ਪਟਿਆਲਾ

ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਵਾਰ—ਵਾਰ ਮੰਗ ਨੂੰ ਲੈ ਕੇ ਕਲੱਬ ਦੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।

ਚੰਗੇ ਵਿਅਕਤੀ ਰਾਜਨੀਤੀ ਵਿੱਚ ਆਉਣਗੇ ਤਾਂ ਉਹ ਤੰਦਰੁਸਤ ਸਮਾਜ ਲਈ ਕੰਮ ਕਰਨਗੇ— ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਚੋਣ ਲੜਨ ਵਾਲੇ ਸਾਰੇ ਤਰ੍ਹਾਂ ਦੇ ਉਮੀਦਵਾਰਾਂ ਦਾ ਚੋਣ ਲੜਨ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਵਾਰ—ਵਾਰ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਖ—ਵੱਖ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਦਾ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਦੀ ਮੰਗ ਮੋਦੀ ਸਰਕਾਰ ਤੇ ਚੋਣ ਕਮਿਸ਼ਨਰ ਭਾਰਤ ਤੋਂ ਕਰਦਿਆਂ ਕਿਹਾ ਕਿ ਜੁਆਇਨਿੰਗ ਕਰਨ ਤੋਂ ਪਹਿਲਾਂ ਜਿਵੇਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਜਾਂ ਗੇਮਾ ਖੇਡਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਆਦਿ ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਹੋਣਾ ਅਤੀ ਜਰੂਰੀ ਹੈ ਜਿਹੜੇ ਜਿੱਤ ਕੇ ਆਉਦੇ ਹਨ

ਉਹਨਾ ਨੇਤਾਵਾਂ ਨੇ ਦੇਸ਼ ਅਤੇ ਸੂਬਿਆਂ ਨੂੰ ਸੰਭਾਲਣਾ ਤੇ ਚਲਾਉਣਾ ਹੁੰਦਾ ਹੈ। ਇਸ ਕਰਕੇ ਉਮੀਦਵਾਰਾਂ ਦਾ ਡੋਪ ਟੈਸਟ ਦੀ ਰਿਪੋਰਟ ਸਹੀ ਆਉਣ ਤੇ ਹੀ ਫਾਰਮ ਭਰਨ ਦੀ ਮਨਜੂਰੀ ਦਿੱਤੀ ਜਾਵੇ ਕਿਉਂਕਿ ਜਨਤਾ ਦਾ ਭਵਿੱਖ ਇਨ੍ਹਾਂ ਨੇਤਾਵਾਂ ਦੇ ਹੱਥਾਂ ਵਿੱਚ ਹੁੰਦਾ ਹੈ ਜੇਕਰ ਚੰਗੇ ਵਿਅਕਤੀ ਰਾਜਨੀਤੀ ਵਿੱਚ ਆਉਣਗੇ ਤਾਂ ਉਹ ਤੰਦਰੁਸਤ ਸਮਾਜ ਲਈ ਕੰਮ ਕਰ ਸਕਣਗੇ ਤੇ ਦੇਸ਼ ਨੂੰ ਤਰੱਕੀ ਦੀਆਂ ਰਾਹ ਤੇ ਲੈ ਕੇ ਜਾਣਗੇ ਜੇਕਰ ਕੋਈ ਨੇਤਾ ਨਸ਼ੇ ਦਾ ਆਦੀ ਹੋਵੇਗਾ ਤਾਂ ਸਮਾਜ ਵਿੱਚ ਨੁਕਸਾਨ ਪਹੁੰਚਾਵੇਗਾ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੋਦੀ ਸਰਕਾਰ ਤੋਂ ਫਿਰ ਪੁਰਜੋਰ ਮੰਗ ਕੀਤੀ ਤੇ ਕਿਹਾ ਕਿ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਜਲਦ ਕਾਨੂੰਨ ਲਿਆਉਂਦਾ ਜਾਵੇ ਉਸ ਵਿੱਚ ਮੌਜੂਦਾ ਸੱਤਾ ਵਿੱਚ ਬੈਠੇ ਨੇਤਾਵਾਂ ਦੀ ਵੀ ਹਰ ਸਾਲ ਡੋਪ ਟੈਸਟ ਹੋਣਾ ਬਹੁਤ ਜਰੂਰੀ ਹੈ ਜਿਸ ਦੀ ਰਿਪੋਰਟ ਸਹੀ ਨਹੀਂ ਹੁੰਦੀ ਉਸ ਨੇਤਾ ਦੀ ਮੈਂਬਰ ਸੱਦਸਤਾ ਨੂੰ ਖਤਮ ਕਰਕੇ ਅੱਗੇ ਤੋਂ ਚੋਣ ਲੜਨ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਜਦੋਂ ਤੱਕ ਮੋਦੀ ਸਰਕਾਰ ਵਲੋਂ ਜਲਦ ਕਾਨੂੰਨ ਨਹੀਂ ਲਿਆਉਂਦਾ ਜਾਂਦਾ ਉਦੋ ਤੱਕ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਇਸ ਮੰਗ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਜਗਜੀਤ ਸਿੰਘ, ਵਰੁਣ ਕੁਮਾਰ, ਅਵਤਾਰ ਸਿੰਘ, ਭੀਮ ਸਿੰਘ, ਪਾਲ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਧੀਰਜ ਕੁਮਾਰ, ਨਰਿੰਦਰ ਪਾਲ ਸਿੰਘ, ਰਾਮ ਪਾਲ ਸਿੰਘ, ਜੈਲਦਾਰ ਸਿੰਘ, ਕਰਮ ਸਿੰਘ, ਨਰੇਸ਼ ਕੁਮਾਰ, ਰਾਜ ਕੁਮਾਰ, ਜਗਤਾਰ ਸਿੰਘ, ਮਹਿੰਦਰ ਸਿੰਘ, ਵਿਕਰਮਜੀਤ ਸਿੰਘ, ਰਾਮ ਲਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *