ਮਸੀਹ ਸਮਾਜ ਭਲਾਈ ਮੰਚ ਦੇ ਗਠਨ ਮੌਕੇ ਲਖਵਿੰਦਰ ਗਿੱਲ ਚੇਅਰਮੈਨ, ਸੰਜੇ ਸਾਈਂ ਦੀ ਪ੍ਰਧਾਨ ਵਜੋਂ ਹੋਈ ਸਰਵ ਸੰਮਤੀ ਨਾਲ ਚੋਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬਡੂੰਗਰ ਵਿਖੇ ਮਸੀਹ ਭਾਈਚਾਰੇ ਨਾਲ ਸਬੰਧਤ ਕੁੱਝ ਵਿਅਕਤੀਆਂ ਵਲੋਂ ਮੀਟਿੰਗ ਦੌਰਾਨ ਧਾਰਮਿਕ ਸਮਾਜਿਕ ਸੇਵਾ ਕਾਰਜਾਂ ਨੂੰ ਸਮਰਪਿਤ ਮਸੀਹ ਸਮਾਜ ਭਲਾਈ ਮੰਚ ਦਾ ਗਠਨ ਕੀਤਾ ਗਿਆ। ਜਿਸਦੇ ਚੇਅਰਮੈਨ ਲਖਵਿੰਦਰ ਗਿੱਲ, ਅਤੇ ਸੰਜੇ ਸਾਈਂ ਦੀ ਪ੍ਰਧਾਨ ਵਜੋਂ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਸ ਮੌਕੇ *ਤੇ ਸੰਸਥਾ ਵਲੋਂ ਕਰਨਯੋਗ ਕਾਰਜਾਂ ਸਬੰਧੀ ਲਖਵਿੰਦਰ ਗਿੱਲ, ਸੰਜੇ ਸਾਈਂ ਨੇ ਦੱਸਿਆ ਕਿ ਜਰੂਰਤਮੰਦ ਆਰਥਿਕ ਕਮਜੋਰ ਜਰੂਰਤਮੰਦ ਮਸੀਹ ਪਰਿਵਾਰਾਂ ਦੀ ਭਲਾਈ ਹਿੱਤ ਵਿੱਚ ਕਾਰਜ ਕਰਨੇ ਸਰਵ ਭਲਾਈਚਾਰੇ ਦੀ ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਤੰਦਰੁਸਤੀ, ਅਮਨ ਸ਼ਾਤੀ ਸਬੰਧੀ ਕਾਰਜ ਕਰਨੇ
ਇਸ ਤੋਂ ਇਲਾਵਾ ਸਮਾਜ ਨੂੰ ਖੋਰਾ ਲਾਉਣ ਵਾਲੀਆਂ ਸਮਾਜਿਕ ਬੁਰਾਈਆਂ, ਨਸ਼ਾਖੋਰੀ, ਮਿਲਾਵਟਖੋਰੀ, ਆਦਿ ਵਿਰੁੱਧ ਕਾਰਜ ਕਰਨੇ ਸਰਵ ਸਮਾਜ ਦੇ ਬਿਮਾਰ ਪੀੜਤਾਂ ਦੀ ਮਦਦ ਅਤੇ ਉਨ੍ਹਾਂ ਦੇ ਖੁਸ਼ਹਾਲ ਜੀਵਨ ਸਬੰਧੀ ਪ੍ਰਾਥਨਾ ਸਭਾ ਦਾ ਆਯੋਜਨ ਕਰਨਾ ਹੀ ਮਸੀਹ ਸਮਾਜ ਭਲਾਈ ਮੰਚ ਦਾ ਉਦੇਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਸੇਵਾ ਖੇਤਰ ਵਿੱਚ ਅਹਿਮ ਭੂਮਿਕਾ ਅਦਾ ਕਰਨ ਸਬੰਧੀ ਪ੍ਰੇਰਿਤ ਕਰ ਮਸੀਹ ਸਮਾਜ ਦੇ ਨੌਜਵਾਨਾਂ ਨੂੰ ਸੰਸਥਾ ਨਾਲ ਜੋੜਿਆ ਜਾਵੇਗਾ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਦੇਸ਼ ਰਾਜ, ਮੀਤ ਪ੍ਰਧਾਨ ਕਮਲ, ਜਨਰਲ ਸਕੱਤਰ ਸਰਵਜੀਤ ਸਿੰਘ, ਜੋਨ ਮਸੀਹੀ ਸੰਯੁਕਤ ਸਕੱਤਰ, ਜੋਨ ਮਤੀ ਸਕੱਤਰ, ਮਾਈਆ ਰਾਣੀ, ਮੰਗਲ ਪ੍ਰਚਾਰ ਸਕੱਤਰ ਅਤੇ ਅਮਨ ਦੀ ਸਕੱਤਰ ਵਜੋਂ ਚੋਣ ਸਰਵ ਸੰਮਤੀ ਨਾਲ ਕੀਤੀ ਗਈ।

