ਪੰਜਾਬਪਟਿਆਲਾ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜ਼ਟ, ਪੰਜਾਬ ਦੇ ਆਮ ਲੋਕਾਂ ਤੇ ਭਾਰੂ:– ਰਾਜੂ ਖੰਨਾ।

ਬਜ਼ਟ ਵਿੱਚ ਨਾ ਕਿਸਾਨਾਂ ਦਾ ਕਰਜ਼ਾ ਮੁਆਫ਼,ਨਾ ਬੇਰੁਜ਼ਗਾਰੀ ਭੱਤਾ,ਨਾ ਪੈਨਸ਼ਨਾਂ ਵਿੱਚ ਵਾਧਾ,ਨਾ ਪੈਟਰੋਲ ਡੀਜ਼ਲ ਤੇ ਟੈਕਸ ਘਟਾਇਆ,ਨਾ ਔਰਤਾਂ ਨੂੰ ਇੱਕ ਹਜ਼ਾਰ ਦੀ ਗੱਲ।

ਬਜ਼ਟ ਸਿਰਫ਼ ਪੰਜਾਬੀਆਂ ਲਈ ਸਲਾਵਾਂ ।

ਅਮਲੋਹ,10 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇਂ ਕਈ ਦਿਨਾਂ ਤੋਂ ਪੰਜਾਬ ਦੇ ਲੋਕ ਇੱਕ ਆਸ ਤੇ ਉਮੀਦ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜ਼ਟ ਸੈਸ਼ਨ ਦੇਖ ਰਹੇ ਸੀ।ਕਿ ਇਹ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਕੁਝ ਬਜ਼ਟ ਰਾਹੀਂ ਰਾਹਤਾਂ ਲੈ ਕਿ ਆਵੇਗੀ। ਪ੍ਰੰਤੂ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜ਼ਟ ਵਿੱਚ ਕੋਈ ਵੀ ਰਾਹਤ ਪੰਜਾਬੀਆਂ ਨੂੰ ਨਾ ਦੇ ਇਹ ਸਾਬਤ ਕਰ ਦਿੱਤਾ ਕਿ ਬਜ਼ਟ ਪੰਜਾਬ ਵਿਰੋਧੀ ਹੀ ਨਹੀਂ ਸਗੋਂ ਭਗਵੰਤ ਮਾਨ ਸਰਕਾਰ ਦਾ ਇੱਕ ਸਲਾਵਾਂ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਸਰਕਾਰ ਵੱਲੋਂ ਪੇਸ਼ ਕੀਤੇ ਲੋਕ ਮਾਰੂ ਬਜ਼ਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੀਤਾ ਗਿਆ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਇਸ ਬਜ਼ਟ ਵਿੱਚ ਨਾ ਤਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕੀਤੀ ਗਈ ਹੈ,ਨਾ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਦੀ ਗੱਲ,ਨਾ ਹੀ ਬਜ਼ੁਰਗਾਂ ਤੇ ਅੰਗਹੀਣਾਂ ਨੂੰ 2500 ਰੁਪਏ ਪੈਨਸ਼ਨ ਦੇਣ ਗੱਲ,ਨਾ ਹੀ ਔਰਤਾਂ ਨੂੰ 1000 ਰੁਪਏ ਦੀ ਗੱਲ,ਤੇ ਨਾ ਹੀ ਪੈਟਰੋਲ ਡੀਜ਼ਲ ਤੇ ਟੈਕਸ ਘਟਾ ਕਿ ਕੀਮਤਾਂ ਘੱਟ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੰਡਸਟਰੀ ਲਈ ਵੀ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਇਸ ਬਜ਼ਟ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਅੱਜ ਕੇਂਦਰ ਦੀ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ 1150 ਰੁਪਏ ਕੀਤੀ ਗਈ ਹੈ। ਉਥੇ ਪੰਜਾਬ ਸਰਕਾਰ ਨੂੰ ਗੈਸ ਸਿਲੰਡਰ ਤੇ ਸਬਸਿਡੀ ਦੇ ਕਿ ਇਸ ਦੀ ਕੀਮਤ ਵੀ 600 ਰੁਪਏ ਬਜ਼ਟ ਵਿੱਚ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਜ਼ਟ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਭਰਮਾਉਣ ਵਾਲਾ ਬਜ਼ਟ ਹੀ ਹੈ। ਜਿਸ ਦੀ ਪੰਜਾਬ ਅੰਦਰ ਚਾਰੇ ਪਾਸੇ ਤੋਂ ਸਖ਼ਤ ਸ਼ਬਦਾਂ ਵਿੱਚ ਹਰ ਵਰਗ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *