ਹਰਿਆਣਾਦੇਸ਼-ਵਿਦੇਸ਼ਪੰਜਾਬ

ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਜਿਲਾ ਝੱਜਰ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਕੀਤੀ

ਚੰਡੀਗੜ੍ਹ 13 ਨਵੰਬਰ (ਮਧੂਸਾਰ ਬਿਊਰੋ) – ਦੇਸ਼ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਰਿਆਣਾ ਸੰਸਕਾਰਾਂ ਅਤੇ ਵੀਰਾਂ ਦੀ ਧਰਤੀ ਹੈ, ਜੋ ਪੂਰੇ ਦੇਸ਼-ਦੁਨਿਆ ਨੂੰ ਸੰਸਕ੍ਰਿਤੀ ਦਾ ਸੰਦੇਸ਼ ਦਿੰਦੀ ਹੈ। ਅਜਿਹੀ ਵੀਰ ਭੂਮੀ ਨੂੰ ਉਹ ਪ੍ਰਮਾਣ ਕਰਦੇ ਹਨ ਜੋ ਤਿਆਗ ਦੀ ਪ੍ਰੇਰਣਾ ਤੇ ਬਹਾਦੁਰੀ ਦੇ ਬਲਿਦਾਨ ਦਾ ਪ੍ਰਤੀਕ ਹੈ। ਪ੍ਰਿਥਵੀ ਰਾਜ ਚੌਹਾਨ, ਰਾਓ ਤੁਲਾ ਰਾਮ ਵਰਗੇ ਮਹਾਨ ਵੀਰ ਸਪੂਤਾਂ ਦੀ ਮੂਰਤੀਆਂ ਸਾਡੇ ਜੀਵਨ ਵਿਚ ਅੱਗੇ ਵੱਧਣ ਦੀ ਸਿੱਖਿਆ ਦਿੰਦੀ ਹੈ। ਰੱਖਿਆ ਮੰਤਰੀ ਅੱਜ ਜਿਲਾ ਝੱਜਰ ਦੇ ਪਿੰਡ ਕੁਲਾਨਾ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਤੋਂ ਬਾਅਦ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ। ਮੂਰਤੀ ਘੁੰਡ ਚੁੱਕਾਈ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਿਥਵੀ ਰਾਜ ਚੌਹਾਨ ਦੇ ਮਹਾਨ ਵਿਅਕਤੀਤਵ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਹਵਾਵਾਂ ਵਿਚ ਬਹਾਦੁਰੀ ਤੈਰਤੀ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਇਹ ਗੱਲ ਮੰਨੀ ਜਾਂਦੀ ਹੈ ਕਿ ਹਰਿਆਣਾ ਦਾ ਸ਼ਾਨਦਾਰ ਇਤਿਹਾਸ ਮਿਸਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਰੇਕ ਪਿੰਡ ਵਿਚ ਸਾਡੇ ਸੈਨਿਕਾਂ ਦੀ ਕਹਾਣੀ ਦਾ ਮਾਣ ਵੇਖਣ ਨੂੰ ਮਿਲਦਾ ਹੈ। ਦੇਸ਼ ਦੀ ਸਰਹਦਾਂ ਦੀ ਰੱਖਿਆ ਸਾਡੇ ਦੇ ਜਵਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲਾ ਝੱਜਰ ਦੇ ਮਾਤਨਹੇਲ ਵਿਚ ਸੈਨਿਕ ਸਕੂਲ ਦੀ ਫਿਜੀਬਿਲਟੀ ਵੇਖੀ ਜਾਵੇਗੀ ਅਤੇ ਜੋ ਵੀ ਸੰਭਵ ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ ਤਾਂ ਸਰਗਰਮੀ ਨਾਲ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਦੇਸ਼ ਦੇ ਵਿਕਾਸ ਵਿਚ ਸਹਿਭਾਂਗੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨਿਆ ਵਿਚ ਭਾਰਤ ਦੀ ਲਾਜਵਾਬ ਪਛਾਣ ਕਾਇਮ ਹੋਈ ਹੈ ਅਤੇ 2047 ਵਿਜਨ ਨਾਲ ਭਾਰਤ ਅਮਰੀਕਾ ਤੇ ਚੀਨ ਨੂੰ ਪਿੱਛੇ ਛੱਡਦੇ ਹੋਏ ਨੰਵਬ ਵਨ ਬਣਨ ਵੱਲ ਮੋਹਰੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਤ ਤੇ ਸੰਸਕਾਰ ਵਾਲੇ ਮੁੱਖ ਮੰਤਰੀ ਵੱਜੋਂ ਮਨੋਹਰ ਲਾਲ ਜੀ ਨੇ ਵਧੀਆ ਕੰਮ ਹਰਿਆਣਾ ਦੇ ਵਿਕਾਸ ਲਈ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕੰਮ ਕਰਨ ਦੀ ਆਦਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੱਤਾ ਦੇ ਮੋਹਰੀ ‘ਤੇ ਵੀ ਉਨ੍ਹਾਂ ਦੇ ਦਾਮਨ ‘ਤੇ ਇਕ ਵੀ ਦਾਗ ਨਹੀਂ ਹੈ ਅਤੇ ਭੈਅ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੁਲਾਨਾ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਸਮਾਰੋਹ ਵਿਚ ਕਿਹਾ ਕਿ ਪ੍ਰਿਥਵੀ ਰਾਜ ਚੌਹਾਨ ਦਾ ਸ਼ਾਨਦਾਨ ਰਿਹਾ ਹੈ ਅਤੇ ਦੇਸ਼ ਦੀ ਸਮਾਜਿਕ, ਸਭਿਆਚਾਰਕ ਦਿਸ਼ਾ ਨੂੰ ਮੋੜਣ ਵਾਲੇ ਪ੍ਰਿਥਵੀ ਰਾਜ ਚੌਹਾਨ ਨੂੰ ਨੌਜੁਆਨ ਸ਼ਕਤੀ ਨਾਲ ਉਨ੍ਹਾਂ ਦੇ ਬਹਾੁਦਰੀ ਤੇ ਬਲਿਦਾਨ ਨੂੰ ਸੰਦੇਸ਼ ਲੈਂਦੇ ਹੋਏ ਪ੍ਰੇਰਣਾ ਲੈਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੱਦਭਾਗਾ ਰਿਹਾ ਹੈ ਕਿ ਇਤਿਹਾਸ ਦਾ ਵੱਡਾ ਰੂਪ ਕਈ ਸਾਲਾਂ ਤਕ ਵਿਖਾਇਆ ਗਿਆ, ਇਸ ਲਈ ਪ੍ਰਿਥਵੀ ਰਾਜ ਚੌਹਾਨ ਦੇ ਨਾਂਅ ‘ਤੇ ਖੋਜ ਸੰਸਥਾਨ ਤੇ ਸਮਾਰਕ ਤਰਾਵੜੀ ਵਿਚ ਬਣਨ ਦਾ ਐਲਾਨ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਮਹਾਪੁਰਖ ਵਿਚਾਰ ਪ੍ਰਸਾਰ ਯੋਜਨਾ ਬਣਾ ਕੇ ਹਰਿਆਣਾ ਨੇ ਮਹਾਪੁਰਖਾਂ ਨੂੰ ਯਾਦ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਅਸੀਂ ਦੇਸ਼ ਦੀ ਆਬਾਦੀ ਦਾ ਸਿਰਫ 2 ਫੀਸਦੀ ਹਾਂ ਲੇਕਿਨ ਫਿਰ ਵੀ ਹਰੇਕ 10ਵਾਂ ਸੈਨਿਕ ਹਰਿਆਣਾ ਤੋਂ ਹੈ। ਮੁੱਖ ਮੰਤਰੀ ਨੇ ਹਿਕਾ ਕਿ ਰਾਜਪੂਤ ਸਭਾ ਝੱਜਰ ਦੇ ਮਾਲੀ ਮਾਮਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਦੇ ਭਵਨ ਲਈ ਵੀ ਮੁੱਖ ਮੰਤਰੀ ਨੇ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਜਿਲੇ ਦੀ ਲੋਕ ਨਿਰਮਾਣ ਵਿਭਾਗ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਬਣਾਉਣ ਤੇ ਮੁਰੰਮਤ ਕਰਨ ਦਾ ਐਲਾਨ ਕੀਤਾ। ਨਾਲ ਹੀ ਨਵੀਂ ਪੰਚਾਇਤਾਂ ਦੇ ਕੰਮਾਂ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰ 6, 9 ਝੱਜਰ ਨੂੰ ਵਿਕਸਿਤ ਕਰਵਾਇਆ ਜਾਵੇਗਾ ਅਤੇ ਖੇਤਰ ਵਿਚ ਜਲ ਭਰਾਵ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ, ਰੋਹਤਕ ਤੋਂ ਸਾਂਸਦ ਡਾ.ਅਰਵਿੰਦ ਸ਼ਰਮਾ, ਸਿਰਸਾ ਤੋਂ ਸਾਂਸਦ ਸੁਨਿਤਾ ਦੁਗੱਲ ਤੋਂ ਇਲਾਵਾ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।

Leave a Reply

Your email address will not be published. Required fields are marked *