ਪਟਿਆਲਾ

ਭੀਖ ਮੰਗਣ ਦੀ ਬਜਾਏ ਪੜਾਈ ਕਰਨ ਲਈ ਕਰੀਏ ਪ੍ਰੇਰਿਤ – ਅਰਵਿੰਦਰ ਸਿੰਘ

ਪਟਿਆਲਾ 3 ਦਿਸੰਬਰ (ਰਮਨਦੀਪ/ਮਧੂਸਾਰ ਬਿਊਰੋ) ਉਮੰਗ ਵੈਲਫ਼ੇਅਰ ਫਾਉਂਡੇਸ਼ਨ ਰਜਿ. ਸੰਸਥਾਂ ਵਲੋ ਸ਼ਹਿਰ ਦੇ ਮੇਨ ਚੌਂਕਾ ਤੇ ਭੀਖ ਮੰਗ ਰਹੇ ਬੱਚਿਆ ਨੂੰ ਪੜ੍ਹਾਈ ਨਾਲ ਜੋੜਨ ਦਾ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਰੀ ਸਾਂਝੀ ਕਰਦਿਆਂ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਸੰਸਥਾ ਦੇ ਵਿੱਤ ਸਕੱਤਰ ਯੋਗੇਸ਼ ਪਾਠਕ ਨੇ ਕਿਹਾ ਕਿ ਸੰਸਥਾ ਦੇ ਚੈਅਰਮੈਨ ਹਰਦੀਪ ਸਿੰਘ ਬਡੂੰਗਰ ਡੀ ਐਸ ਪੀ ਹੈੱਡ ਕੁਆਟਰ ਦੀ ਰਹਿਨੁਮਾਈ ਹੇਠ ਸੰਸਥਾ ਵਲੋ ਗਰੀਬ ਅਤੇ ਖਾਸ ਕਰ ਭੀਖ ਮੰਗਣਾ ਵਾਲੇ ਬੱਚਿਆ ਨੂੰ ਪੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ। ਉਨ੍ਹਾ ਕਿਹਾ ਕਿ ਜਿੱਥੇ ਬੱਚਿਆ ਨੂੰ ਭੀਖ ਮੰਗਣ ਦੀ ਬਜਾਏ ਪੜਾਈ ਅਤੇ ਸਕੂਲ ਜਾਣ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕੋਸ਼ਿਸ਼ ਕਰ ਰਿਹਾ

ਉੱਥੇ ਹੀ ਹਰ ਨਾਗਰਿਕ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਇਨ੍ਹਾਂ ਭੀਖ ਮੰਗਣ ਵਾਲੇ ਬੱਚਿਆ ਨੂੰ ਪੇਸੇ ਦੇਣ ਦੀ ਬਜਾਏ ਕਿਸੇ ਢੰਗ ਨਾਲ ਪੜ੍ਹਾਈ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ ਹੈ ਤਾਂ ਜੋਂ ਇਹ ਬੱਚੇ ਪੜ ਲਿਖ ਕੇ ਹੋਰਨਾਂ ਅਜਿਹੇ ਬੱਚਿਆ ਲਈ ਪ੍ਰੇਰਨਾ ਸਰੋਤ ਬਣ ਸਕਣ। ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਅਨੁਰਾਗ ਅਚਾਰੀਆ ਅਤੇ ਇਸ ਪ੍ਰੋਜੈਕਟ ਦੀ ਕਾਰਡੀਨੇਟਰ ਹਿਮਾਨੀ ਨੇ ਮੌਕੇ ਤੇ ਸਿੱਖਿਆ ਲੈਣ ਵਾਲੇ ਬੱਚਿਆ ਨੂੰ ਸ਼ੂਰੂਆਤੀ ਅੰਗਰੇਜੀ ਅਤੇ ਪੰਜਾਬੀ ਸਿੱਖਣ ਵਾਲੀਆ ਕਾਪੀਆਂ ਅਤੇ ਪੁਸਤਕਾਂ ਵੰਡੀਆ ਅਤੇ ਲਿਖਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੰਸਥਾ ਵਲੋਂ ਬੱਚਿਆ ਨੂੰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਭਾਵਨਾ, ਇਕਬਾਲ ਅਲੀ, ਹਰਜੀਤ ਸਿੰਘ, ਗੁਰਚਰਨ ਸਿੰਘ, ਸਾਹਿਲ, ਅਮਨ ਅਤੇ ਕਈ ਹੋਰ ਸੰਸਥਾ ਦੇ ਮੈਂਬਰ ਮੌਜੂਦ ਰਹੇ।

Leave a Reply

Your email address will not be published. Required fields are marked *