ਪੰਜ ਮਹੀਨੇ ਤਨਖਾਹ ਨਾ ਮਿਲਣ ਕਾਰਨ ਜੰਗਲਾਤ ਵਰਕਰ ਭੁੱਖੇ ਮਰਨ ਲਈ ਮਜਬੂਰ ਨੋਲੱਖਾ
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਜੰਗਲਾਤ ਵਿਭਾਗ, ਜੰਗਲੀ ਜੀਵ ਵਿਭਾਗ, ਜੰਗਲਾਤ ਕਾਰਪੋਰੇਸ਼ਨ ਵਣ ਪਾਲ ਸਾਊਥ ਸਰਕਲ ਅੱਗੇ ਚੱਲ ਰਹੇ ਦਿਨ ਰਾਤ ਦਾ ਧਰਨਾ 38ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਪਟਿਆਲਾ ਸਹਿਰ ਦੇ ਦੋ ਐਮ.ਐਲ.ਏ. ਡਾਕਟਰ ਬਲਵੀਰ ਸਿੰਘ ਅਤੇ ਸ਼ਹਿਰੀ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਦੀ ਰਿਹਾਇਸ਼ ਮਕਾਨ ਲੱਗੇ ਘਿਰਾਓ ਕਰਨ ਦੇ ਬਾਵਜੂਦ ਵੀ ਪੰਜ ਮਹੀਨੇ ਤੋਂ ਬਿਨਾਂ ਤਨਖਾਹ ਤੇ ਬੈਠੇ ਕਾਮਿਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਪ੍ਰਮੁੱਖ ਸਕੱਤਰ ਨਾਲ ਰਾਜੀ ਸ੍ਰੀ ਵਾਸਤਵ ਨਾਲ ਵੀ ਹੋਈ ਮੀਟਿੰਗ ਦੇ ਵੀ ਕੋਈ ਸਿੱਟਾ ਨਹੀਂ ਨਿਕਲਿਆ। ਸ੍ਰੀ ਵਾਸਤਵ ਵਲੋਂ ਦੁਆਇਆ ਵਿਸ਼ਵਾਸ਼ ਵੀ 10-08-2022 ਤੱਕ ਤਨਖਾਹਾਂ ਮਿਲ ਜਾਣਗੀਆਂ ਉਹਨਾਂ ਦੇ ਵੀ ਵਰਕਰਾਂ ਨੂੰ ਵਿਸ਼ਵਾਸ਼ ਤੋੜਿਆ। ਹੁਣ ਉੱਚ ਅਧਿਕਾਰੀਆਂ ਵਲੋਂ ਅਤੇ ਜੰਗਲਾਤ ਮੰਤਰੀ ਮਾਨਯੋਗ ਲਾਲ ਚੰਦ ਕਟਾਰੂਚੱਕ ਵਲੋਂ ਟੈਲੀਫੋਨ ਤੇ ਹੋਈ ਗੱਲਬਾਤ ਤੋਂ ਜੰਗਲਾਤ ਦਾ ਅਧਿਕਾਰੀ ਮਿਤੀ 22-08-2022 ਨੂੰ ਕੇਂਦਰ ਸਰਕਾਰ ਦਾ ਅਧਿਕਾਰੀਆ ਨਾਲ ਮੀਟਿੰਗ 23-08-2022 ਨੂੰ ਕੀਤੀ ਜਾਣਾ ਸੀ। ਉਸ ਵਿੱਚ ਜੰਗਲਾਤ ਵਿਭਾਗ ਦੇ ਫੰਡਾਂ ਬਾਰੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਣਗੀ।
ਯੂਨੀਅਨ ਦੇ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਬਗੈਰ ਤਨਖਾਹ ਤੋਂ ਪੰਜ ਮਹੀਨੇ ਬਿਨਾਂ ਤਨਖਾਹ ਤੋਂ ਘਰ ਪਰਿਵਾਰ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ। ਬੱਚਿਆਂ ਦੀ ਪੜਾਈ ਬੱਚਿਆਂ ਨੂ ਬਿਮਾਰੀ ਹਾਲਤ ਬੱਚਿਆ ਦਾ ਦਰਦ ਦੇਖਣ, ਮਾਤਾ ਪਿਤਾ ਦਾ ਦਰਦ ਨਹੀਂ ਦੇਖਿਆ ਜਾਂਦਾ ਇਸ ਕਰਕੇ ਯੂਨੀਅਨ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਐਮ.ਐਲ.ਏ. ਡਾਕਟਰ ਬਲਵੀਰ ਸਿੰਘ ਅਤੇ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਨੇ ਘਰ ਅੱਗੇ ਲਗਾਤਾਰ ਪੱਕਾ ਮੋਰਚਾ ਲਗਾਇਆ ਜਾਵੇਗਾ ਜਦੋਂ ਤੱਕ ਜੰਗਲਾਤ, ਜੰਗਲੀ ਜੀਵ ਦੇ ਕਰਮਚਾਰੀਆਂ ਨੂੰ ਪੰਜ ਮਹੀਨੇ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਦੀਆਂ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਜੰਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ ਕਾਲਵਾ ਨੇ ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਇਹ ਵੀ ਦੱਸਿਆ ਕਿ ਜੰਗਲਾਤ ਕਾਰਪੋਰੇਸ਼ਨ ਵਿੱਚ ਰੋਜਗਾਰ ਦੇਣ ਦੀ ਬਜਾਏ ਪੰਜ ਦਸ ਸਾਲ ਤੋਂ ਕੰਮ ਕਰਦੇ ਵਰਕਰਾਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ ਅਤੇ ਵਰਕਰਾਂ ਨੂੰ ਚਾਰ ਮਹੀਨੇ ਤੋਂ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆਈ ਹੈ ਇੱਕ ਧੇਲਾ ਵੀ ਭਗਵੰਤ ਮਾਨ ਸਰਕਾਰ ਵਲੋਂ ਨਹੀਂ ਦਿੱਤਾ ਗਿਆ। ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਐਲਾਨ ਕੀਤਾ ਕਿ ਮਿਤੀ 21-08-2022 ਨੂੰ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੇ ਇਲਾਕਾ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਘਿਰਾਓ ਕੀਤਾ ਜਾਵੇਗਾ ਅਤੇ ਮੁਲਾਜਮ ਮਜਦੂਰਾ ਦੀਆਂ ਮੰਗਾਂ ਵੱਲ ਧਿਆਨ ਦਿਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਗੁਰਦਰਸ਼ਨ ਸਿੰਘ ਰੇਹਟੀ, ਸੂਰਜ ਪਾਲ ਯਾਦਵ, ਅਮਰ ਨਾਥ ਨਾਰੜੂ, ਤਰਲੋਚਨ ਮੰਡੋਲੀ, ਚੰਦਰ ਭਾਨ, ਤਰਲੋਚਨ ਗਿੱਰ, ਦਰਸ਼ਨ ਮੱਲੇਵਾਲ, ਜਗਰੂਪ ਖਾਨ, ਗੁਰਮੇਲ ਬੰਮਣਾ, ਸੁਖਦੇਵ ਝੰਡੀ, ਅਨਿਲ ਗਾਗਟ, ਸ਼ਾਮ ਲਾਲ, ਇੰਦਰਜੀਤ ਸੋਨੂੰ, ਹਰਜਿੰਦਰ ਅਮਲੋਹ, ਨਛੱਤਰ ਲਾਛੜੂ, ਰਵਿੰਦਰ ਸੈਣੀ, ਕਾਕਾ ਸਿੰਘ ਆਦਿ ਹਾਜਰ ਸਨ।

