ਅੰਮ੍ਰਿਤਸਰਪੰਜਾਬ

ਸਾਹਿਬ ਏ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਢਿਆ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਾਹਿਬ ਏ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਗਰ ਕੀਰਤਨ ਅਜ ਅੰਮ੍ਰਿਤਸਰ ਦੇ ਮਕਬੂਲ ਪੁਰਾ ਇਲਾਕੇ ਵਿਚ ਕਢਿਆ ਗਿਆ ਜਿਥੇ ਕਾਗਰਸ ਦੇ ਜਿਲਾ ਪ੍ਰਧਾਨ ਅਸ਼ਵਨੀ ਪਪੂ ਉਚੇਚੇ ਤੌਰ ਤੇ ਪਹੁੰਚੇ।ਜਿਥੇ ਉਹਨਾ ਗੁਰੂ ਘਰ ਮਥਾ ਟੇਕਿਆ ਉਥੇ ਹੀ ਸੰਗਤਾ ਨੂੰ ਗੁਰੂ ਦਾ ਅਟੁਟ ਲੰਗਰ ਵਰਤਾਇਆ। ਇਸ ਮੌਕੇ ਕਾਗਰਸੀ ਆਗੂ ਲਵਪ੍ਰੀਤ ਸਿੰਘ ਜੋੜਾ ਨੇ ਗਲਬਾਤ ਕਰਦੀਆ ਦਸਿਆ ਕਿ ਅਜ ਸਾਹਿਬ ਏ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਢਿਆ ਗਿਆ

ਜਿਸ ਵਿਚ ਉਚੇਚੇ ਤੋਰ ਤੇ ਕਾਗਰਸੀ ਆਗੂ ਅਸ਼ਵਨੀ ਪਪੂ ਪਹੁੰਚੇ ਅਤੇ ਸੰਗਤਾ ਨੂੰ ਲੰਗਰ ਛਕਾਇਆ ਗਿਆ ਅਤੇ ਇਸ ਮੌਕੇ ਲਵਪ੍ਰੀਤ ਸਿੰਘ ਜੋੜਾ ਵਲੋ ਸੰਗਤਾ ਨੂੰ ਇਸ ਪਵਿਤਰ ਦਿਹਾੜੇ ਦੀ ਵਧਾਈ ਦਿੰਦਿਆ ਯੁਵਾ ਪੀੜੀ ਨੂੰ ਨਸ਼ੀਆ ਤੌ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਲਵਪ੍ਰੀਤ ਸਿੰਘ ਜੋੜਾ, ਦੀਦਾਰ ਸਿੰਘ ਜੋੜਾ,ਸੰਦੀਪ ਸਿੰਘ ਜੋੜਾ, ਟਾਇਟਨ ਜੌੜਾ,ਅਮਨ ਜੋੜਾ, ਸਿਮਰਨਜੀਤ ਸਿੰਘ ਜੋੜਾ,ਅਮਰਦੀਪ ਸਿੰਘ ਜੋੜਾ ਜਸਮੀਤ ਸਿੰਘ ਸੋਢੀ ਐਸ ਡੀ ਉ,ਬਲਕਾਰ ਸਿੰਘ ਗਿਲ, ਸ਼ੁਭਾਸ਼ ਬਬਰ, ਹਰਪ੍ਰੀਤ ਗੰਜਾ ਅਤੇ ਕਸ਼ਮੀਰਾ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *