ਪਟਿਆਲਾ

ਜਿਲ੍ਹਾ ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਮੱਛਰ ਦਿਵਸ

ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਣ ਲਈ ਮੱਛਰਾ ਦੀ ਪੈਦਾਇਸ਼ ਨੁੰ ਰੋਕਣਾ ਜਰੂਰੀ।

ਪਟਿਆਲਾ 20 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਹਤਮੰਦ ਪੰਜਾਬ ਤਹਿਤ ਸਿਵਲ ਸਰਜਨ ਡਾ.ਰਾਜੂ ਧੀਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹੇ ਦੀਆਂ ਸਿਹਤ ਸੰਸ਼ਥਾਵਾ ਵਿੱਚ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਦੀ ਜਾਗਰੂਕਤਾ ਲਈ ਵਿਸ਼ਵ ਮੱਛਰ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਰਾਜੂ ਧੀਰ ਨੇਂ ਕਿਹਾ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਵਿਸ਼ਵ ਭਰ ਵਿਚ 40 ਪ੍ਰਤੀਸ਼ਤ ਜਨ ਸੰਖਿਆ ਉਹਨਾਂ ਇਲਾਕਿਆ ਵਿੱਚ ਰਹਿੰਦੀ ਹੈ ਜਿਥੇ ਮਲੇਰੀਆ ਜਾਂ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਹੋਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਉਹਨਾਂ ਦੱਸਿਆ ਕਿ ਮੋਨਸੂਨ ਦਾ ਸਮਾਂ ਮੱਛਰਾ ਦੀ ਪੈਦਾਇਸ਼ ਹੋਣ ਦੇ ਰੂੁਪ ਵਿੱਚ ਮਨਿਆਂ ਜਾਂਦਾ ਹੈ।ਜਿਸ ਕਾਰਣ ਹਰ ਸਾਲ ਮਾਨਸੂਨ ਦੇ ਮੋਸਮ ਵਿੱਚ ਮੱਛਰਾਂ ਦੇ ਕੱਟਣ ਹੋਣ ਵਾਲੀਆ ਬਿਮਾਰੀਆਂ ਨਾਲ ਸਬੰਧਤ ਮਾਮਲੇ ਸਭ ਤੋਂ ਜਿਆਦਾ ਆਉਂਦੇ ਹਨ।ਉਹਨਾਂ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਦੀ ਰੋਖਥਾਮ ਲਈ ਉਪਰਾਲੇ ਕਰਕੇ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ।

ਡਾ. ਸੁਮੀਤ ਸਿੰਘ ਜਿਲਾ ਐਪੀਡੋਮੋਲੋਜਿਸਟ ਨੇਂ ਦੱਸਿਆਂ ਕਿ ਵਿਸ਼ਵ ਭਰ ਵਿੱਚ ਸਾਲ 1987 ਤੋਂ ਇਹ ਦਿਵਸ ਮਨਾਉਣ ਦੀ ਸ਼ੁਰੂੂਆਤ ਕੀਤੀ ਗਈ ਸੀ। ਏਡੀਜ ਮੱਛਰ ਜਿਹਨਾਂ ਦੇ ਸ਼ਰੀਰ ਤੇਂ ਕਾਲੇ ਅਤੇ ਸਫੈਦ ਰੰਗ ਦੇ ਧਾਰੀਆਂ ਹੁੰਦੀਆ ਹਨ, ਦੇ ਕੱਟਣ ਨਾਲ ਡੇਂਗੂ ,ਜੀਕਾ ਬੁਖਾਰ, ਯੇਲੋ ਫੀਵਰ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।ਮਲੇਰੀਆ ਫੈਲਾਉਣ ਵਾਲੇ ਮੱਛਰ ਜਿਹਨਾਂ ਦੇ ਗੁੜੇ ਰੰਗ ਦੇ ਪੰਖ ਹੁੰਦੇ ਹਨ ਜੋ ਕਿ ਮਲੇਰੀਆ ਅਤੇ ਫਾਈਲੇਰੀਆ ਜਿਹੇ ਰੋਗ ਦਾ ਕਰਣ ਬਣਦਾ ਹੈ।ਕਿਉਲੈਕਸ ਕਿਸਮ ਦਾ ਮੱਛਰ ਜਿਹਨਾਂ ਦੇ ਸ਼ਰੀਰ ਤੇਂ ਭੂਰੇ ਰੰਗ ਦੇ ਨਿਸ਼ਾਨ ਹੁੰਦੇ ਹਨ ਅਤੇ ਦਿਮਾਗੀ ਬੁਖਾਰ ਫੈਲਾਉਣ ਦਾ ਕਾਰਣ ਬਣਦੇ ਹਨ।ਉਹਨਾਂ ਦੱਸਿਆ ਕਿ ਐਨੋਫਲੀਸ ਮੱਛਰ ਦੀਆਂ ਲਗਭਗ 40 ਦੇ ਕਰੀਬ ਪ੍ਰਜਾਤੀਆਂ (ਕਿਸਮਾ) ਹੁੰਦੀਆ ਹਨ,ਜੋ ਕਿ ਮਲੇਰੀਆ ਫੈਲਾਉਣ ਲਈ ਜਿਮੇਵਾਰ ਹੰੁਦੇ ਹਨ।ਉਹਨਾਂ ਦੱਸਿਆ ਕਿ ਮਾਦਾ ਮੱਛਰ ਦੇ ਕੱਟਣ ਨਾਲ ਜਿਆਦਾ ਬਿਮਾਰੀਆਂ ਫੈਲਦੀਆ ਹਨ, ਕਿਉਂਕਿ ਇਹਨਾਂ ਨੂੰ ਅੰਡੇ ਦੇਣ ਲਈ ਜਿਆਦਾ ਖੁਰਾਕ ਦੀ ਜਿਆਦਾ ਜਰੂਰਤ ਹੰੁਦੀ ਹੈ ਜੋ ਕਿ ਇਹ ਮੱਨੂਖ ਨੁੰ ਕੱਟਣ ਤੇਂ ਆਪਣੀ ਖੁਰਾਕ ਪੁਰੀ ਕਰਦੇ ਹਨ।ਜਦਕਿ ਨਰ ਮੱਛਰ ਫੁੱਲ/ ਪਰਾਗ ਖਾ ਕੇ ਆਪਣੀ ਖੁਰਾਕ ਪੁਰੀ ਕਰਦੇ ਹਨ। ਉਹਨਾਂ ਕਿਹਾ ਕਿ ਮੱਛਰਾ ਦੀ ਪੈਦਾਇਸ਼ ਨੂੰ ਰੋਕਣ ਲਈ ਸਭ ਤੋਂ ਵੱਡਾ ਉਪਰਾਲਾ ਖੜੇ ਪਾਣੀ ਦੇ ਸਰੋਤਾ ਨੂੰ ਖਤਮ ਕਰਨਾ ਹੈ।ਉਹਨਾਂ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਖੁਸ਼ਕ ਦਿਵਸ ਮਨਾਂ ਕੇ ਘਰ ਘਰ ਜਾ ਕੇ 34667 ਘਰਾਂ/ ਥਾਂਵਾ ਤੇਂ ਖੜੇ ਪਾਣੀ ਦੇ ਸਰੋਤਾ ਦੀ ਚੈਕਿੰਗ ਕੀਤੀ ਅਤੇ 343 ਥਾਂਵਾ ਤੇਂ ਲਾਰਵਾ ਮਿਲਣ ਤੇਂ ਨਸ਼ਟ ਕਰਵਾਇਆ ਗਿਆ।

Leave a Reply

Your email address will not be published. Required fields are marked *