ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਉਪਕਾਰ ਸਿੰਘ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋ ਸੜਕੀ ਦੁਰਘਟਨਾ ਕਾਰਨ ਹੁੰਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਆਰੀਆ ਗਰਲਜ ਸਕੂਲ ਵਿੱਚ ਵਿਦਿਆਰਥੀਆ ਨੂੰ ਟ੍ਰੈਫਿਕ ਦੇ ਨਿਯਮਾ ਸਬੰਧੀ ਜਾਗਰੂਕ ਕੀਤਾ ਗਿਆ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਸਾਰਿਆ ਨੂੰ ਸੜਕ ਤੇ ਚੱਲਦੇ ਸਮੇਂ ਦੂਸਰਿਆਂ ਦੀ ਸੁਰੱਖਿਆ ਲਈ ਆਪਣੀ ਜਿਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ ਬੀਤੇ ਦਿਨੀ ਸ੍ਰੀ ਕਾਕਾ ਰਾਮ ਵਰਮਾ ਜੀ ਤੇ ਉਪਕਾਰ ਸਿੰਘ ਵਲੋ ਸਮੇਂਸਮੇ ਸਕੂਲ ਵਿੱਚ ਜਾਕੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾ ਦੀ ਜਾਣਕਾਰੀ ਦੇਂਦੇ ਰਹਿੰਦੇ ਹਨ ਉਪਕਾਰ ਸਿੰਘ ਨੇ ਵਿਦਿਆਰਥੀਆ ਨੂੰ ਖਾਸ ਤੌਰ ਤੇ ਚੈਨਾ ਡੋਰ ਦੀ ਵਰਤੋ ਨਾ ਕਰਨ ਲਈ ਪ੍ਰੇਰਿਆ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਸੰਤੋਸ ਗੋਇਲ ਨੇ ਵੀ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾ ਸਬੰਧੀ ਜਾਣਕਾਰੀ ਦਿਤੀ

