ਪਟਿਆਲਾ

ਖ਼ਾਲਸਾ ਕਾਲਜ ਦੇ ਖੇਤੀਬਾੜੀ ਕੇਂਦਰ ਦਾ ਸਕੂਲੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਵਿੱਦਿਅਕ ਦੌਰਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੇ ਵਿਦਿਆਰਥੀ ਜੋ ਕਿ ਖੇਤੀਬਾੜੀ ਵਿਸ਼ੇ ਨਾਲ ਸਬੰਧਤ ਸਨ ਦਾ ਵਿੱਦਿਅਕ ਦੌਰਾ ਕੈਂਪਸ ਫ਼ਾਰ ਰਿਸਰਚ ਐਂਡ ਐਡਵਾਂਸਡ ਸਟੱਡੀ ਧਬਲਾਨ ਵਿਖੇ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੈਂਪਸ ਦੀਆਂ ਵੱਖ-ਵੱਖ ਲੈਬਾਂ ਦਾ ਜਿਵੇਂ ਕਿ ਐਗਰੋ-ਫੋਰੈਸਟਰੀ, ਪਸ਼ੂ ਵਿਗਿਆਨ, ਫਸਲ ਵਿਗਿਆਨ, ਬਾਗਬਾਨੀ, ਮਿੱਟੀ ਵਿਗਿਆਨ ਅਤੇ ਪਲਾਂਟ ਬਰੀਡਿੰਗ ਵਿੱਚ ਵੱਖ-ਵੱਖ ਖੇਤੀਬਾੜੀ ਦੇ ਆਧੁਨਿਕ ਉਪਕਰਨਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਅਧਿਆਪਕਾਂ ਨੇ ਆਪੋ-ਆਪਣੇ ਵਿਸ਼ਿਆਂ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੈਂਪਸ ਦੇ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ

ਜਿਸ ਵਿੱਚ ਕਾਲਜ ਦੇ ਖੇਤੀਬਾੜੀ ਦੇ ਵਿਦਿਆਰਥੀਆਂ ਦੇ ਟਰੇਨਿੰਗ ਫੀਲਡ ਮੈਡੀਸਨ ਗਾਰਡਨ ਅਤੇ ਐਗਰੋ ਮੈਟਰੋਲੋਜੀ ਓਬਜ਼ਰਵੇਟਰੀ ਸ਼ਾਮਲ ਸਨ । ਨਾਲ ਹੀ ਸਕੂਲੀ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰੋਫ਼ੈਸਰਾਂ ਵੱਲੋਂ ਖੇਤੀਬਾੜੀ ਵਿੱਦਿਆ ਦੇ ਲਾਭ ਦਸਦੇ ਹੋਏ ਬੀ. ਐਸ ਸੀ ਐਗਰੀਕਲਚਰ ਚਾਰ ਸਾਲਾ ਕੋਰਸ ਅਤੇ ਬੀ ਵਾਕ ਐਗਰੀਕਲਚਰ ਤਿੰਨ ਸਾਲਾ ਕੋਰਸ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹੋ ਜਿਹੇ ਮੌਕੇ ਜਿੱਥੇ ਸਕੂਲੀ ਵਿਦਿਆਰਥੀਆਂ ਵਿੱਚ ਕਿੱਤਾ ਮੁਖੀ ਕੋਰਸਾਂ ਲਈ ਉਤਸਾਹ ਪੈਦਾ ਕਰਦੇ ਹਨ, ਉੱਥੇ ਨਾਲ ਹੀ ਉਹਨਾਂ ਦੇ ਜੀਵਨ ਅਤੇ ਵਿਅਕਤੀਤਵ ਦੇ ਵਿਕਾਸ ਵਿਚ ਵੀ ਵਾਧਾ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਇਹੋ ਜਿਹੀਆਂ ਸਰਗਰਮੀਆਂ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਹ ਦੌਰਾ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਦੀ ਪ੍ਰੇਰਨਾ ਸਦਕਾ ਪ੍ਰੋ. ਕਮਲੇਸ਼ ਕੁਮਾਰ, ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਪਰਦੀਪ ਕੁਮਾਰ, ਪ੍ਰੋ. ਮੋਹਿਤ ਜੈਨ, ਪ੍ਰੋ. ਨੀਲਧਾਰੀ ਸਿੰਘ ਅਤੇ ਡਾ. ਮੇਜਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਨਾਲ ਉਹਨਾਂ ਦੇ ਖੇਤੀਬਾੜੀ ਦੇ ਅਧਿਆਪਕ ਸ. ਜਸਕਰਨ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *