ਹਰਿਆਣਾਦੇਸ਼-ਵਿਦੇਸ਼

ਹਰਿਆਣਾ ਵਿਚ ਰਬੀ ਫਸਲਾਂ ਦੀ ਖਰੀਦ 28 ਮਾਰਚ ਤੋਂ ਹੋਵੇਗੀ

28 ਮਾਰਚ ਤੋਂ ਸਰੋਂ, 1 ਅਪ੍ਰੈਲ ਤੋਂ ਛੋਲੇ ਅਤੇ 1 ਜੂਨ ਤੋਂ ਹੋਵੇਗੀ ਸੂਰਜਮੁਖੀ ਦੀ ਖਰੀਦ

ਮੁੱਖ ਸਕੱਤਰ ਨੇ ਕੀਤੀ ਫਸਲ ਖਰੀਦ ਵਿਵਸਥਾਵਾਂ ਦੀ ਸਮੀਖਿਆ

ਚੰਡੀਗੜ੍ਹ, 13 ਫਰਵਰੀ (ਮਧੂਸਾਰ ਬਿਊਰੋ) ਹਰਿਆਣਾ ਵਿਚ ਰਬੀ ਫਸਲਾਂ ਦੀ ਖਰੀਦ 28 ਮਾਰਚ ਤੋਂ ਸ਼ੁਰੂ ਹੋਵੇਗੀ। 28 ਮਾਰਚ ਤੋਂ ਸਰੋਂ, 1 ਅਪ੍ਰੈਲ ਤੋਂ ਛੋਲੇ ਅਤੇ 1 ਜੂਨ, 2023 ਤੋਂ ਸੂਰਜਮੁਖੀ ਦੀ ਖਰੀਦ ਕੀਤੀ ਜਾਵੇਗੀ। ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਰਬੀ ਫਸਲਾਂ ਦੀ ਖਰੀਦ ਸਮੇਂ ‘ਤੇ ਯਕੀਨੀ ਕਰਨ ਲਈ ਖਰੀਦ ਦੇ ਸਬੰਧ ਵਿਚ ਤਿਆਰੀਆਂ ਦੀ ਸਮੀਖਿਆ ਕੀਤੀ। ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਖਰੀਦ ਦੀ ਕਾਫੀ ਵਿਵਸਥਾ ਯਕੀਨੀ ਕਰਨ , ਖਰੀਦ ਕੇਂਦਰਾਂ ਨੂੰ ਚੋਣ ਕਰਨ, ਸਟੋਰੇਜ ਅਤੇ ਬਾਰਦਾਨਿਆਂ ਦੀ ਸਮੂਚੀ ਵਿਵਸਥਾ ਕਰਨ ਅਤੇ ਰਬੀ ਫਸਲਾਂ ਦੀ ਸਮੇਂ ‘ਤੇ ਖਰੀਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

13.89 ਲੱਖ ਮੀਟ੍ਰਿਕ ਟਨ ਸਰੋਂ ਤੇ 40,000 ਮੀਟ੍ਰਿਕ ਟਨ ਛੋਲੇ ਦੇ ਉਤਪਾਦਨ ਦੀ ਸੰਭਾਵਨਾ

ਮੀਟਿੰਗ ਵਿਚ ਸ੍ਰੀ ਕੌਸ਼ਲ ਨੂੰ ਜਾਣੂੰ ਕਰਾਇਆ ਗਿਆ ਕਿ ਸੂਬੇ ਵਿਚ ਸਾਲ 2022-23 ਦੌਰਾਨ ਸਰੋਂ ਦੀ ਖੇਤੀ 18.16 ਲੱਖ ਏਕੜ ਭੁਮੀ ਵਿਚ ਕੀਤੀ ਗਈ ਹੈ, ਜਦੋ ਕਿ ਛੋਲੇ ਅਤੇ ਸੂਰਜਮੁਖੀ ਦੀ ਖੇਤੀ ਕ੍ਰਮਵਾਰ: 93,000 ਏਕੜ ਅਤੇ 37,000 ਏਕੜ ਭੁਮੀ ਵਿਚ ਕੀਤੀ ਗਈ ਹੈ। ਸਾਲ 765 ਕਿਲੋਗ੍ਰਾਮ ਪ੍ਰਤੀ ਏਕੜ ਅਨੁਸਾਰ ਸਰੋਂ ਦੀ 13.89 ਲੱਖ ਮੀਟ੍ਰਿਕ ਟਨ ਉਤਪਾਦਨ ਦੀ ਸੰਭਾਵਨਾ ਹੈ। ਇਸੀ ਤਰ੍ਹਾ, 436 ਕਿਲੋਗ੍ਰਾਮ ਪ੍ਰਤੀ ਏਕੜ ਦੇ ਅਨੁਸਾਰ ਛੋਲੇ ਦੀ 40,000 ਮੀਟ੍ਰਿਕ ਟਨ ਅਤੇ 800 ਕਿਲੋਗ੍ਰਾਮ ਪ੍ਰਤੀ ਏਕੜ ਅਨੁਸਾਰ ਸੂਰਜਮੁਖੀ ਦਾ 30,000 ਮੀਟ੍ਰਿਕ ਟਨ ਉਤਪਾਦਨ ਦੀ ਸੰਭਾਵਨਾ ਹੈ। ਹਰਿਆਣਾ ਰਾਜ ਸਰਕਾਰੀ ਸਪਲਾਈ ਅਤੇ ਮਾਰਕਟਿੰਗ ਫੈਡਰੇਸ਼ਨ (ਹੈਫੇਡ) ਭਾਰਤ ਸਰਕਾਰ ਦੀ ਮੁੱਲ ਸਮਰਥਨ ਯੋਜਨਾ (ਪੀਐਸਐਸ) ਤਹਿਤ ਭਾਂਰਤੀ ਕੌਮੀ ਖੇਤੀਬਾੜੀ ਸਹਿਕਾਰੀ ਮਾਰਕਟਿੰਗ ਸੰਘ (ਨੈਫੇਡ) ਵੱਲੋਂ ਸੂਰਜਮੁਖੀ ਦੇ ਬੀਜ ਅਤੇ ਛੋਲੇ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਕਰੇਗਾ। ਇਸ ਤੋਂ ਇਲਾਵਾ, ਹਰਿਆਣਾ ਰਾਜ ਵੇਅਰਹਾਊਸ ਨਿਗਮ ਪੀਐਸਐਸ ਦੇ ਤਹਿਤ ਸਰੋਂ ਦੀ ਐਮਐਸਪੀ ‘ਤੇ ਖਰੀਦ ਕਰੇਗਾ। ਰਾਜ ਸਰਕਾਰ ਨੇ ਮੁੱਲ ਸਮਰਥਨ ਯੋਜਨਾ ਤਹਿਤ ਬਾਜਾਰ ਫੀਸ ‘ਤੇ ਜੀਐਸਟੀ ਦੀ ਪ੍ਰਤੀਪੂਰਤੀ ਲਈ ਪਲਾਨ ਯੋਜਨਾ ਦੇ ਤਹਿਤ 311.84 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ -ਕਮ-ਵਿਤੀ ਮੰਜੂਰੀ (ਆਰਈ) ਪ੍ਰਦਾਨ ਕੀਤੀ ਹੈ। ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ, ਖੇਤੀਬਾੜੀ ਅਤੇ ਕਿਸਾਨ ਭਲਾਈ , ਹੈਫੇਡ ਅਤੇ ਐਚਐਸਡਬਲਿਯੂਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *