ਪਟਿਆਲਾ

ਅਗਰਵਾਲ ਇੰਟਲੈਕਚੁਅਲ ਫੋਰਮ ਦੁਆਰਾ ਸਕੂਲ ਯੂਨੀਫਾਰਮ ਵਿਤਰਨ ਸਮਾਰੋਹ ਆਯੋਜਿਤ ਕੀਤਾ ਗਿਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਗਰਵਾਲ ਇੰਟਲੈਕਚੁਅਲ ਫੋਰਮ ਦੁਆਰਾ ਸ਼ਹਿਰ ਦੇ ਵੱਖ-ਵੱਖ ਸਕੂਲਾ ਦੇ 120 ਜਰੂਰਤਮੰਦ ਵਿਦਿਆਰਖੀਆਂ ਨੂੰ ਸਕੂਲ ਯੂਨੀਫਾਰਮ ਦੀਆ ਜਰਸੀਆਂ ਵੰਡੀਆਂ ਗਈਆਂ। ਇਸ ਕਾਰਜਰਮ ਦਾ ਆਯੋਜਨ ਆਤਮਾ ਰਾਮ ਕੁਮਰ ਸਭ ਸਕੂਲ ਵਿੱਚ ਸ਼੍ਰੀ ਸੌਰਭੁੁ ਜੈਨ, ਡਾਇਰੈਕਟਰ ਵਰਧਮਾਨ ਹਸਪਤਾਲ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ । ਇਸ ਸ਼ੁਭ ਮੋਕੇ ਤੇ ਸੀ.ਏ. ਰਜੀਵ ਗੋਇਲ,ਸੀਨੀਅਰ ਐਡਵੋਕੇਟ ਸ਼੍ਰੀ ਜਗਦੀਸ਼ ਗਰਗ ਅਤੇ ਪੰਜਾਬ ਕੇਸਰੀ ਪਟਿਆਲਾ ਦੇ ਬਿਊਰੋ ਚੀਫ ਸ਼੍ਰੀ ਰਾਜੇਸ਼ ਸ਼ਰਮਾ ਪੰਜੋਲਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪਧਾਰੇ । ਕਰਜਕਰਮ ਦਾ ਸ਼ੱਭਆਰੰਭ ਗਾਇਤਰੀ ਮੰਤਰ ਉਚਾਰਨ ਨਾਲ ਕੀਤਾ ਗਿਆ। ਸਭ ਤੋ ਪਹਿਲਾਂ ਸੰਸਥਾ ਦੇ ਪ੍ਰਧਾਨ ਸ਼੍ਰੀ ਨਰੇਸ਼ ਜੈਨ ਨੇ ਸੰਸਥਾ ਦੁਆਰਾ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਰਜਕਰਮ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਦੀ ਸਥਾਪਨਾ 10 ਅਕਤੂਬਰ 1996 ਨੂੰ ਅਗਰਵਾਲ ਸਮਾਜ ਦੁਆਰਾ ਸਮਾਜ ਸੇਵਾ ਦੇ ਉਦੇਸ਼ ਨਾਲ ਕੀਤੀ ਗਈ।ਇਸ ਸੰਸਥਾ ਦੁੁਆਰਾਂ ਸਮੇਂ-ਸਮੇਂ ਤੇ ਫਿਰੀ ਮੈਡੀਕਲ ਚੈਕ ਅੱਪ ਕੈਂਪ, ਖੂਨਦਾਨ ਕੈਂਪ, ਯੂਨੀਫਾਰਮ ਵੰਡ ਸਮਾਰੋਹ, ਸਕੂਲਾਂ ਦੇ ਜਰੂਰਤਮੰਦ ਬੱਚਿਆਂ ਦੀ ਫੀਸ, ਸਕਾਲਰਸ਼ਿਪ ਅਤੇ ਹੋਰ ਸਿੱਖਿਆ ਸਮਗਰੀ ਦੇਣ, ਵਾਤਾਵਰਣ ਰੱਖਿਆ ਅਤੇ ਸਮਾਜਿਕ ਵਿਸ਼ਿਆਂ ਤੇ ਸੈਮੀਨਰ ਆਯੋਜਿਤ ਕੀਤਾ ਜਾਂਦੇ ਹਨ।ਇਸ ਤੋਂ ਇਲਾਵਾ ਸਾਡੇ ਦੇਸ਼ ਦੀ ਮਹਾਨ ਸੰਸਕ੍ਰਿਤੀ ਦਹ ਰੱਖਿਆ ਦੇ ਲਈ ਬੰਸਤ ਪੰਚਮੀ, ਮਹਾਰਾਜ ਅਗਰਸੈਨ ਜਯੰਤੀ, ਦੀਵਾਲੀ,ਲੋਹੜੀ ਅਤੇ ਹੋਲੀ ਆਦਿ ਸਾਰੇ ਤਿਉਹਾਰ ਆਪਸੀ ਪ੍ਰੇਮ-ਪਿਆਰ ਨਾਲ ਮਨਾਏ ਜਾਂਦੇ ਹਨ। ਇਹਨਾਂ ਮੋਕਿਆਂ ਤੇ ਲੰਗਰ ਆਦਿ ਦੀ ਵਿਵਸਥਾ ਵੀ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਸੌਰਭ ਜੈਨ ਨੇ ਇਸ ਸੰਗਠਨ ਦੇ ਸਾਰੇ ਪਦਅਧਿਕਾਰੀਆਂ ਦੁਆਰਾ ਕੀਤੇ ਵਾ ਰਹੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ।ਕਾਰਜਕਰਮ ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਜੇਸ਼ ਪੰਜੋਲਾ ਨੇ ਕਿਹਾ ਕਿ ਇਹ ਪਿਛਲੇ ਪੰਦਰਾਂ ਸਾਲਾ ਤੋਂ ਇਸ ਸੰਸਧਾ ਦੇ ਸਮਾਜ ਸੇਵੀ ਕਾਰਜਾਂ ਨੂੰ ਬਹੁਤ ਨੇੜਿਉ ਵੇਖਦੇ ਆ ਰਹੇ ਹਨ ਅਤੇ ਇਹ ਸੰਸਥਾ ਨਿਰਸਵਾਰਥ ਭਾਵ ਨਾਲ ਬਿਨਾ ਕਿਸੇ ਧਰਮ/ਜਾਤੀ ਦੇ ਭੇਦਭਾਵ ਤੋ ਬਹੁਤ ਸ਼ਾਨਦਾਰ ਕਾਰਜ ਕਰਦੀ ਆ ਰਹੀ ਹੈ। ਉਹਨਾਂ ਨੇ ਸੰਗਠਨ ਦੀ ਤੱਰਕੀ ਦੇ ਲਈ ਆਪਣੀਆ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ। ਇਸ ਕਾਰਜਕਰਮ ਦੀ ਇੱਕ ਵਿਸ਼ੇਸਤਾ ਇਹ ਵੀ ਰਹੀ ਕਿ ਕਾਰਜਕਰਮ ਦੇ ਪ੍ਰਧਾਨ ਸ਼੍ਰੀ ਸੋਰਭ ਜੈਨ ਨੇ ਸਾਰੇ ਮੋਜੂਦ ਵਿਦਿਆਰਥੀਆਂ ਨੂੰ ਇਹ ਸਹੰੁ ਦਿਵਾਈ ਕਿ ਹਰਰੋਜ਼ ਸਵੇਰੇ ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦੇ ਚਰਨ ਛੂਹ ਕੇ ਅਸ਼ੀਰਵਾਦ ਪ੍ਰਾਪਤ ਕਰਨਗੇ।ਸਾਰੇ ਵਿਦਿਅਰਥੀਆਂ ਨੇ ਪ੍ਰਸੰਨਤਾ ਪੂਰਵਕ ਇਸ ਵਚਨ ਨੂੰ ਨਿਭਾਉਣ ਦੀ ਗੱਲ ਕਹੀ। ਇਸ ਮੋਕੇ ਤੇ ਸੀ.ਏ. ਰਾਜੀਵ ਗੋਇਲ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ।ਸ਼੍ਰੀ ਵਿਨੋਦ ਕੁਮਾਰ ਮੋਦੀ ਨੇ ਸਰਵ ਸ਼੍ਰੀ ਸੋਰਭ ਜੈਨ, ਰਾਜੀਵ ਗੋਇਲ, ਜਗਦੀਸ਼ ਗਰਗ, ਡਾਂ. ਪੀ.ਸੀ. ਗੁਪਤਾ, ਪ੍ਰੋ: ਐਸ.ਬੀ.ਮੰਗਲਾ ਅਤੇ ਐਡਵੋਕੇਟ ਕੇ.ਕੇ. ਸਿੰਗਲਾ ਦੁਆਰਾ ਸੰਸਥਾ ਨੂੰ ਆਰਥਿਕ ਸਹਿਯੋਗ ਪ੍ਰਦਾਨ ਕਰਨ ਦੇ ਲਈ ਬੁਹਤ-ਬਹੁਤ ਧੰਨਵਾਦ ਕੀਤਾ। ਇੰਜੀਨੀਅਨ ਆਰ.ਐਮ.ਬਾਂਸਲ, ਕੇ.ਕੇ.ਬਾਂਸਲ, ਧਰਮ ਪਾਲ ਗਰਗ, ਪ੍ਰੇਮ ਗੋਇਲ, ਹੰਸਰਾਜ ਸਿੰਗਲਾ, ਸੁਨੀਲ ਕੁਮਾਰ ਜੈਨ, ਪ੍ਰਿੰਸੀਪਲ ਵਿਵੇਕ ਸਿਆਨ, ਕਮੁਦ ਗਰਗ, ਰਾਮ ਨਾਰਾਇਣ ਬਾਸਲ,ਡਾਂ. ਮਹੇਸ਼ ਗੁਪਤਾ ਅਤੇ ਸਮਾਰੋਹ ਵਿੱਚ ਮੌਜੂਦ ਸਾਰੇ ਲੋਕਾਂ ਦਾ ਵੀ ਧੰਨਵਾਦ ਕੀਤਾ।

Leave a Reply

Your email address will not be published. Required fields are marked *