ਪੰਜਾਬ

ਕਿਸਾਨਾਂ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਅੰਦੋਲਨ ਦੀ ਤਿਆਰੀ, 20 ਮਾਰਚ ਨੂੰ ਦਿੱਲੀ ‘ਚ ਮਹਾਪੰਚਾਇਤ ਦਾ ਐਲਾਨ

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਇਕ ਵਾਰ ਫਿਰ ਵੱਡਾ ਅੰਦੋਲਨ ਖੜ੍ਹਾ ਕਰਨ ਦੀ ਤਿਆਰੀ ਵਿਚ ਹਨ। ਕਿਸਾਨ ਜਥੇਬੰਦੀਆਂ ਸਰਕਾਰ ਉਤੇ ਵਾਅਦਾਖਿਲਾਫੀ ਦੇ ਦੇਸ਼ ਲਾ ਰਹੀਆਂ ਹਨ। ਦੱਸ ਦਈਏ ਕਿ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਗੰਨੇ ਦੇ ਭਾਅ, ਗੰਨੇ ਦੀ ਅਦਾਇਗੀ, ਬਿਜਲੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ ਇੰਟਰ ਕਾਲਜ ਦੀ ਗਰਾਊਂਡ ਵਿੱਚ ਪਿਛਲੇ 13 ਦਿਨਾਂ ਤੋਂ ਅਣਮਿੱਥੇ ਸਮੇਂ ਤੋਂ ਧਰਨੇ ਉਤੇ ਸਨ।

ਇਸ ਧਰਨੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਬੀਕੇਯੂ ਵੱਲੋਂ ਮਹਾਂਪੰਚਾਇਤ ਵੀ ਕੀਤੀ ਗਈ। ਇਸ ਮਹਾਂਪੰਚਾਇਤ ਵਿੱਚ ਜਿੱਥੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦੇ ਕੁਝ ਪ੍ਰਮੁੱਖ ਆਗੂ ਵੀ ਇਸ ਮਹਾਂਪੰਚਾਇਤ ਵਿੱਚ ਪੁੱਜੇ।

Leave a Reply

Your email address will not be published. Required fields are marked *