ਬਜ਼ਟ ਵਿੱਚ ਨਾ ਕਿਸਾਨਾ ਨੂੰ,ਨਾ ਮਜ਼ਦੂਰਾਂ ਨੂੰ, ਨਾਂ ਇੰਡਰਸਟੀ ਨੂੰ ਕੁਝ ਨਹੀਂ ਦਿੱਤਾ ਕੇਂਦਰ ਸਰਕਾਰ ਨੇ:– ਰਾਜੂ ਖੰਨਾ।
ਬਜ਼ਟ ਵਿੱਚ ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ਼,ਰਸੋਈ ਗੈਸ , ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਰਨੀਆਂ ਚਾਹੀਦੀਆਂ ਸਨ ਘੱਟ।
ਅਮਲੋਹ,2 ਫਰਵਰੀ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾਂ ਗਿਆ ਬਜ਼ਟ ਇੱਕ ਸਲਾਵਾਂ ਹੈ।ਜਿਸ ਵਿੱਚ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਮਾਜਰੀ ਕਿਸ਼ਨੇ ਵਾਲੀ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਬਜ਼ਟ ਪੇਸ਼ ਹੋਣ ਤੋਂ ਪਹਿਲਾਂ ਲੋਕਾਂ ਵਿੱਚ ਵਧੇਰੇ ਆਸਾਂ ਤੇ ਉਮੀਦਾਂ ਸਨ।ਪਰ ਬਜ਼ਟ ਨੇ ਹਰ ਵਰਗ ਦੀਆਂ ਆਸਾਂ ਤੇ ਪਾਣੀ ਫੇਰ ਕਿ ਰੱਖ ਦਿੱਤਾ। ਉਹਨਾਂ ਕਿਹਾ ਕਿ ਬਜ਼ਟ ਵਿੱਚ ਨਾਂ ਕਿਸਾਨਾਂ ਲਈ ਕੁਝ ਰੱਖਿਆਂ ਗਿਆ ਨਾ ਕਰਜ਼ਾ ਮੁਆਫ਼ੀ ਦੀ ਕੋਈ ਗੱਲ ਕੀਤੀ ਗਈ ਹੈ।ਨਾ ਮਜ਼ਦੂਰਾਂ ਲਈ,ਨਾ ਇੰਡਰਸਟੀ ਲਈ ਤੇ ਨਾ ਕੋਈ ਰਾਹਤ ਆਮ ਵਰਗ ਨੂੰ ਦਿੱਤੀ ਗਈ ਹੈ। ਰਾਜੂ ਖੰਨਾ ਨੇ ਕਿਹਾ ਕਿ ਬਜ਼ਟ ਵਿੱਚ ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ਼ ਹੋਣਾ ਚਾਹੀਦਾ ਸੀ।
ਨਾ ਰਸੋਈ ਗੈਸ ਦੇ ਰੇਟ ਘਟਾਏ ਗਏ ਹਨ। ਤੇ ਨਾ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਇਸ ਤੋ ਇਲਾਵਾ ਇੰਡਰਸਟੀ ਨੂੰ ਪ੍ਰਫੁੱਲਿਤ ਕਰਨ ਲਈ ਉਦਯੋਗਪਤੀਆਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ। ਪੰਜਾਬ ਦੀਆਂ ਮੰਗਾਂ ਨੂੰ ਵੀ ਦਰ ਕਿਨਾਰੇ ਕਰਕੇ ਪੰਜਾਬੀਆਂ ਨੂੰ ਵੀ ਕੋਈ ਰਾਹਤ ਇਸ ਬਜ਼ਟ ਵਿੱਚ ਨਹੀਂ ਦਿੱਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਜ਼ਟ ਲੋਕਾਂ ਨੂੰ ਭਰਮਾਉਣ ਤੋਂ ਇਲਾਵਾ ਇਸ ਵਿੱਚ ਕੁਝ ਵੀ ਨਹੀਂ।ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ, ਘਰੇਲੂ ਇਸਤਰੀਆਂ, ਉਦਯੋਗਪਤੀਆਂ ਤੇ ਆਮ ਵਰਗ ਵਿੱਚ ਇਸ ਬਜ਼ਟ ਨੂੰ ਲੈਕੇ ਵਧੇਰੇ ਰੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜਥੇਦਾਰ ਮਲਕੀਤ ਸਿੰਘ ਮਾਜਰੀ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਯੂਥ ਆਗੂ ਹਰਵਿੰਦਰ ਸਿੰਘ ਬਿੰਦਾ, ਜਥੇਦਾਰ ਹਰਨੇਕ ਸਿੰਘ ਲਾਡਪੁਰ, ਯੂਥ ਆਗੂ ਅਮਰਜੀਤ ਸਿੰਘ ਲਾਡਪੁਰ,ਰਾਜਨ ਅਰੌੜਾ, ਮਨਪ੍ਰੀਤ ਸਿੰਘ ਮਾਜਰੀ, ਬਿਕਰਮਜੀਤ ਸਿੰਘ,ਸਮਾਜ ਸੇਵਕ ਭਗਵਾਨ ਦਾਸ ਮਾਜਰੀ,ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

