ਪੰਜਾਬ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਬਣਾਵਾਗੇ – ਡਾ. ਬਲਬੀਰ ਸਿੰਘ ਵਿਧਾਇਕ
ਪਟਿਆਲਾਂ (ਰਮਨਦੀਪ/ਮਧੂਸਾਰ ਬਿਊਰੋ) ਤ੍ਰਿਪੜੀ ਮੇਨ ਬਜਾਰ ਵਿੱਚ ਅੱਜ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਹਰ ਘਰ ਵਿੱਚ ਤਿਰੰਗਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਅੱਜ ਤ੍ਰਿਪੜੀ ਵਿਖੇ ਪੈਦਰ ਤਿਰੰਗਾ ਯਾਤਰਾ ਕੱਢੀ ਗਈ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ , ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ ਤ੍ਰਿਪੜੀ ਦੀਆਂ ਤਮਾਮ ਸਮਾਜ ਸੇਵੀ ਸੰਸਥਾਵਾਂ ਅਤੇ ਨਹਿਰੂ ਯੂਵਾ ਕੇਂਦਰ ਪਟਿਆਲਾਂ ਦੇ ਕਲੱਬਾਂ ਅਤੇ ਤ੍ਰਿਪੜੀ ਬਜਾਰ ਦੇ ਪ੍ਰਧਾਨ ਚਿੰਟੂ ਨਾਸਰਾ ਅਤੇ ਸੰਕਰ ਲਾਲ ਖੁਰਾਣਾ ਦੇ ਸਹਿਯੋਗ ਨਾਲ ਇਹ ਪੈਦਲ ਯਾਤਰਾ ਕੱਢੀ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਲਬੀਰ ਸਿੰਘ ਐਮ.ਐਲ.ਏ. ਨੇ ਹਰੀ ਝੰਡੀ ਦੇ ਕੇ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਬਜਾਰ ਵਿੱਚ ਪੈਦਲ ਚੱਲ ਕੇ ਡਾ. ਬਲਬੀਰ ਸਿੰਘ ਨੇ ਘਰ ਘਰ ਤਿਰੰਗਾ ਲਗਾਉਣ ਦਾ ਜਿੱਥੇ ਮੈਸਿਜ ਦਿੱਤਾ
ਉਸ ਦੇ ਨਾਲ ਨਾਲ ਇਹ ਵੀ ਆਖਿਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਵਾਗੇ ਅਤੇ ਉਸ ਦੇ ਨਾਲ ਨਾਲ ਲੋਕਾਂ ਨੂੰ ਸਿਹਤ ਸੁਵਿਧਾ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਵੇਕਲਾ ਕੰਮ ਕਰਾਂਗੇ। ਸੰਕਰ ਲਾਲ ਖੁਰਾਣਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਆਖਿਆ ਕਿ ਅੱਜ ਦੀ ਰੈਲੀ ਵਿੱਚ ਭਾਰੀ ਇਕੱਠ ਦਾ ਇਹ ਮਤਲਬ ਹੈ ਕਿ ਲੋਕ ਆਪਣੇ ਸ਼ਹੀਦਾਂ ਨੂੰ ਸਲਾਮ ਕਰਦੇ ਹਨ ਅਤੇ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ। ਰਾਜੇਸ਼ ਸ਼ਰਮਾ ਰਾਮਟੱਟਵਾਲੀ ਕਲੱਬ ਸੰਸਥਾਪਕ ਨੇ ਵੀ ਆਖਿਆ ਕਿ ਅੱਜ ਦੀ ਯੂਵਾ ਪੀੜੀ ਨੂੰ ਆਪਣੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਰੱਖਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਕਿਉਂਕਿ ਯੂਵਾ ਪੀੜੀ ਦਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮਾਂ ਵਿੱਚ ਜੋ ਯੋਗਦਾਨ ਦਿਖਾਇਆ ਜਾ ਰਿਹਾ ਹੈ ਉਹ ਇੱਕ ਦੇਸ਼ ਸੇਵਾ ਦੀ ਮਿਸਾਲ ਹੈ। ਇਸ ਪ੍ਰੋਗਰਾਮ ਵਿੱਚ ਅਮਰਜੀਤ ਸਿੰਘ ਭਾਟੀਆ, ਗੱਜਣ ਸਿੰਘ, ਗੋਪਾਲ ਕਿਸ਼ਨ ਬਿੱਟੂ, ਸੁਰਿੰਦਰ ਸਿੰਗਲਾ, ਮੋਹਿਤ ਕੁਮਾਰ, ਲਾਲ ਸਿੰਘ, ਸੋਰਵ ਗੁਪਤਾ, ਮਨਦੀਪ ਸਿੰਘ, ਜਗਮੋਹਨ ਸ਼ਰਮਾ, ਬਾਲ ਸਿੰਘ ਇੰਸਪੈਕਟਰ, ਸੁਸ਼ੀਲ ਸਰਮਾ,ਗੁਰਇਕਬਾਲ ਸਿੰਘ, ਦਵਿੰਦਰ ਸਿੰਘ, ਜਸਬੀਰ ਸਿੰਘ ਗਾਂਧੀ, ਮਨਦੀਪ ਸਿੰਘ ਵਿਰਦੀ, ਦਵਿੰਦਰ ਗੋਲਡੀ, ਰਾਮ ਕ੍ਰਿਸ਼ਨ, ਦੀਪਕ ਮਿੱਤਲ, ਲੱਕੀ ਜਲੋਟਾ, ਪ੍ਰੀਤ ਘੁੰਮਣ, ਬਲਵਿੰਦਰ ਸੈਣੀ, ਅਮਰੀਸ਼ ਸ਼ਰਮਾ, ਮੁਕੇਸ਼ ਸ਼ਰਮਾ, ਰਾਮ ਜੀ ਦਾਸ, ਧਰਮਿੰਦਰ ਕੁਮਾਰ, ਸੁਭਾਸ਼ ਚੰਦ, ਇੰਜੀ: ਮੇਹਰਵਾਨ ਸਿੰਘ ਮਾਗੋ ਆਦਿ ਸ਼ਾਮਲ ਸਨ।

