ਅੰਮ੍ਰਿਤਸਰ

ਵਾਰਡ ਨੰ 40 ਦੇ ਆਪ ਆਗੂ ਵਿਕੀ ਅਰੋੜਾ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਡੰਪ ਦਾ ਦੌਰਾ

ਅੰਮ੍ਰਿਤਸਰ:- (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਹਲਕਾ ਦਖਣੀ ਦੇ ਭਗਤਾ ਵਾਲਾ ਦਾਣਾ ਮੰਡੀ ਵਿਚ ਬਣਿਆ ਕੁੜੇ ਦਾ ਡੰਪ ਜਿਸਦੇ ਚਲਦੇ ਉਸਦੇ ਨਜਦੀਕ ਰਹਿਣ ਵਾਲੇ ਲੌਕਾ ਨੂੰ ਕਈ ਤਰਾ ਦੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਇਸ ਸੰਬਧੀ ਵਾਰਡ ਨੰ 40 ਦੇ ਆਪ ਆਗੂ ਵਿਕੀ ਅਰੋੜਾ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁਦਨ ਅਤੇ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਵਲੌ ਅਜ ਅੰਮ੍ਰਿਤਸਰ ਦੇ ਭਗਤਾ ਵਾਲਾ ਕੁੜੇ ਦੇ ਡੰਪ ਦਾ ਦੌਰਾ ਕੀਤਾ ਗਿਆ

ਜਿਥੇ ਵਾਰਡ ਨੰ 40 ਦੇ ਆਗੂ ਵਿਕੀ ਅਰੋੜਾ ਵਲੋ ਉਹਨਾ ਨੂੰ ਵਾਰਡ ਦੇ ਲੋਕਾਂ ਨੂੰ ਕੁੜੇ ਦੇ ਡੰਪ ਨਾਲ ਦਰਪੇਸ਼ ਹੋ ਰਹੀਆ ਮੁਸ਼ਕਿਲਾਂ ਸੰਬਧੀ ਜਾਣੂ ਕਰਵਾਉਂਦਿਆਂ ਇਸ ਦਾ ਹਲ ਕਢਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਗਲਬਾਤ ਕਰਦਿਆਂ ਆਪ ਆਗੂ ਵਿਕੀ ਅਰੋੜਾ ਨੇ ਦਸਿਆ ਕਿ ਬੀਤੀਆਂ ਸਰਕਾਰਾਂ ਨੇ ਸਿਰਫ ਤੇ ਸਿਰਫ ਡੰਪ ਦੇ ਨਾਮ ਤੇ ਰਾਜਨੀਤੀ ਕੀਤੀ ਹੈ ਅਤੇ ਹੁਣ ਆਪ ਦੀ ਸਰਕਾਰ ਬਣਨ ਤੇ ਲੌਕਾ ਨੂੰ ਆਸ ਹੈ ਕਿ ਇਸ ਕੁੜੇ ਦੇ ਡੰਪ ਸੰਬਧੀ ਸਰਕਾਰ ਕੁਝ ਠੋਸ ਕਦਮ ਚੁਕੇਗੀ ਅਤੇ ਗੁਰੂਨਗਰੀ ਖਾਸ ਕਰ ਹਲਕਾ ਦਖਣੀ ਦੇ ਲੌਕਾ ਨੂੰ ਇਸ ਦੇ ਪ੍ਰਕੋਪ ਤੋ ਨਿਜਾਤ ਮਿਲੇਗੀ ਇਸ ਸੰਬਧੀ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਆਸ਼ਵਾਸ਼ਨ ਦਿਤਾ ਕੀ ਉਹ ਜਲਦ ਇਸ ਸੰਬਧੀ ਵਿਚਾਰ ਵਟਾਂਦਰਾ ਕਰ ਠੋਸ ਫੈਸਲਾ ਲੈਣਗੈ।

Leave a Reply

Your email address will not be published. Required fields are marked *