ਪਿੰਡ ਅਹਿਮਦਪੁਰ ਵਿਖੇ ਨੌਜਵਾਨਾਂ ਦਾ ਉਪਰਾਲਾ, ਕੀਤੀ ਸਾਫ ਸਫਾਈ ਮੁਹਿੰਮ ਸ਼ੁਰੂ
ਤਰਨਤਾਰਨ (ਖਾਲਸਾ ਮਰਗਿੰਦਪੁਰਾ/ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਅਹਿਮਦਪੁਰ ਵਿਖੇ ਐਨ ਆਰ ਆਈ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡੋਮਲ ਧਨਾਜਕਾ ਅਹਿਮਦਪੁਰ ਨੇ ਕਿਹਾ ਕਿ ਪਿੰਡ ਨੂੰ ਸਾਫ ਰੱਖਣ ਲਈ ਐਨ ਆਰ ਆਈ ਦੇ ਸਹਿਯੋਗ ਸਦਕਾ ਪਿਛਲੇ ਪੰਜ ਸਾਲ ਤੋਂ ਸਾਡੇ ਪਿੰਡ ਵਿੱਚ ਇਹ ਸਾਫ਼ ਸਫ਼ਾਈ ਮੁਹਿੰਮ ਦਾ ਕੰਮ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੱਖਾਂ ਰੁਪਈਆ ਲਾ ਕੇ ਗਲੀਆਂ ਨਾਲੀਆਂ ਨੂੰ ਬਣਾ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸਾਫ ਰੱਖਣ ਸਾਡਾ ਆਪਣਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਨੂੰ ਜਿੱਥੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਮਿਲ ਰਿਹਾ ਹੈ ਉੱਥੇ ਹੀ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਵੀ ਪਿੰਡ ਦੇ ਵਿਕਾਸ ਕਾਰਜਾਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਲੱਖਾਂ ਰੁਪਏ ਖਰਚ ਕੇ ਗਲੀਆਂ ਨਾਲੀਆਂ ਵਿੱਚ ਲਗਾ ਦਿੱਤਾ ਜਾਂਦਾ ਹੈ। ਜਿਸ ਦੀ ਸਾਂਭ-ਸੰਭਾਲ ਰੱਖਣਾ ਆਪਣਾ ਆਪ ਦਾ ਫਰਜ਼ ਬਣਦਾ ਹੈ। ਇਸ ਮੌਕੇ ਗੁਰਮੁਖ ਸਿੰਘ ਬਾਠ ਕਨੇਡਾ,ਗੁਰਬਖਸ਼ ਸਿੰਘ ਖਾਲਸਾ ਇੰਗਲੈਂਡ,ਹਰਜੀਤ ਬਾਵਾ,ਹਰਿੰਦਰ ਈ ਆਰ,ਲਵ,ਮਨਵੈਲ,ਆਕਾਸ਼,ਗੋਤਮ,ਸਰਵਨ,ਬੱਬਾ ਮਿਸਤਰੀ, ਸੁਖਵਿੰਦਰ ਸਿੰਘ, ਸੁਖਦੇਵ, ਨੰਬਰਦਾਰ ਸੁਖਚੈਨ ਸਿੰਘ, ਮੈਂਬਰ ਪੰਚਾਇਤ ਸੁਰਜੀਤ ਸਿੰਘ,ਬਿੱਲਾ ਕਾਂਸ਼ੀਰਾਮ ਆਦਿ ਸਹਿਯੋਗੀ ਸਨ

