ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਿਚ ਕਰਵਾਇਆ ਗਿਆ ਧਾਰਮਿਕ ਸੈਮੀਨਾਰ
ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵਲੌ ਬਚਿਆ ਨੂੰ ਸਮਾਜਿਕ ਸਿਖਿਆ ਦੇ ਨਾਲ ਧਾਰਮਿਕ ਸਿਖਿਆ ਨਾਲ ਜੌੜਣ ਲੱਈ ਕੀਤਾ ਪ੍ਰੇਰਿਤ
ਅੰਮ੍ਰਿਤਸਰ:- (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਜ ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਉਪਰ ਪ੍ਰਿੰਸੀਪਲ ਰਵਿੰਦਰ ਕੰਬੋਜ ਦੀ ਅਗਵਾਈ ਵਿਚ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਸਹਿਯੋਗ ਨਾਲ ਇਕ ਧਾਰਮਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਚਿਆ ਨੂੰ ਸਕੂਲ ਸਿਖਿਆ ਦੇ ਨਾਲ ਨਾਲ ਧਾਰਮਿਕ ਸਿਖਿਆ ਦੇ ਖੇਤਰ ਵਿਚ ਵੀ ਜੁੜਣ ਲੱਈ ਪ੍ਰੇਰਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੰਬੋਜ ਨੇ ਦਸਿਆ ਕਿ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਜ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਸਹਿਯੋਗ ਨਾਲ ਸਕੂਲ ਦੇ ਬਚਿਆ ਨੂੰ ਧਾਰਮਿਕ ਸਿਖਿਆ ਦੇ ਨਾਲ ਜੌੜਣ ਅਤੇ ਉਹਨਾ ਦਾ ਮਾਨਸਿਕ ਪਧਰ ਉਚਾ ਚੁੱਕਣ ਲਈ ਉਪਰਾਲਾ ਕੀਤਾ ਗਿਆ ਹੈ ਤਾ ਜੌ ਨਵੀ ਪੀੜੀ ਆਪਣੇ ਇਤਿਹਾਸ ਆਪਣੀ ਸਭਿਅਤਾ ਅਤੇ ਆਪਣੇ ਧਰਮ ਦੇ ਨਾਲ ਗੁੜੀ ਸਾਂਝ ਪਾਉਨ

