ਮਹਾਨ ਤਪੱਸਵੀ ਵਜੋਂ ਗਿਆਨੀ ਕੁਲਵੰਤ ਸਿੰਘ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ 23 ਸਾਲ ਸੇਵਾ ਸੰਪੂਰਨ ਕੀਤੀ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਧਾਈ ਦਿਤੀ
ਅੰਮਿ੍ਰਤਸਰ 12 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜਥੇਦਾਰ ਤਖਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਤਖਤ ਸਾਹਿਬ ਵਿਖੇ ਨਿਰਵਿਘਨ ਦੋ ਦਹਾਕਿਆਂ ਤੋਂ ਵੱਧ ਸਮਾਂ ਸੇਵਾ ਨਿਭਾਉਦਿਆਂ (23 ਸਾਲ) ਸੰਪੂਰਨ ਹੋ ਗਏ ਹਨ। ਤਖਤ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਬਹੁਤ ਕਠਿਨ ਅਤੇ ਮਹਾਨ ਹੈ। ਇਹ ਗੁਰੂ ਰੰਗ ਵਿੱਚ ਰੰਗੀਆਂ ਤਪੱਸਵੀ ਸਖਸ਼ੀਅਤਾਂ ਨੂੰ ਹੀ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸ਼੍ਰੌਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੂੰ ਆਪਣੀ 23 ਸਾਲ ਸੇਵਾ ਸਫਲ ਪੂਰਵਕ ਸੰਪੂਰਨ ਹੋਣ ਤੇ ਹਾਰਦਿਕ ਵਧਾਈ ਦਿਤੀ ਹੈ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਅੱਗੇ ਵੀ ਆਪ ਸਹਾਈ ਹੋ ਕੇ ਸੇਵਾ ਇਨ੍ਹਾਂ ਪਾਸੋਂ ਲੈਂਦੇ ਰਹਿਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਪਹਿਲਾਂ ਜਥੇਦਾਰ ਹਜ਼ੂਰ ਸਿੰਘ ਇਸ ਅਸਥਾਨ ਦੀ ਸੇਵਾ ਨਿਭਾਉਂਦੇ ਰਹੇ ਹਨ ਉਨ੍ਹਾਂ ਦੇੇ ਗੁਰਪੁਰੀ ਪਿਆਨਾ ਕਰ ਜਾਣ ਉਪਰੰਤ ਗਿਆਨੀ ਕੁਲਵੰਤ ਸਿੰਘ ਜੀ ਨੇ 13 ਜਨਵਰੀ 2000 ਨੂੰ ਸੇਵਾ ਸੰਭਾਲੀ ਸੀ। ਉਸ ਸਮੇਂ ਤੋਂ ਉਹ ਲਗਾਤਾਰ ਨਿਸ਼ਠਾ ਪੂਰਨ ਸ਼ਰਧਾ ਸਤਿਕਾਰ ਸੰਗਤੀ ਸਹਿਯੋਗ ਨਾਲ ਸੇਵਾ ਨਿਭਾ ਰਹੇ ਹਨ ਬਾਬਾ ਬਲਬੀਰ ਸਿੰਘ ਨੇ ਕਿਹਾ ਜਥੇਦਾਰ ਹਜ਼ੂਰ ਸਿੰਘ ਦੀ ਇਸ ਵਕਤ ਜਿਥੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਸੇਵਾ ਤਪੱਸਵੀ, ਗੁਰਬਾਣੀ ਰਸੀਏ, ਨਿਰਵਿਘਣ ਸੇਵਾਵਾਂ ਨਿਭਾਉਣ ਤੇ ਵਧਾਈ ਦੇਂਦਾ ਹਾਂ ਉਤੈ ਬਾਬਾ ਹਜ਼ੂਰਾ ਸਿੰਘ ਜੀ ਦੀ ਬਰਸੀ ਮੌਕੇ ਸਰਧਾ ਅਦੀਕਤ ਭੇਟ ਕਰਦਾ ਹਾਂ 23 ਵੀਂ ਸਲਾਨਾ ਬਰਸੀ ਏ ਦਿਨ ਗੁਰਦੁਆਰਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਵਿਖੇ ਮਨਾਈ ਜਾ ਰਹੀ ਹੈ।

