ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਈ ਗਈ ਕਾਨਫਰੰਸ ਸਫ਼ਲਤਾ ਸਹਿਤ ਸੰਪੰਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 21ਵੀਂ ਸਦੀ ਵਿੱਚ ਜੀਵ ਵਿਗਿਆਨ ਦਾ ਵਿਗਾਸ’ ਵਿਸ਼ੇ ਉੱਤੇ ਕਰਵਾਈ ਗਈ ਇਹ ਕਾਨਫ਼ਰੰਸ ਵਿਗਿਆਨ ਵਿਸ਼ੇ ਦੀ ਪਹਿਲੀ ਅੰਤਰ-ਅਨੁਸ਼ਾਸਨੀ ਕਾਨਫਰੰਸ ਸੀ।ਇਸ ਕਾਨਫ਼ਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਬੁਲਾਰਿਆਂ ਨੇ ਸ਼ਿਰਕਤ ਕੀਤੀ। ਮਾਹਿਰਾਂ ਦੀਆਂ ਕੁੱਲ 300 ਐਂਟਰੀਆਂ ਪ੍ਰਾਪਤ ਹੋਈਆਂ
ਜਿਨ੍ਹਾਂ ਵਿੱਚ ਤਿੰਨ ਦਿਨਾਂ ਦੌਰਾਨ 12 ਮੁੱਖ ਭਾਸ਼ਣ, 11 ਮੌਖਿਕ ਪੇਸ਼ਕਾਰੀਆਂ ਅਤੇ 76 ਪੋਸਟਰ ਪੇਸ਼ਕਾਰੀਆਂ ਸ਼ਾਮਿਲ ਸਨ। ਇਸ ਕਾਨਫਰੰਸ ਦੇ ਕਨਵੀਨਰ ਪ੍ਰੋ. ਮੁਨਰੁਚੀ ਕੌਰ, ਡੀਨ ਲਾਈਫ਼ ਸਾਇੰਸਿਜ਼, ਕਨਵੀਨਰ ਅਤੇ ਕੋ- ਕਨਵੀਨਰ ਪ੍ਰੋ. ਹਿਮੇਂਦਰ ਭਾਰਤੀ ਨੇ ਅਜਿਹੀਆਂ ਹੋਰ ਅੰਤਰ-ਅਨੁਸ਼ਾਸਨੀ ਕਾਨਫਰੰਸਾਂ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਵੱਖ-ਵੱਖ ਵਿਭਾਗ ਆਪਸ ਵਿੱਚ ਗੱਲਬਾਤ ਅਤੇ ਸਹਿਯੋਗ ਕਰ ਸਕਣ ਅਤੇ ਵਿਸ਼ੇ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਪ੍ਰਾਪਤ ਹੋ ਸਕੇ।

