ਸੁਸਾਇਟੀ ਵੱਲੋਂ ਜਿੱਮਖਾਨਾ ਕਲੱਬ ਵਿਖੇ ਲਗਾਇਆ ਜਾਏਗਾ ਖੂਨਦਾਨ ਕੈਂਪ
ਪਟਿਆਲਾ,(ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਨਰਾਇਣ ਸੇਵਾ ਸੁਸਾਇਟੀ ਅਤੇ ਦੀ ਨਿਊ ਇੰਡੀਆ ਐਸ਼ੁਰਾਂਸ ਕੰਪਨੀ ਵੱਲੋਂ ਸਾਂਝੇ ਤੌਰ ਤੇ ਆਗਾਮੀ 15 ਦਸੰਬਰ ਨੂੰ ਜਿਮਖਾਨਾ ਕਲੱਬ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ਮਲਹੋਤਰਾ, ਸੀਨੀਅਰ ਡੀ.ਐਮ. ਜੇ.ਐਲ ਛਾਬੜਾ, ਸੀਨੀਅਰ ਆਪ ਆਗੂ ਕੇ.ਕੇ ਸਹਿਗਲ ਅਤੇ ਐਨ.ਐਸ ਕਾਲੇ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ ਵੀ ਸਾਂਝੇ ਤੌਰ ਤੇ ਬਹੁਤ ਸਾਰੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਇਸੇ ਲੜੀ ਤਹਿਤ ਮਰੀਜਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਲੋੜੀਂਦੀ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਵੱਡਮੁੱਲਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਵੀਰਵਾਰ ਨੂੰ ਕਲੱਬ ਵਿਖੇ 10 ਤੋਂ 1 ਵਜੇ ਤਕ ਇਹ ਖੂਨ ਦਾਨ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਦਲਜੀਤ ਸਿੰਘ,ਪ੍ਰੀਤੀ ਮੋਦੀ, ਮਨਧੀਰ ਜਖਮੀ, ਚੰਚਲ ਕੁਮਾਰ, ਮਨਿੰਦਰ ਸਿੰਘ, ਰਾਜਵੰਤ ਸਿੰਘ, ਪ੍ਰਿੰਸ ਕੁਮਾਰ, ਕਮਲੇਸ਼ ਰਾਣੀ ਅਤੇ ਮੰਜੂ ਆਦਿ ਮੈਂਬਰ ਹਾਜਰ ਸਨ।

