ਹਰਿਆਣਾਦੇਸ਼-ਵਿਦੇਸ਼ਪੰਜਾਬ

ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਤੇ ਦੇਸ਼ਵਾਸੀਆਂ ਨੂੰ ਦਿੱਤੀ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ, ਇਹ ਸਾਲ ਸਾਰਿਆਂ ਲਈ ਸੁੱਖ ਅਤੇ ਖੁਸ਼ਹਾਲੀ ਲੈ ਕੇ ਆਵੇ

ਚੰਡੀਗੜ੍ਹ, 31 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਸਾਲ 2023 ਦੇ ਸ਼ੁਭ ਆਗਮਨ ‘ਤੇ ਸੂਬੇ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਾਲ ਸਾਰਿਆਂ ਲਈ ਸੁੱਖ ਅਤੇ ਖੁਸ਼ਹਾਲੀ ਲੈ ਕੇ ਆਵੇ। ਸਾਰੇ ਨਿਰੋਗੀ ਤੇ ਸਿਹਤਮੰਦ ਰਹੇ ਅਤੇ ਸੂਬੇ ਅਤੇ ਦੇਸ਼ ਦੀ ਉੱਨਤੀ ਵਿਚ ਆਪਣਾ ਮਹਤੱਵਪੂਰਣ ਯੋਗਦਾਨ ਦਿੰਦੇ ਰਹਿਣ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਸੁਸਾਸ਼ਨ ਲਿਆਉਣ ਦੇ ਆਪਣੇ ਯਤਨ ਵਿਚ ਸਫਲ ਹੋਈ ਹੈ ਅਤੇ ਅੱਗੇ ਵੀ ਇਸੀ ਤਰ੍ਹਾ ਇਹ ਯਤਨ ਜਾਰੀ ਰਹਿਣਗੇ। ਹਰਿਆਣਾ ਦੀ ਪਹਿਚਾਣ ਅੱਜ ਦੇਸ਼ ਦੇ ਵਿਕਸਿਤ ਸੂਬਿਆਂ ਵਿਚ ਹੋਣ ਲੱਗੀ ਹੈ ਅਤੇ ਇਸ ਦਾ ਕਾਰਨ ਸਰਕਾਰ ਦੀ ਨੀਤੀਆਂ ਦੇ ਨਾਲ-ਨਾਲ ਹਰੇਕ ਹਰਿਆਣਵੀਂ ਦੀ ਮਿਹਨਤ ਹੈ। ਅਸੀਂ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੰਤਰ ‘ਤੇ ਬੋਲਦੇ ਹੋਏ ਸੂਬੇ ਦਾ ਇਕ ਸਮਾਨ ਵਿਕਾਸ ਯਕੀਨੀ ਕੀਤਾ ਹੈ, ਜਿਸ ਦੇ ਫਲਸਰੂਪ ਅੱਜ ਸਮਾਜ ਦਾ ਹਰੇਕ ਵਰਗ ਸਾਡੀ ਨੀਤੀਆਂ ਦੇ ਨਾਲ ਖੁਦ ਨੂੰ ਜੁੜਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ ਦੇ ਅਨੁਰੂਪ ਸਮਾਜ ਵਿਚ ਕਿਸੇ ਕਾਰਣਵਜੋ ਜੋ ਵਰਗ ਪਿਛੜ ਗਏ ਹਨ ਉਨ੍ਹਾਂ ਨੁੰ ਮੁੱਖ ਧਾਰਾ ਵਿਚ ਲਿਆਉਣ ਦੇ ਲਈ ਸਾਲ 2022 ਨੂੰ ਅੰਤੋਂਦੇਯ ਉਥਾਨ ਸਾਲ ਵਜੋ ਮਨਾਉਣ ਦਾ ਜੋ ਸੰਕਲਪ ਲਿਆ ਸੀ ਉਸ ਨੂੰ ਇਸੀ ਸਾਲ ਵਿਚ ਪੂਰਾ ਕੀਤਾ ਹੈ। ਸਾਡੀ ਸਰਕਾਰ ਨੇ ਅੰਤੋਂਦੇਯ ਉਥਾਨ ਦੇ ਤਹਿਤ ਹੀ ਨਾਗਰਿਕਾਂ ਦੇ ਸਮੂਚੇ ਵਿਕਾਸ ਨੂੰ ਯਕੀਨੀ ਕਰਦੇ ਹੋਏ 5 ਐਸ ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ ਅਤੇ ਸਵਾਵਲੰਬੀ ‘ਤੇ ਜੋਰ ਦਿੱਤਾ ਹੈ।
ਸਾਲ 2023 ਹੋਵੇਗਾ ਅੰਤੋਂਦੇਯ ਅਰੋਗਯ ਸਾਲ
ਮੁੱਖ ਮੰਤਰੀ ਨੇ ਕਿਹਾ ਕਿ ਅੰਤੋਂਦੇਯ ਉਥਾਨ ਦੇ ਆਪਣੇ ਯਤਨਾਂ ਦੀ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਸਾਲ 2023 ਨੁੰ ਸੂਬਾ ਸਰਕਾਰ ਨੇ ਅੰਤੋਂਦੇਯ ਆਰੋਗਯ ਸਾਲ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਉਲ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਸੂਬੇ ਦੇ ਹਰ ਨਾਗਰਿਕ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣ ਅਤੇ ਗਰੀਬ ਵਿਅਕਤੀ ਨੂੰ ਇਲਾਜ ਦੇ ਲਈ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸੀ ਵਿਜਨ ਦੇ ਨਾਲ ਰਾਜ ਸਰਕਾਰ ਨੇ ਨਿਰੋਗੀ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪਹਿਲੇ ਪੜਾਅ ਵਿਚ ਸੂਬੇ ਦੇ ਅੰਤੋਂਦੇਯ ਪਰਿਵਾਰਾਂ ਦੇ ਸਿਹਤ ਦੀ ਜਾਂਚ ਕੀਤੀ ਜਾਵੇਗੀ।
ਸਾਲ 2023 ਨੁੰ ਮਿਲੇਟਸ ਸਾਲ ਵਜੋ ਮਨਾਇਆ ਜਾਵੇਗਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2023 ਇਕ ਹੋਰ ਮਾਮਲੇ ਵਿਚ ਵੀ ਬਹੁਤ ਵਿਚਾਰਧੀਨ ਬਨਣ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਹਿਯੋਗ ਨਾਲ ਸਾਲ 2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਇਸ ਅਪੀਲ ‘ਤੇ ਚਲਦੇ ਹੋਏ ਸੂਬੇ ਵਿਚ ਮੋਟਾ ਅਨਾਜ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਲਈ ਭਰਸਕ ਯਤਨ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਮੋਟੇ ਅਨਾਜ ਦੀ ਵਰਤੋ ਨੂੰ ਪ੍ਰੋਤਸਾਹਨ ਮਿਲੇਗਾ ਤਾਂ ਇਸ ਦੀ ਖੇਤੀ ਨੂੰ ਵੀ ਪ੍ਰੋਤਸਾਹਨ ਮਿਲੇਗਾ ਅਤੇ ਕਿਸਾਨਾਂ ਦੀ ਆਮਦਨੀ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਮੋਟਾ ਅਨਾਜ ਸ਼ਰੀਰ ਨੂੰ ਪੋਸ਼ਣ ਦੇਣ ਅਤੇ ਰੋਗਾਂ ਤੋਂ ਠੀਕ ਕਰਨ ਦੀ ਸਮਰੱਥਾ ਦੇ ਲਈ ਪਹਿਚਾਣੇ ਜਾਂਦੇ ਹਨ। ਇੰਨ੍ਹਾਂ ਵਿਚ ਵੱਡੀ ਗਿਣਤੀ ਵਿਚ ਫਾਈਬਰ , ਖਣਿਜ ਅਤੇ ਪ੍ਰੋਟੀਨ ਹੁੰਦਾ ਹੈ। ਇਸ ਲਈ ਭੋਜਨ ਵਿਚ ਮੋਟਾ ਅਨਾਜ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾ ਇਹ ਭੋਜਨ ਵੀ ਔਸ਼ਧੀ ਦਾ ਕੰਮ ਵੀ ਕਰੇਗਾ।

Leave a Reply

Your email address will not be published. Required fields are marked *