ਪਟਿਆਲਾ

ਡੇਂਗੁ ਨੂੰ ਲੇ ਕੇ ਜਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਨਾਭਾ ਦਾ ਦੌਰਾ

ਡੇਂਗੂ ਵਾਰਡ ਵਿੱਚ ਦਾਖਲ ਮਰੀਜਾਂ ਦੇ ਇਲਾਜ ਲਈ ਕੀਤੇ ਪ੍ਰਬੰਧਾ ਦਾ ਲਿਆ ਜਾਇਜਾ
ਪਿੰਡ ਢੀਂਗੀ ਦਾ ਦੌਰਾ ਕਰਕੇ ਜਾਣਿਆ ਮਰੀਜਾਂ ਦਾ ਹਾਲਚਾਲ।
ਪਟਿਆਲਾ 5 ਨਵੰਬਰ : ਡੇਂਗੁ ਨੂੰ ਲੇ ਕੇ ਜਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀ ਕਾਰਜ ਕਾਰੀ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਸਿਵਲ ਹਸਪਤਾਲ ਨਾਭਾ ਦੇ ਡੇਂਗੂ ਵਾਰਡ ਦਾ ਦੋਰਾ ਕਰਕੇ ਵਾਰਡ ਵਿੱਚ ਡੇਂਗੂ ਮਰੀਜਾਂ ਦੇ ਇਲਾਜ ਲਈ ਕੀਤੇ ਜਾ ਰਹੇ ਪ੍ਰਬੰਧਾ ਦਾ ਜਾਇਜਾ ਲਿਆ।ਉਹਨਾਂ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਰੋੜਾ ਨਾਲ ਮਿਲ ਕੇ ਦਾਖਲ ਮਰੀਜਾਂ ਦਾ ਹਾਲ ਚਾਲ ਵੀ ਜਾਣਿਆ।

ਕਾਰਜਕਾਰੀ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇਂ ਕਿਹਾ ਕਿ ਹੁਣ ਤੱਕ ਨਾਭਾ ਸ਼ਹਿਰੀ ਏਰੀਏ ਵਿੱਚੋਂ 45 ਕੇਸ ਡੇਂਗੂ ਦੇ ਰਿਪੋਰਟ ਹੋ ਚੁੱਕੇ ਹਨ ਪ੍ਰੰਤੂ ਕੋਈ ਏਰੀਆ ਅਜਿਹਾ ਨਹੀ ਪਾਇਆ ਗਿਆ ਜਿਥੇ ਵੱਡੀ ਗਿਣਤੀ ਵਿੱਚ ਡੇਂਗੂ ਦੇ ਕੇਸ ਪਿਰੋਰਟ ਹੋ ਰਹੇ ਹੋਣ।ਉਹਨਾਂ ਕਿਹਾ ਕਿ ਨਾਭਾ ਵਿਖੇ ਡੇਂਗੂ ਦੀ ਸਥਿਤੀ ਕੰਟਰੋਲ਼ ਅਧੀਨ ਹੈ।ਡੇਂਗੂ ਵਾਰਡ ਦੇ ਦੋਰੇ ਤੋਂ ਬਾਦ ਉਹਨਾਂ ਨਾਭਾ ਸ਼ਹਿਰੀ ਦੇ ਏਰੀਏ ਮੈਹਸ ਗੇਟ ਅਤੇ ਅਜੀਤ ਨਗਰ ਵਿਖੇ ਐਂਟੀ ਲਾਰਵਾ ਸਟਾਫ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੀਤੀ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਵੀ ਲਿਆ।ਉਹਨਾਂ ਕਾਰਜਕਾਰੀ ਸੀਨੀਅਰ ਮੈੈਡੀਕਲ ਅਫਸਰ ਡਾ.ਪ੍ਰਦੀਪ ਅਰੋੜਾ ਨੂੰ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਅਤੇ ਨਵੇਂ ਰਿਪੋਰਟ ਹੋ ਰਹੇ ਕੇਸਾਂ ਦੀ ਸੁਚਨਾ ਤੁਰੰਤ ਮਿਉਂਸੀਪਲ ਕਮੇਟੀ ਦੇ ਈ.ਓ.ਨੂੰ ਦਿੱਤੀ ਜਾਵੇ ਤਾਂ ਜੋ ਉਥੇ ਸਮੇਂ ਸਿਰ ਫੋਗਿੰਗ ਕਰਵਾਈ ਜਾ ਸਕੇ।
ਪਿੰਡ ਢੀਂਗੀ ਵਿੱਚ ਪਿਛਲੇ 15 ਦਿਨਾਂ ਵਿੱਚ ਹੁਣ ਤੱਕ 13 ਡੇਂਗੂ ਕੇਸ ਰਿਪੋਰਟ ਹੋਣ ਤੇਂ ਸਿਹਤ ਅਧਿਕਾਰੀਆਂ ਵੱਲੋਂ ਪਿੰਡ ਢੀਂਗੀ ਦਾ ਵੀ ਦੋਰਾ ਕੀਤਾ ਅਤੇ ਡੇਂਗੂ ਪ੍ਰਭਾਵਤ ਮਰੀਜਾਂ ਦਾ ਹਾਲ ਚਾਲ ਜਾਣਿਆ। ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਟੀਮ ਵਲੋਂ ਦੋਰੇ ਦੋਰਾਣ ਪਾਇਆ ਗਿਆ ਕਿ ਪਿੰਡ ਵਿੱਚ ਨਾਲੀਆਂ ਅਤੇ ਲੋਕਾਂ ਵੱਲੋਂ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਬਣਾਏ ਚੁੱਭਚਿਆ ਵਿੱਚ ਕਾਫੀ ਪਾਣੀ ਖੜਾ ਸੀ, ਜੋ ਕਿ ਮੱਛਰਾਂ ਦੀ ਪੈਦਾਇਸ਼ ਦਾ ਕਾਰਣ ਹਨ।ਮੋਕੇ ਤੇਂ ਟੀਮ ਵੱਲੋਂ ਡੇਂਗੂ ਲੇ ਕੇ ਪਿੰਡ ਦੇ ਸਰਪੰਚ ਨਾਲ ਮੀਟਿੰਗ ਕੀਤੀ। ਸਰਪੰਚ ਵਲੋਂ ਨਾਲੀਆ ਅਤੇ ਚੁੱਭਚਿਆ ਨੂੰ ਜਲਦ ਸਾਫ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਜਲਦ ਹੀ ਪਿੰਡ ਵਿੱਚ ਦੁਬਾਰਾ ਫੋਗਿੰਗ ਵੀ ਕਰਵਾ ਦੇਣਗੇ। ਆਸ਼ਾ ਵਰਕਰਾ ਅਤੇ ਸਿਹਤ ਟੀਮਾਂ ਵੱਲੋਂ ਪਿੰਡ ਦੇ ਘਰ ਘਰ ਜਾ ਕੇ ਫੀਵਰ ਸਰਵੇ ਕੀਤਾ ਗਿਆ ਅਤੇ ਬੁਖਾਰ ਹੋਣ ਤੇਂ ਤੁਰੰਤ ਆਪਣੀ ਜਾਂਚ ਕਰਵਾ ਕੇ ਇਲਾਜ ਲੈਣ ਲਈ ਪ੍ਰੇਰਿਤ ਕੀਤਾ ਗਿਆ ।ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂਾ ਵਰਤਣ ਤੇਂ ਜੋਰ ਦਿੱਤਾ ਗਿਆ।

Leave a Reply

Your email address will not be published. Required fields are marked *