ਸਰਕਾਰ ਦੇ ਮੁਲਾਜਮ ਵਿਰੋਧੀ ਵਤੀਰੇ ਖਿਲਾਫ਼ ਭੜਕੀਆਂ ਮਿੱਡ ਡੇ ਮੀਲ ਕੁੱਕ ਵਰਕਰਾਂ
19 ਫ਼ਰਵਰੀ ਦੀ ਸਾਝੀ ਸੁਬਾਈ ਰੈਲੀ ਚ ਕਰਾਂਗੇ ਭਰਵੀ ਸਮੂਲੀਅਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ1406/22ਬੀ ਚੰਡੀਗੜ੍ਹ ਨਾਲ ਸਬੰਧਤ ਮਿਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ,ਜਿਲਾ ਪਟਿਆਲਾ ਦੀ ਮੀਟਿੰਗ ਸੁਬਾਈ ਆਗੂ ਸਵਰਨਜੀਤ ਕੌਰ ਡਕਾਲਾ ਅਤੇ ਇਕਬਾਲ ਕੌਰ ਕੁਤਬਨਪੁਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਰਾਜਵੀਰ ਕੌਰ ਸੌਜਾ, ਨਰਿੰਦਰ ਰਾਣੀ ਰੋਹਟਾ,ਪਰਮਜੀਤ ਕੌਰ ਵੜੈਚਾ,ਰੁਪਿੰਦਰ ਕੌਰ ਦਾਨੀਪੁਰ ਅਤੇ ਕੁਲਵੰਤ ਕੌਰ ਜਲਾਲਪੁਰ ਨੇ ਕਿਹਾ ਕਿ ਸਾਨੂੰ ਸਿਖਿਆ ਵਿਭਾਗ ਵਿਚ ਬਤੋਰ ਮਿਡ ਡੇ ਮੀਲ ਕੁੱਕ ਵਰਕਰ ਦਾ ਕੰਮ ਕਰਦਿਆਂ ਨੂੰ 15 ਤੋ 16 ਸਾਲ ਹੋ ਗਏ ਪਰ ਮੌਕੇ ਦੀਆਂ ਸਰਕਾਰਾਂ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਹੈ ਸਰਦੀ ਗਰਮੀ ਵਿਚ ਅਸੀਂ ਚੁੱਲਿਆਂ ਤੇ ਸਕੂਲਾਂ ਦੇ ਬੱਚਿਆਂ ਲਈ ਸਹੀ ਸਮੇਂ ਤੇ ਖਾਣਾ ਤਿਆਰ ਕਰਦੇ ਹਾਂ
ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਕੋਈ ਵੀ ਗੈਸ ਸਿਲੰਡਰਾਂ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਬਹੁਤ ਪ੍ਰਸਾਨੀ ਦਾ ਸਹਮਣਾ ਕਰਨਾ ਪੈ ਰਿਹਾ।ਰਾਜ ਰਾਣੀ ਡਕਾਲਾ ਸਰਬਜੀਤ ਕੌਰ ਵੜੈਚਾਂ,ਗੁਰਪ੍ਰੀਤ ਕੌਰ ਕਲਿਆਣ,ਗੁਰਦੀਪ ਕੋਰ ਝਿੱਲ ਅਤੇ ਜਸਵੀਰ ਕੌਰ ਸੌਜਾ ਕਿਹਾ ਕਿ ਪੰਜਾਬ ਸਰਕਾਰ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਜਲਦੀ ਤੋਂ ਜਲਦੀ ਪੱਕਿਆਂ ਕੀਤਾ ਜਾਵੇ, ਗੁਜਾਰੇ ਜੋਗੀ ਘੱਟੋ ਘੱਟ ਉਜਰਤ ਡੀ ਸੀ ਰੇਟ ਦਿੱਤੀ ਜਾਵੇ, ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਸਾਲ ਵਿੱਚ ਦੋ ਵਰਦੀਆਂ ਦਿੱਤੀਆਂ ਜਾਣ, ਪਹਿਚਾਣ ਪੱਤਰ ਬਣਾ ਕੇ ਦਿੱਤੇ ਜਾਣ,ਮਿਡ ਡੇ ਮੀਲ ਕੁੱਕ ਵਰਕਰਾਂ ਤੋਂ ਵਾਧੂ ਕੰਮ ਕਰਵਾਉਣਾ ਬੰਦ ਕਿੱਤਾ ਜਾਵੇ ,ਮਿਡ ਡੇ ਮੀਲ ਕੁੱਕ ਵਰਕਰਾਂ ਦਾ 5 ਲੱਖ ਦਾ ਮੁਫ਼ਤ ਬੀਮਾ ਕੀਤਾ ਜਾਵੇ ।ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੀਆਂ ਇਸਤਰੀ ਮੁਲਾਜ਼ਮਾਂ ਦੀਆਂ ਤਰਾਂ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਛੁੱਟੀਆਂ ਦਿੱਤੀਆਂ ਜਾਣ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਤਨਖਾਹ ਹਰ ਮਹੀਨੇ ਦੀ 5 ਤਰੀਕ ਤੱਕ ਦਿੱਤੀ ਜਾਵੇ।
ਕਿਰਨਾ ਡਕਾਲਾ,ਬੇਅੰਤ ਕੌਰ ਗਾਜੇਵਾਸ,ਯਾਦਵਿੰਦਰ ਕੌਰ ਕੁਤਬਨਪੁਰ,ਅਤੇ ਪਰਮਜੀਤ ਕੌਰ ਭਾਨਰੀ,ਨੇ ਕਿਹਾ ਕੀ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਝਾ ਫਰੰਟ ਵਲੋ ਪੰਜਾਬ ਸਰਕਾਰ ਖਿਲਾਫ ਜੋ ਸੰਘਰਸ਼ 15 ਫ਼ਰਵਰੀ ਜਿਲਾ ਕੇਂਦਰਾਂ ਅਤੇ 19 ਫ਼ਰਵਰੀ ਸੁਬਾਈ ਰੈਲੀ ਮੁਹਾਲੀ ਉਲੀਕੇ ਗਏ ਉਹਨਾ ਸੰਘਰਸ਼ਾਂ ਵਿਚ ਮਿਡ ਡੇ ਮੀਲ ਕੁੱਕ ਵਰਕਰ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੀਆਂ। ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸਨ ਦੇ ਆਗੂ ਲਖਵਿੰਦਰ ਸਿੰਘ ਖ਼ਾਨਪੁਰ ਦਰਸ਼ਨ ਬੇਲੂਮਾਜਰਾ,ਜਸਵੀਰ ਖੋਖਰ, ਜਸਵਿੰਦਰ ਸੌਜਾ,ਨਾਥ ਸਿੰਘ ਬੁਜਰਕ,ਹਰਦੇਵ ਸਿੰਘ ਸਮਾਨਾ,ਪ੍ਕਾਸ ਗੰਡਾ ਖੇੜੀ,ਹਰਵੀਰ ਸੁਨਾਮ,ਕਰਮ ਸਿੰਘ ਨਾਭਾ,ਜਗਤਾਰ ਸਾਹਪੁਰ ਤੇ ਨਰੇਸ ਦੇਧਨਾ ਆਦਿ ਹਾਜ਼ਰ ਹੋਏ!

