ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀ ਕਾਲਜ ਵਿਚ ਯੂਨੀਵਰਸਿਟੀ ਲੈਵਲ ਦੇ ਸਵਿਮਮਿੰਗ ਕੈਮਪੀਟੀਸ਼ਨ ਦਾ ਆਯੋਜਨ

ਫਤਹਿਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਚ ਯੂਨੀਵਰਸਿਟੀ ਲੈਵਲ ਦੇ ਸਵਿਮਮਿੰਗ ਕੈਮਪੀਟੀਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕੈਮਪੀਟੀਸ਼ਨ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵੱਖ ਵੱਖ ਵਿਦਿਅਕ ਸੰਸਥਾਵਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਇਸ ਮੋਕੇ ਤੇ ਪੁੱਜੇ ਖਿਡਾਰੀਆਂ, ਕੋਚਾਂ ਅਤੇ ਟੀਮ ਇੰਚਾਰਜਾਂ ਨੇ ਕਾਲਜ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਵਿਸ਼ੇਸ਼ ਸਲਾਘਾ ਕੀਤੀ।

ਇੰਨਾ ਮੁਕਾਬਲਿਆਂ ਵਿਚ ਓਵਰਆਲ ਡੀ ਏ ਵੀ ਕਾਲਜ ਜਲੰਧਰ ਨੇ ਪਹਿਲਾ, ਜੀ ਐਨ ਈ ਕਾਲਜ਼ ਲੁਧਿਆਣਾ ਨੇ ਦੂਜਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਪੰਜਾਬ ਦੇ ਵੱਖੋ ਵੱਖਰੇ ਕਾਲਜਾਂ ਦੇ ਜੈਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਡਾਇਰੈਕਟਰ ਸਪੋਰਟਸ ਡਾ ਗੁਰਪ੍ਰੀਤ ਸਿੰਘ ਅਤੇ ਸਪੋਰਟਸ ਟ੍ਰੇਨਰ ਸ ਗੁਰਮੀਤ ਸਿੰਘ ਨੂੰ ਇੰਨ੍ਹਾਂ ਸਵਿਮਮਿੰਗ ਕੈਮਪੀਟੀਸ਼ਨ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *