ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਦੀ ਸੇਵਾ ਮੁਕਤੀ ਤੇ ਦਿੱਤੀ ਵਿਦਾਇਗੀ ਪਾਰਟੀ*
ਅੰਮ੍ਰਿਤਸਰ 14 ਫੇਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਜੋਕਿ ਪੁਲਿਸ ਚੌਕੀ ਫੈਜ਼ਪੁਰਾ,ਅੰਮ੍ਰਿਤਸਰ ਵਿੱਖੇ ਡਿਊਟੀ ਤੇ ਤਾਇਨਾਤ ਹਨ ਅਤੇ ਇਹਨਾਂ ਵੱਲੋਂ ਮਹਿਕਮਾਂ ਪੰਜਾਬ ਹੋਮ ਗਾਰਡ ਵਿੱਚ 30 ਸਾਲ ਦੀ ਸੇਵਾ ਕਰਨ ਉਪਰੰਤ ਅੱਜ ਮਿਤੀ 14-02-2023 ਨੂੰ ਨੌਕਰੀ ਤੋਂ ਸੇਵਾ ਮੁਕਤ ਹੋਣ ਤੇ ਸਬ-ਇੰਸਪੈਕਟਰ ਰਵੀ ਕੁਮਾਰ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ (ਆਰਜ਼ੀ ਚਾਰਜ਼) ਅਤੇ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਫੈਜ਼ਪੁਰਾ,ਅੰਮ੍ਰਿਤਸਰ ਸਮੇਤ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਮੋਮੈਨਟੋਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੰਗੀ ਸਿਹਤ ਲਈ ਸੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਸਮੇਂ ਰਿਟਾਇਰ ਹੋਏ ਸ੍ਰੀ ਵਿਨੇ ਕੁਮਾਰ ਦੇ ਪਰਿਵਾਰਕ ਮੈਬਰ ਵੀ ਹਾਜ਼ਰ ਸਨ।

