ਸਿੱਖਾ ਦੀ ਨਸਲਕੁਸ਼ੀ ਕਰਨ ਵਾਲਾ ਗਾਂਧੀ ਪਰਿਵਾਰ ਦਰਬਾਰ ਸਾਹਿਬ ਜਾ ਕੇ ਸਮੁੱਚੀ ਕੌਮ ਤੋਂ ਮੁਆਫ਼ੀ ਮੰਗੇ :– ਰਾਜੂ ਖੰਨਾ।
ਦਰਬਾਰ ਸਾਹਿਬ ਜਾਣਾ ਚੰਗੀ ਗੱਲ,ਪਰ ਮੁਆਫ਼ੀ ਨਾ ਮੰਗਣਾ, ਸਿੱਖਾਂ ਦੀਆਂ ਭਾਵਨਾਵਾਂ ਤੇ ਗਹਿਰੀ ਚੋਟ।
ਰਾਹੁਲ ਗਾਂਧੀ ਨੇ ਮੁਆਫ਼ੀ ਨਾ ਮੰਗ ਕਿ ਸਿੱਖਾ ਦੇ ਅੱਲੇ ਜ਼ਖਮਾਂ ਨੂੰ ਉਚੇੜਿਆ।
ਅਮਲੋਹ, 10 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ,ਪਰ ਸਿੱਖਾ ਦੀ ਨਸਲਕੁਸ਼ੀ ਕਰਨ ਵਾਲੇ ਗਾਂਧੀ ਪਰਿਵਾਰ ਨੂੰ ਸਮੁੱਚੇ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ।ਜੋ ਕਿ ਰਾਹੁਲ ਗਾਂਧੀ ਵੱਲੋਂ ਨਹੀਂ ਮੰਗੀ ਗਈ।ਜਿਸ ਕਾਰਨ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਗਾਂਧੀ ਪਰਿਵਾਰ ਵੱਲੋਂ ਸਿੱਖ ਕੌਮ ਦੇ ਇਤਿਹਾਸਕ ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾਂ ਤੋਪਾ ਨਾਲ ਹਮਲਾ ਕਰਵਾ ਕੇ ਹਜ਼ਾਰਾਂ ਸਿੱਖ ਸੰਗਤਾਂ ਦਾ ਕਤਲੈਮ ਕੀਤਾ।
ਉਂਥੇ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਵੀ ਦੰਗਿਆਂ ਕਰਵਾ ਕਿ ਕੀਤੀ।ਤੇ ਅੱਜ ਉਹਨਾਂ ਕਾਂਗਰਸੀ ਆਗੂਆਂ ਨੂੰ ਉੱਚ ਅਹੁਦਿਆਂ ਤੇ ਕਾਂਗਰਸ ਵੱਲੋਂ ਬਿਠਾਇਆ ਗਿਆ ਹੈ ਜਿਹਨਾਂ ਵੱਲੋਂ ਦੰਗਿਆਂ ਦੀ ਅਗਵਾਈ ਕੀਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਪੰਜਾਬ ਦੇ ਪਾਣੀਆਂ ਤੇ ਵੀ ਗਾਂਧੀ ਪਰਿਵਾਰ ਵੱਲੋਂ ਡਾਕਾ ਮਾਰਨ ਦਾ ਕੰਮ ਕੀਤਾ ਗਿਆ ਹੈ। ਕਿਉਂ ਕਿ ਐਸ ਵਾਈ ਐਲ ਨਹਿਰ ਦਾ ਟੱਕ ਵੀ ਇੰਦਰਾਂ ਗਾਂਧੀ ਨੇ ਹੀ ਲਗਾਇਆ ਸੀ। ਉਹਨਾਂ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਹੁਣ ਪੰਜਾਬ ਤੇ ਪੰਜਾਬੀਆ ਲਈ ਕੋਈ ਵੀ ਹਮਦਰਦੀ ਪ੍ਰਗਟ ਕਰੇ।ਪਰ ਪੰਜਾਬ ਦੇ ਲੋਕ ਖ਼ਾਸਕਰ ਸਿੱਖ ਭਾਈਚਾਰੇ ਨਾਲ ਸਬੰਧਿਤ ਸੰਗਤਾਂ ਕਦੇ ਵੀ ਗਾਂਧੀ ਪਰਿਵਾਰ ਨੂੰ ਮੁਆਫ਼ ਨਹੀਂ ਕਰਨਗੀਆਂ ਜਦੋਂ ਤੱਕ ਸਮੁੱਚਾ ਗਾਂਧੀ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ ਮੁਆਫ਼ੀ ਨਹੀਂ ਮੰਗਦਾ। ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਤੋਂ ਮੁਆਫ਼ੀ ਨਾ ਮੰਗ ਕਿ ਸਮੁੱਚੇ ਸਿੱਖ ਜਗਤ ਦੇ ਅੱਲੇ ਜ਼ਖਮਾਂ ਨੂੰ ਉਚੇੜਨ ਦਾ ਕੰਮ ਕੀਤਾ ਹੈ।

