਾ ਮੰਤਰੀ ਅਤੇ ਮੇਕੋਰੋਟ ਦੇ ਚੇਅਰਮੈਨ ਅਰੋਨੋਵਿਚ ਈਤਸਹਾਕ ਨੇ ਕਿਹਾ ਕਿ ਇਜਰਾਇਲ ਜਲ ਸੰਸਾਧਨ ਵਿਚ ਇਕ ਮੋਹਰੀ ਦੇਸ਼ ਹੈ। ਘੱਟ ਪਾਣੀ ਹੋਣ ਦੇ ਬਾਵਜੂਦ ਇੱਥੇ ਚੰਗੇ ਜਲ ਪ੍ਰਬੰਧਨ ਨਾਲ ਖੇਤੀ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਨ ਕਿ ਇਜਰਾਇਲ ਦੀ ਤਕਨੀਕ ਤੇ ਹੋਰ ਸੰਸਾਧਨਾਂ ਰਾਹੀਂ ਹਰਿਆਣਾ ਨੂੰ ਟਿਕਾਓ ਜਲ ਪ੍ਰਬੰਧਨ ਅਤੇ ਸੰਸਾਧਨ ਦਾ ਹੱਲ ਦਿੱਤਾ ਜਾ ਸਕੇ। ਹੜ੍ਹ, ਸੁੱਖਾ, ਵਾਟਰ ਰਿਚਾਰਜਿੰਗ ਆਦਿ ਦੀ ਸਥਿਤੀ ਨਾਲ ਕਿਵੇਂ ਨਜਿਠਇਏ ਇਸ ਦੇ ਲਈ ਚੰਗੇ ਪਲਾਨ ਤਿਆਰ ਕੀਤੇ ਜ;ਣ। ਸ੍ਰੀ ਅਰੋਨੋਵਿਚ ਨੇ ਕਿਹਾ ਕਿ ਇਜਰਾਇਲ ਦੂਰਗਾਮੀ ਸੋਚ ਦੇ ਨਾਲ ਜਲ ਪ੍ਰਬੰਧਨ ਅਤੇ ਸੰਸਾਧਨ ‘ਤੇ ਕਾਰਜ ਕਰ ਰਿਹਾ ਹੈ। ਇਸੀ ਤਰ੍ਹਾ ਇਹ ਹਰਿਆਣਾ ਵਿਚ ਵੀ ਕਾਰਜ ਕਰਨਾ ਚਾਹੁੰਦੇ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਹਰਿਆਣਾ ਜਲ ਸੰਸਾਧਨ (ਸਰੰਖਣ, ਰੈਗੂਲੇਸ਼ਨ ਅਤੇ ਪ੍ਰਬੰਧਨ) ਅਥਾਰਿਟੀ ਦੀ ਚੇਅਰਪਰਸਨ ਕੇਸ਼ਨੀ ਆਨੰਦ ਅਰੋੜਾ, ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਇੰਜੀਨੀਅਰ ਇਨ ਚੀਫ ਸਤਬੀਰ ਕਾਦਿਆਨ, ਇੰਜਰਾਇਲ ਦੂਤਾਵਾਸ ਦਿੱਲੀ ਦੇ ਜਲ ਮਾਹਰ ਡਾ. ਲਿਯੋਰ ਅਸਫ, ਸ੍ਰੀ ਬਾਰਾਕ ਗ੍ਰਾਬਰ, ਡਾ. ਡੀਏਗੋ ਬਰਜਰ, ਨੀਵ ਪਿਟੋ, ਨੀਰਜ ਗਹਿਲਾਵਤ , ਓਡੇਡ ਕੋਹਲਰ ਮੋਜੂਦ ਰਹੇ।

