ਅੰਮ੍ਰਿਤਸਰਪੰਜਾਬ

ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਨੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਨਣ ਦੇ ਵਧਾਈ ਦਿਤੀ

ਅੰਮਿ੍ਰਤਸਰ 12 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜਮਾਂ ਅਧਾਰਤ ਬਣੀ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਨੇ ਸ. ਹਰਜਿੰਦਰ ਸਿੰਘ ਧਾਮੀ ਦੇ ਮੁੜ ਪ੍ਰਧਾਨ ਚੁਣੇ ਜਾਣ ਤੇ ਉਨ੍ਹਾਂ ਨੂੰ ਵਧਾਈ ਦਿਤੀ ਹੈ ਅਤੇ ਪੰਥਕ ਏਜੰਡੇ ਤੇ ਕੌਮ ਦੀ ਬੇਹਤਰੀ ਲਈ ਰਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਅਦਲੀਵਾਲ ਜੋ ਵਿਦੇਸ਼ ਹਨ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਦਲਮੇਘ ਸਿੰਘ ਖਟੜਾ, ਸ. ਸਤਿਬੀਰ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਰਾਜ ਸਿੰਘ, ਸ. ਰਾਮਿੰਦਰਬੀਰ ਸਿੰਘ, ਸ. ਬਲਬੀਰ ਸਿੰਘ, ਸ. ਰਣਜੀਤ ਸਿੰਘ, ਸ. ਕੁਲਦੀਪ ਸਿੰਘ ਬਾਵਾ ਨੇ ਸਾਂਝੇ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸਮੱੁਚੀ ਅੰਤਿ੍ਰੰਗ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ ਤੇ ਨਵਾਂ ਪ੍ਰਧਾਨ ਤੇ ਅੰਤਿੰ੍ਰਗ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਦਾ ਕਾਰਜ ਕਰਨ ਲਈ ਕਾਨੂੰਨੀ ਤੌਰ ਤੇ ਪ੍ਰਵਾਨਤ ਹੁੰਦੇ ਹਨ। ਚੋਣ ਹੋ ਜਾਣ ਤੋਂ ਬਾਅਦ ਸਮੇਤ ਪ੍ਰਧਾਨ ਆਹੁਦੇਦਾਰ ਤੇ ਚੁਣੇ ਮੈਂਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਸਮੇਂ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸਾਨੂੰ ਪੰਥ ਦੀ ਚੜਦੀ ਕਲਾ ਲਈ ਕਾਰਜ ਕਰਨ ਦਾ ਬਲ ਬਖਸ਼ੇ। ਐਸੋਸੀਏਸ਼ਨ ਵੀ ਏਹੀ ਅਰਦਾਸ ਕਰਦੀ ਹੈ ਕਿ ਅਕਾਲ ਪੁਰਖ ਨਵੇਂ ਚੁਣੇ ਆਹੁਦੇਦਾਰਾਂ ਤੇ ਮੇਹਰ ਕਰਨੀ ਕਿ ਇਹ ਕੌਮ ਤੇ ਪੰਥ ਦੀ ਸੁਚੱਜੀ ਸੇਵਾ ਕਰ ਸਕਣ। ਏਥੇ ਐਸੋਸੀਏਸ਼ਨ ਨੇ ਏਹੀ ਭਾਵਨਾ ਪ੍ਰਗਟਾਈ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਸੇਵਾ ਮੁਕਤ ਹੋਇਆ ਹਰ ਕਰਮਚਾਰੀ ਦਿਲੋਂ ਇਸ ਸੰਸਥਾ ਨਾਲ ਹੈ ਤੇ ਸਦਾ ਰਹੇਗਾ ਇਸ ਦੀ ਚੜਦੀ ਕਲਾ ਲਈ ਕਾਮਨਾ ਕਰਦਾ ਹੈ।

Leave a Reply

Your email address will not be published. Required fields are marked *